ਅੰਮ੍ਰਿਤਸਰ, 28 ਜਨਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸਥਾਨਕ ਆਰਟ ਗੈਲਰੀ ਵਿਖੇ ਭਾਰਤ ਅਤੇ ਤੁਰਕੀ ਦੇ ਕਲਾਕਾਰਾਂ ਵਲੋਂ `ਇੰਟਰਨੈਸ਼ਨਲ
ਆਰਟ ਸਿੰਪੋਜ਼ੀਅਮ` ਦੇ ਬੈਨਰ ਹੇਠ ਆਰਟ ਵਰਕਸ਼ਾਪ ਲਗਾਈ ਗਈ।ਇਸ ਅੰਤਰਰਾਸ਼ਟਰੀ ਵਰਕਸ਼ਾਪ ਦਾ ਉਦਘਾਟਨ ਆਰਟ ਗੈਲਰੀ ਦੇ ਚੇਅਰਮੈਨ ਰਜਿੰਦਰ ਮੋਹਨ ਸਿੰਘ ਛੀਨਾ ਨੇ ਕੀਤਾ।ਇਸ ਸਬੰਧੀ ਜਾਣਕਾਰੀ ਦਿੰਦਿਆਂ ਆਰਟ ਗੈਲਰੀ ਦੇ ਆਨਰੇਰੀ ਜਨਰਲ ਸਕੱਤਰ ਅਰਵਿੰਦਰ ਸਿੰਘ ਚਮਕ ਨੇ ਦੱਸਿਆ ਕਿ 25 ਤੋਂ 29 ਜਨਵਰੀ ਤੱਕ ਚੱਲਣ ਵਾਲੀ ਆਰਟ ਵਕਸ਼ਾਪ ਵਿੱਚ ਤੁਰਕੀ ਤੋਂ 12 ਕਲਾਕਾਰ ਅੰਮ੍ਰਿਤਸਰ ਪੁੱਜੇ ਹਨ, ਜਿੰਨਾਂ ਦੇ ਨਾਲ ਮਿਲ ਕੇ 14 ਭਾਰਤੀ ਕਲਾਕਾਰ ਸਾਂਝੇ ਤੌਰ `ਤੇ ਆਰਟ ਵਰਕਸ਼ਾਪ ਦੌਰਾਨ ਇਕ ਦੂਜੇ ਦੇ ਕੰਮ ਕਰਨ ਦੀ ਸ਼ੈਲੀ ਤੋਂ ਵਾਕਫ ਹੋਣਗੇ।ਉਹ ਇੱਕ ਦੂਜੇ ਮੁਲਕ ਦੇ ਸਭਿਆਚਾਰ ਤੇ ਕਲਚਰ ਬਾਰ ਵੀ ਜਾਣਕਾਰੀ ਹਾਸਲ ਕਰਨਗੇ।ਇਸ ਤੋਂ ਪਹਿਲਾਂ ਆਰਟ ਗੈਲਰੀ ਦੇ ਪ੍ਰਧਾਨ ਸ਼ਿਵਦੇਵ ਸਿੰਘ ਨੇ ਤੁਰਕੀ ਤੋਂ ਆਏ ਕਲਾਕਾਰਾਂ ਨੂੰ ਗੁਲਾਬ ਦੇ ਫੁੱਲ ਭੇਟ ਕਰ ਕੇ `ਜੀ ਆਇਆ` ਆਖਿਆ।ਉਨਾਂ ਕਿਹਾ ਕਿ ਉਨਾਂ ਦੀ ਸੰੰਸਥਾ ਤੇ ਅੰਮ੍ਰਿਤਸਰ ਲਈ ਮਾਣ ਦੀ ਗੱਲ ਹੈ ਕਿ ਇਥੇ ਵਿਦੇਸ਼ੀ ਧਰਤੀ ਤੁਰਕੀ ਦੇ ਕਲਾਕਾਰ ਵਰਕਸ਼ਾਪ ਲਗਾ ਰਹੇ ਹਨ, ਜੋ ਸਕੂਲ ਤੇ ਕਾਲਜ ਦੇ ਵਿਦਿਆਰੀਥਆਂ ਲਈ ਵੀ ਲਾਭਦਾਇਕ ਸਿੱਧ ਹੋਵੇਗੀ।ਇਸ ਮੌਕੇ ਨਰਿੰਦਜੀਤ ਸਿੰਘ ਆਰਕੀਟੈਕਟ, ਸੁਖਦੇਵ ਸਿੰਘ, ਭੁਪਿੰਦਰ ਸਿੰਘ ਨੰਦਾ, ਕੁਲਵੰਤ ਸਿੰਘ, ਡਾ. ਜੀ.ਐਸ ਗਰੋਵਰ ਆਦਿ ਵੀ ਮੌਜੂਦ ਸਨ।
Check Also
ਪੰਜਾਬ ਵਿਧਾਨ ਸਭਾ ਦੀ ਸਹਿਕਾਰਤਾ ਸਬੰਧੀ ਕਮੇਟੀ ਵੱਲੋਂ ਮਿਲਕ ਪਲਾਂਟ ਵੇਰਕਾ ਦਾ ਦੌਰਾ
ਅੰਮ੍ਰਿਤਸਰ, 29 ਜੁਲਾਈ (ਜਗਦੀਪ ਸਿੰਘ) – ਪੰਜਾਬ ਵਿਧਾਨ ਸਭਾ ਵੱਲੋਂ ਸਹਿਕਾਰਤਾ ਅਤੇ ਇਸ ਨਾਲ ਸਬੰਧਤ …
Punjab Post Daily Online Newspaper & Print Media