ਅੰਮ੍ਰਿਤਸਰ, 29 ਜਨਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਆਰੀਆ ਯੁਵਤੀ ਸਭਾ ਵੱਲੋਂ ਨਵੇਂ ਸਾਲ ਦੇ ਸ਼ੁੱਭ ਆਰੰਭ, ਨਵੇਂ ਸਮੈਸਟਰ ਅਤੇ ਮਕਰ ਸੰਕ੍ਰਾਂਤੀ ਦੇ ਸ਼ੁੱਭ ਮੌਕੇ ਉੱਪਰ ਵੈਦਿਕ ਹਵਨ ਯੱਗ ਦਾ ਆਯੋਜਨ ਕੀਤਾ ਗਿਆ।ਇਸ ਹਵਨ ਵਿੱਚ ਸੁਦਰਸ਼ਨ ਕਪੂਰ ਚੇਅਰਮੈਨ ਲੋਕਲ ਮੈਨੇਜਿੰਗ ਕਮੇਟੀ ਨੇ ਯਜਮਾਨ ਦੀ ਭੂਮਿਕਾ ਨਿਭਾਈ। ਕਾਲਜ ਦੇ ਪਿ੍ਰੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਸਮੂਹ ਸਟਾਫ, ਵਿਦਿਆਰਥੀਆਂ ਅਤੇ ਆਏ ਹੋਏ ਮਹਿਮਾਨਾਂ ਤੇ ਫੁੱਲਾਂ ਦੀ ਵਰਖਾ ਕਰਦਿਆਂ ਸਭ ਦੀ ਚੰਗੀ ਸਿਹਤ ਲਈ ਕਾਮਨਾ ਕੀਤੀ।ਮੁੱਖ ਮਹਿਮਾਨ ਗਗਨ ਚੋਪੜਾ ਅਤੇ ਸ਼੍ਰੀਮਤੀ ਆਸ਼ੁਲਾ ਚੋਪੜਾ ਸਨ। ਹਵਨ ਦੇ ਨਾਲ ਹੀ ਐਨ.ਐਸ.ਐਸ ਵਿਭਾਗ ਵੱਲੋਂ ਆਯੋਜਿਤ ਸੱਤ ਰੋਜ਼ਾ ਕੈਂਪ ਦਾ ਸਮਾਪਨ ਵੀ ਹੋਇਆ।
ਕਾਲਜ ਪਿ੍ਰੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਹਵਨ ਦੀ ਸਫਲਤਾਪੂਰਵਕ ਸੰਪਨਤਾ ਲਈ ਪਰਮਾਤਮਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪਰਮਾਤਮਾ ਹਰ ਕਾਰਜ ਵਿੱਚ ਸਹਾਈ ਹੁੰਦੇ ਹਨ।ਨਵੇਂ ਸਮੈਸਟਰ ਦੇ ਸ਼ੁਰੂ ਹੋਣ `ਤੇ ਵਿਦਿਆਰਥੀਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ੇ ਐਨ.ਐਸ.ਐਸ ਵਿਭਾਗ ਦੀਆਂ ਵਿਦਿਆਰਣਾਂ ਵੱਲੋਂ ਕੀਤੇ ਕਾਰਜ ਦੀ ਸ਼ਲਾਘਾ ਕੀਤੀ ।
ਮੁੱਖ ਮਹਿਮਾਨ ਗਗਨ ਚੋਪੜਾ ਨੇ ਵਿਦਿਆਰਥੀਆਂ ਨਾਲ ਆਪਣੇ ਕਾਲਜ ਸਮੇਂ ਦੇ ਅਨੁਭਵ ਸਾਂਝੇ ਕੀਤੇ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਆਪਣੇ ਮਨ ਵਿਚੋਂ ਈਰਖਾ ਅਤੇ ਭੇਦਭਾਵ ਨੂੰ ਖਤਮ ਕਰਨਾ ਚਾਹੀਦਾ ਹੈ।ਇਸ ਵੀ.ਪੀ ਲਖਨਪਾਲ ਨੇ ਕਿਹਾ ਕਿ ਸਾਨੂੰ ਹਵਨ ਕਰਨ ਦੇ ਨਾਲ-ਨਾਲ ਹਵਨ ਦੀ ਮੱਹਤਤਾ ਨੂੰ ਸਮਝਣ ਦੀ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ।ਐਨ.ਐਸ.ਐਸ ਵਿਦਿਆਰਥਣ ਅਗਰੀਮਾ ਨੇ ਸੱਤ ਰੋਜ਼ਾ ਕੈਂਪ ਦੀ ਰਿਪੋਰਟ ਵੀ ਪੜ੍ਹੀ ਅਤੇ ਉਚੇਚੇ ਤੌਰ `ਤੇ ਤਿਆਰ ਕੀਤੀ ਗਈ ਪੀ.ਪੀ.ਟੀ ਵੀ ਦਿਖਾਈ ਗਈ। ਵਿਭਾਗ ਦੇ ਵਲੰਟੀਅਰਜ਼ ਸਮੀਕਸ਼ਾ (ਬੀ.ਕਾਮ ਸਿਮੈਸਟਰ ਛੇਵਾਂ) ਨੂੂੰ ਬੈਸਟ ਕੈਂਪਰਜ ਅਤੇ ਸੋਨਲਪ੍ਰੀਤ (ਬੀ.ਏ ਸਿਮੈਸਟਰ ਪੰਜਵਾਂ) ਨੂੰ ਬੈਸਟ ਇਨੋਵੇਟਰ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਅਤੇ ਬਾਕੀ ਵਲੰਟੀਅਰਜ਼ ਵਿੱਚ ਸਰਟੀਫ਼ਿਕੇਟ ਵੰਡੇ ਗਏ।ਕਾਲਜ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਪੌਦੇ ਦੇ ਕੇ ਸਨਮਾਨਿਤ ਕੀਤਾ ਗਿਆ।ਚੇਅਰਮੈਨ ਸੁਦਰਸ਼ਨ ਕਪੂਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਡਾ. ਅਨੀਤਾ ਨਰੇਂਦਰ ਨੇ ਮੰਚ ਸੰਚਾਲਨ ਕੀਤਾ।
ਇਸ ਮੌਕੇ ਸ਼੍ਰੀਮਤੀ ਬਲਬੀਰ ਕੌਰ ਬੇਦੀ, ਮੋਹਿੰਦਰਜੀਤ ਸਿੰਘ, ਵਿਪਿਨ ਭਸੀਨ, ਹੀਰਾ ਲਾਲ ਕੰਧਾਰੀ, ਸੰਦੀਪ ਅਹੂਜਾ, ਰਾਕੇਸ਼ ਮਹਿਰਾ, ਐਨ.ਐਸ.ਐਸ ਪ੍ਰੋਗਰਾਮ ਅਫ਼ਸਰ ਸ਼੍ਰੀਮਤੀ ਸੁਰਭੀ ਸੇਠੀ, ਸ਼੍ਰੀਮਤੀ ਪ੍ਰਿਆ ਅਤੇ ਬਾਕੀ ਟੀਮ ਮੈਂਬਰ ਹਾਜ਼ਰ ਸਨ।ਹਵਨ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਹੋਈ।
Check Also
ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …
Punjab Post Daily Online Newspaper & Print Media