Tuesday, March 3, 2026

ਸੁਖਮਨੀ ਸੇਵਾ ਸੋਸਾਇਟੀ ਵਲੋਂ ਬਾਣੀ ਪੜ੍ਹਣ ਤੇ ਕੰਠ ਕਰਨ ਵਾਲੇ ਬੱਚੇ ਸਨਮਾਨਿਤ

ਮੂਲੋਵਾਲ/ ਧੂਰੀ, 28 ਜਨਵਰੀ (ਪੰਜਾਬ ਪੋਸਟ – ਪ੍ਰਵੀਨ ਗਰਗ) – ਮਾਤਾ ਅਜਮੇਰ ਕੌਰ ਕੰਨਿਆ ਬਚਾਓ ਸੋਸਾਇਟੀ ਬੁਗਰਾ ਵੱਲੋਂ ਪਿੰਡ ਹਸਨਪੁਰ ਵਿਖੇ ਸੁਖਮਨੀ PUNJ2801201908ਸਾਹਿਬ ਸੇਵਾ ਸੋਸਾਇਟੀ ਬਣਾਈ ਗਈ ਅਤੇ ਬੱਚਿਆਂ ਨੂੰ ਨਸ਼ਿਆਂ ਤੋਂ ਮੁਕਤ ਕਰਨ ਅਤੇ ਗੁਰੂ ਦੇ ਲੜ ਲਾਉਣ ਲਈ ਪ੍ਰੇਰਿਤ ਕੀਤਾ ਗਿਆ।ਸੋਸਾਇਟੀ ਵੱਲੋਂ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਪਾਠ ਅਤੇ ਕੀਰਤਨ ਵੀ ਕਰਵਾਇਆ ਗਿਆ ਅਤੇ ਬੱਚਿਆਂ ਨੂੰ ਬਾਣੀ ਪੜ੍ਹਣ ਅਤੇ ਬਾਣੀ ਕੰਠ ਕਰਨ ਵਾਲੇ ਵਿਦਿਆਰਥੀਆਂ ਨੂੰ ਕਾਪੀਆਂ ਤੇ ਪੈਨ ਵੰਡ ਕੇ ਸਨਮਾਨਿਤ ਵੀ ਕੀਤਾ ਗਿਆ।ਜ਼ਿਕਰਯੋਗ ਹੈ ਕਿ ਸੋਸਾਇਟੀ ਦੇ ਮੈਂਬਰਾਂ ਵੱਲੋਂ ਹਫਤੇ ਦੇ ਹਰ ਐਤਵਾਰ ਨੂੰ ਘਰ-ਘਰ ਜਾ ਕੇ ਪਾਠ ਕਰਨ ਦਾ ਉਦਮ ਵੀ ਕੀਤਾ ਜਾਂਦਾ ਹੈ।ਇਸ ਮੌਕੇ ਸਰਪੰਚ ਸੋਹਣ ਸਿੰਘ, ਸ਼ਿੰਗਾਰਾ ਸਿੰਘ, ਬਚਿੰਤ ਸਿੰਘ, ਸਿਕੰਦਰ ਸਿੰਘ, ਨਵਿੰਦਰ ਸਿੰਘ, ਅਵਤਾਰ ਸਿੰਘ ਅਤੇ ਪਾਲੀ ਸਿੰਘ ਆਦਿ ਹਾਜ਼ਰ ਸਨ। 

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …

Leave a Reply