Thursday, June 25, 2026

ਨਗਰ ਕੌਂਸਲ ਧੂਰੀ ਵਿਖੇ 70ਵਾਂ ਗਣਤੰਤਰ ਦਿਵਸ ਮਨਾਇਆ

ਧੂਰੀ, 27 ਜਨਵਰੀ (ਪੰਜਾਬ ਪੋਸਟ – ਪ੍ਰਵੀਨ ਗਰਗ) – ਅਨਾਜ ਮੰਡੀ ਧੂਰੀ ਵਿਖੇ ਐਸ.ਡੀ.ਐਮ ਦੀਪਕ ਰੁਹੇਲਾ ਅਤੇ ਨਗਰ ਕੌਂਸਲ ਧੂਰੀ ਵਿਖੇ ਨਗਰ ਕੌਂਸਲ ਦੇ PUNJ2701201910ਪ੍ਰਧਾਨ ਸੰਦੀਪ ਤਾਇਲ ਪੱਪੂ ਜੌਲੀ ਵੱਲੋਂ ਤਿਰੰਗਾ ਝੰਡਾ ਲਹਿਰਾ ਕੇ 70ਵਾਂ ਗਣਤੰਤਰਤਾ ਦਿਵਸ ਮਨਾਇਆ ਗਿਆ।ਐਸ.ਡੀ.ਐਮ ਧੂਰੀ  ਦੀਪਕ ਰੁਹੇਲਾ ਨੇ ਮਾਰਚ ਪਾਸਟ ਤੋਂ ਸਲਾਮੀ ਲਈ।ਹਲਕਾ ਵਿਧਾਇਕ ਦਲਵੀਰ ਗੋਲਡੀ ਵਿਸ਼ੇਸ਼ ਤੌਰ `ਤੇ ਹਾਜ਼ਰ ਹੋਏ। ਸਮਾਗਮ ਵਿੱਚ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ।ਇਸ ਮੌਕੇ ਅਮਨਦੀਪ ਸਿੰਘ ਘੁੰਮਣ ਸਿਵਲ ਜੱਜ ਜੂਨੀਅਰ ਡਵੀਜ਼ਨ, ਕਰਮਜੀਤ ਸਿੰਘ ਨਾਇਬ ਤਹਿਸੀਲਦਾਰ, ਰਮੇਸ਼ ਕੁਮਾਰ ਕਾਰਜ ਸਾਧਕ ਅਫਸਰ,  ਆਸ਼ਾ ਲੱਧੜ, ਅਮਰੀਕ ਸਿੰਘ ਕਾਲਾ, ਪੁਸ਼ਪਿੰਦਰ ਸ਼ਰਮਾ, ਅਸ਼ਵਨੀ ਧੀਰ, ਸੰਜੇ ਜਿੰਦਲ (ਸਾਰੇ ਕੌਂਸਲ), ਸੀ.ਡੀ.ਪੀ.ਓ ਸ੍ਰੀਮਤੀ ਕਿਰਪਾਲ ਕੌਰ, ਪਰਦੀਪ ਸ਼ਾਰਦਾ ਬੀ.ਡੀ.ਪੀ.ਓ ਧੂਰੀ, ਐਸ.ਐਚ.ਓ ਸਿਟੀ  ਮੇਜਰ ਸਿੰਘ, ਐਸ.ਐਚ.ਓ ਸਦਰ  ਬਲਵਿੰਦਰ ਸਿੰਘ, ਨਰੇਸ਼ ਕੁਮਾਰ ਮੰਗੀ, ਦਰਸ਼ਨ ਸਦਿਓੜਾ,  ਇੰਦਰਜੀਤ ਸਿੰਘ ਗੋਲਡੀ, ਬਾਬਾ ਜਗਤਾਰ ਸਿੰਘ, ਵਿਕਾਸ ਜੈਨ ਅਤੇ ਜਨਕ ਰਾਜ ਮੀਮਸਾ ਆਦਿ ਤੋਂ ਇਲਾਵਾ ਹੋਰ ਵੀ ਪਤਵੰਤੇ ਹਾਜ਼ਰ ਸਨ। ਮਨਜੀਤ ਸਿੰਘ ਬਖਸ਼ੀ ਨੇ ਸਟੇਜ਼ ਦੀ ਭੂਮਿਕਾ ਬਾਖੂਬੀ ਨਿਭਾਈ। 

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …

Leave a Reply