Thursday, September 24, 2026

ਬਿਨਾਂ ਕਿਸੇ ਲਾਲਚ ਅਤੇ ਡਰ ਦੇ ਮਰਜੀ ਨਾਲ ਵੋਟ ਦਾ ਇਸਤੇਮਾਲ ਕਰਨ ਦੀ ਚੁਕਾਈ ਸਹੁੰ

ਧੂਰੀ, 27 ਜਨਵਰੀ (ਪੰਜਾਬ ਪੋਸਟ – ਪ੍ਰਵੀਨ ਗਰਗ) – ਰਾਸ਼ਟਰੀ ਵੋਟਰ ਦਿਵਸ ਐਸ.ਡੀ.ਐਮ ਦੀਪਕ ਰੁਹੇਲਾ ਦੀ ਅਗੁਵਾਈ ਵਿੱਚ ਮਨਾਇਆ ਗਿਆ।ਜਿਸ ਵਿੱਚ PUNJ2701201911ਉਹਨਾਂ ਨੇ ਵੋਟ ਦੀ ਮਹੱਤਤਾ ਵਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੇਸ਼ ਦੇ ਹਰ ਨਾਗਰਿਕ ਜਿਸ ਦੀ ਉਮਰ 18 ਸਾਲ ਹੋ ਗਈ ਹੈ, ਨੂੰ ਵੋਟ ਦਾ ਅਧਿਕਾਰ ਹੈ। ਉਹਨਾਂ ਦੱਸਿਆ ਕਿ ਵੋਟਰਾਂ ਨੂੰ ਆਪਣੀ ਵੋਟ ਦਾ ਇਸਤੇਮਾਲ ਬਿਨਾਂ ਕਿਸੇ ਲਾਲਚ ਅਤੇ ਡਰ ਦੇ ਆਪਣੀ ਆਜ਼ਾਦ ਮਰਜੀ ਨਾਲ ਕਰਨਾ ਚਾਹੀਦਾ ਹੈ।ਰੁਹੇਲਾ ਨੇ ਵੋਟਰਾਂ ਨੂੰ ਆਪਣੀ ਵੋਟ ਦਾ ਸਹੀ ਅਤੇ ਇਮਾਨਦਾਰੀ ਨਾਲ ਇਸਤੇਮਾਲ ਕਰਨ ਦੀ ਸਹੁੰ ਵੀ ਚੁਕਾਈ।ਇਸ ਮੌਕੇ ਸਤਨਾਮ ਸਿੰਘ ਸੀਨੀਅਰ ਸਹਾਇਕ, ਰਾਜਿੰਦਰ ਪਾਲ ਸੀਨੀਅਰ ਸਹਾਇਕ, ਮਨਜੀਤ ਸਿੰਘ ਬਖਸ਼ੀ, ਜਗਤਾਰ ਸਿੰਘ ਅਤੇ ਅਰਵਿੰਦ ਕੁਮਾਰ ਆਦਿ ਹਾਜ਼ਰ ਸਨ।
 

Check Also

ਸਪ੍ਰਿੰਗ ਬਲੌਸਮਜ਼ ਸਕੂਲ ਵਿਖੇ ਪੋਸਕੋ ਐਕਟ, 2012 ਸਬੰਧੀ ਜਾਗਰੂਕਤਾ ਪ੍ਰੋਗਰਾਮ ਆਯੋਜਿਤ

ਅੰਮ੍ਰਿਤਸਰ, 20 ਸਤੰਬਰ (ਸੁਖਬੀਰ ਸਿੰਘ) – ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ.ਏ.ਐਸ ਨਗਰ ਦੇ ਮਾਣਯੋਗ …

Leave a Reply