ਅੰਮ੍ਰਿਤਸਰ, 29 ਜਨਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਅਮਨਦੀਪ ਗਰੁੱਪ ਹਾਸਪੀਟਲਜ਼ ਵਲੋਂ ਰੇਲ ਯਾਤਰੀਆਂ ਨੂੰ ਮੌਕੇ ‘ਤੇ ਬਿਹਤਰ ਸਿਹਤ ਸੇਵਾਵਾਂ ਦੇਣ ਦੇ ਮਕਸਦ ਨਾਲ ਉਤਰੀ ਰੇਲਵੇ ਨਾਲ ਹੱਥ ਮਿਲਾਉਂਦੇ ਹੋਏ ਪਲੇਟਫਾਰਮ ਨੰਬਰ 1 ਉਪਰ ਫਰਸਟ ਏਡ ਰੂਮ ਸ਼ੁਰੂ ਕੀਤਾ ਗਿਆ ਹੈ। ਜਿਸ ਦਾ ਉਦਘਾਟਨ ਐਨ.ਕੇ ਵਰਮਾ, ਏ.ਡੀ.ਆਰਐਮ ਡਾ. ਅਸ਼ੋਕ ਸਾਹਨੀ, ਏ.ਸੀ.ਐਮ.ਐਸ, ਅੰਮ੍ਰਿਤ ਸਿੰਘ ਸਟੇਸ਼ਨ ਡਾਇਰੈਕਟਰ ਅਤੇ ਡਾ. ਅਵਤਾਰ ਸਿੰਘ ਚੀਫ਼ ਆਰਥੋਪੇਡਿਕ ਸਰਜਨ, ਡਾ. ਅਮਨਦੀਪ ਕੌਰ, ਐਮ.ਡੀ-ਕਮ-ਸੀ.ਈ.ਓ ਅਮਨਦੀਪ ਗਰੁਪ, ਡਾ. ਕੰਵਰਜੀਤ ਸਿੰਘ, ਮੈਡੀਕਲ ਡਾਇਰੈਕਟਰ, ਅਮਨਦੀਪ ਮੈਡੀਸਿਟੀ, ਡਾ. ਸ਼ਹਿਬਾਜ਼ ਸਿੰਘ, ਜਨਰਲ ਮੈਨੇਜਰ, ਅਤੇ ਡਾ. ਅਨੂੰਪ੍ਰੀਤ ਕੌਰ ਕੰਸਲਟੈਂਟ ਪੈਥੋਲੋਜਿਸਟ ਅਮਨਦੀਪ ਗਰੁੱਪ ਆਫ਼ ਹਾਸਪੀਟਲਜ਼ ਨੇ ਗਣਤੰਤਰਤਾ ਦਿਵਸ ਵਾਲੇ ਦਿਨ ਕੀਤਾ ।
ਇਸ ਮੌਕੇ ਬੋਲਦਿਆਂ ਡਾ. ਅਸ਼ੋਕ ਸਾਹਨੀ ਨੇ ਕਿਹਾ ਕਿ ਉਤਰ ਰੇਲਵੇ ਵਲੋਂ ਰੇਲ ਯਾਤਰੀਆਂ ਲਈ ਇਹ ਬਹੁਤ ਵਡਮੁੱਲਾ ਤੋਹਫ਼ਾ ਹੈ, ਜਿਸ ਦੀ ਬਹੁਤ ਦੇਰ ਤੋਂ ਉਡੀਕ ਕੀਤੀ ਜਾ ਰਹੀ ਸੀ।ਡਾ. ਅਵਤਾਰ ਸਿੰਘ ਨੇ ਕਿਹਾ ਕਿ ਰੇਲ ਯਾਤਰੀਆਂ ਨੂੰ ਫ਼ਸਟ ਏਡ ਰੂਮ ਰਾਹੀਂ ਮੁੱਢਲੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਦਾ ਸਾਰਾ ਸਿਹਰਾ ਡਾ. ਅਸ਼ੋਕ ਸਾਹਨੀ ਨੂੰ ਜਾਂਦਾ ਹੈ ਜਿਨ੍ਹਾਂ ਨੇ ਅਮਨਦੀਪ ਗਰੁੱਪ ਦੇ ਇਸ ਕਾਰਜ਼ `ਚ ਅਹਿਮ ਭੂਮਿਕਾ ਨਿਭਾਈ ਹੈ।ਡਾ. ਸ਼ਹਿਬਾਜ਼ ਸਿੰਘ ਨੇ ਦੱਸਿਆ ਕਿ ਰੇਲਵੇ ਸਟੇਸ਼ਨ `ਤੇ ਫ਼ਸਟ-ਏਡ ਸਹੂਲਤਾਂ 24 ਘੰਟੇ ਉਪਲੱਬਧ ਹੋਣਗੀਆਂ ।
ਅੰਤ ‘ਚ ਅੰਮ੍ਰਿਤ ਸਿੰਘ ਸਟੇਸ਼ਨ ਡਾਇਰੈਕਟਰ ਨੇ ਅਮਨਦੀਪ ਗਰੁੱਪ ਆਫ਼ ਹਾਸਪੀਟਲਜ਼ ਦਾ ਧੰਨਵਾਦ ਕੀਤਾ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …
Punjab Post Daily Online Newspaper & Print Media