Thursday, March 5, 2026

ਵਧੀਆ ਅਧਿਆਪਨ ਸੇਵਾਵਾਂ ਬਦਲੇ ਪੁਰੇਵਾਲ ਦਾ ਜਿਲਾ ਪੱਧਰੀ ਸਨਮਾਨ

ਬਟਾਲਾ, 30 ਜਨਵਰੀ (ਪੰਜਾਬ ਪੋਸਟ – ਨਰਿੰਦਰ ਬਰਨਾਲ) – ਜਿਲਾ ਪ੍ਰਸ਼ਾਸਨ ਵਲੋਂ 70ਵੇਂ ਗਣਤੰਤਰ ਦਿਵਸ ਨੂੰ ਸਮਰਪਿਤ ਜਿਲਾ ਪੱਧਰੀ ਪ੍ਰੋਗਰਾਮ ਸ਼ਹੀਦ PUNJ3001201910ਨਵਦੀਪ ਸਿੰਘ ਸਟੇਡੀਅਮ ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਕਰਵਾਇਆ ਗਿਆ।ਜਿਸ ਵਿੱਚ ਸਰਕਾਰੀ ਹਾਈ ਸਕੂਲ ਸਾਧੂ ਚੱਕ ਦੇ ਅਮਰਜੀਤ ਸਿੰਘ ਪੁਰੇਵਾਲ ਨੂੰ ਅਧਿਆਪਨ ਕਿੱਤੇ ਵਿੱਚ ਨਿਭਾਈਆਂ ਜਾ ਰਹੀਆਂ ਉਤਮ ਸੇਵਾਵਾਂ ਬਦਲੇ ਮਾਨਯੋਗ ਕੈਬਨਿਟ ਮੰਤਰੀ ਪੰਜਾਬ ਸੁਖਬਿੰਦਰ ਸਿਘ ਸਰਕਾਰੀਆ, ਬਰਿੰਦਰਮੀਤ ਸਿੰਘ ਪਾਹੜਾ ਵਿਧਾਇਕ ਗੁਰਦਾਸਪੁਰ, ਫਤਿਹਜੰਗ ਸਿੰਘ ਬਾਜਵਾ ਬਿਧਾਇਕ ਕਾਦੀਆਂ, ਰਮਨ ਬਹਿਲ ਚੇਅਰਮੈਨ ਐਸ.ਐਸ ਬੋਰਡ ਪੰਜਾਬ, ਚੈਅਰਮੈਨ ਗੁਰਮੀਤ ਸਿੰਘ ਪਾਹੜਾ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਿਪੁਲ ਉਜਵਲ ਵਲੋਂ ਸਨਮਾਨਿਤ ਕੀਤਾ ਗਿਆ।ਸੰਬੰਧਿਤ ਕਰਮਚਾਰੀ ਵਲੋਂ ਜਿਲਾ ਸਿੱਖਿਆ ਅਫਸਰ (ਸੈ:ਸਿ) ਸ੍ਰੀਮਤੀ ਰਾਕੇਸ਼ ਬਾਲਾ ਦੀ ਯੋਗ ਅਗਵਾਈ ਹੇਠ ਸਮੇਂ ਸਮੇਂ `ਤੇ ਵਿਦਿਆਰਥੀਆਂ ਲਈ ਸਮਰ ਕੈਂਪ, ਐਨ.ਐਮ.ਐਮ.ਐਸ ਤੇ ਐਨ.ਟੀ.ਐਸ ਈ ਇਮਿਤਿਹਾਨਾਂ ਲਈ ਬੱਚਿਆਂ ਦੀਆਂ ਸਪੈਸ਼ਲ ਕੋਚਿੰਗ ਕਲਾਸਾਂ ਲਗਾਈਆਂ ਜਾਂਦੀਆਂ ਹਨ। ਕਰਮਚਾਰੀ ਪੁਰੇਵਾਲ ਨੇ ਸਮਰਪਨ ਪ੍ਰਾਜੈਕਟ ਅਧੀਨ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਆਪਣੇ ਪੱਧਰ `ਤੇ ਫੰਡ ਪੈਦਾ ਕਰਕੇ ਸਕੂਲ ਵਿੱਚ ਬੱਚਿਆਂ ਲਈ ਸਾਫ ਸੁਥਰੇ ਪਾਣੀ ਲਈ ਨਲਕੇ, ਵਾਟਰ ਕੂਲਰ ਤੇ ਫਿਲਟਰ ਆਦਿ ਦਾ ਵਧੀਆ ਪ੍ਰਬੰਧ ਕੀਤਾ ਹੋਇਆ ਹੈ।ਇਸੇ ਤਰਾਂ ਸਮੇਂ ਸਮੇਂ `ਤੇ ਸਕੂਲੀ ਵਿਦਿਆਰਥੀਆਂ ਨੂੰ ਮੁਫਤ ਵਰਦੀਆਂ ਮੁਹੱਈਆ ਕਰਵਾਉਣ ਲਈ ਵੀ ਫੰਡ ਇਕੱਤਰ ਕੀਤਾ ਜਾਂਦਾ ਹੈ।ਕਰਮਚਾਰੀ ਵਲੋਂੇ ਗ੍ਰਾਮ ਪੰਚਾਇਤ ਸਾਧੂਚੱਕ ਦੇ ਸਹਿਯੋਗ ਨਾਲ ਸਕੂਲ ਦੇ ਮੇਨ ਗੇਟ ਦੀ ਉਸਾਰੀ ਕਰਵਾਉਣ ਦੇ ਨਾਲ ਨਾਲ ਸਕੂਲ ਦੀ ਚਾਰਦੀਵਾਰੀ ਨੂੰ ਵੀ ਪਲੱਸਤਰ ਕਰਵਾਇਆ ਗਿਆ।ਸਕੂਲ ਮੁਖੀ ਮੁਕੇਸ਼ ਕੁਮਾਰ ਨੇ ਦੱਸਿਆ ਕਿ ਕਰਮਚਾਰੀ ਹਰ ਸੌਂਪੇ ਹੋਏ ਕੰਮ ਨੂੰ ਪੂਰੀ ਲਗਨ ਤੇ ਮਿਹਨਤ ਨਾਲ ਕਰਦਾ ਹੈ ਤੇ ਵਿਦਿਆਰਥੀਆਂ ਲਈ ਹਰਮਨ ਪਿਆਰਾ ਹੈ।ਉਨਾਂ ਪੁਰੇਵਾਲ ਦੇ ਸਕੂਲ ਪਹੁੰਚਣ `ਤੇ ਸਵੇਰ ਦੀ ਸਭਾ ਵਿੱਚ ਸਮੂਹ ਵਿਦਿਆਰਥੀਆਂ ਅਤੇ ਸਟਾਫ ਦੀ ਹਾਜਰੀ ਵਿੱਚ ਜਿਲਾ ਪ੍ਰਸ਼ਾਸਨ ਵਲੋਂ ਭੇਂਟ ਕੀਤੇ ਮਾਨ ਸਨਮਾਨ ਦੀ ਸ਼ਲਾਘਾ ਕੀਤੀ।  
ਅਸ਼ੋਕ ਕੁਮਾਰ ਸਰਪੰਚ ਗ੍ਰਾਮ ਪੰਚਾਇਤ ਅਤੇ ਸਕੂਲ ਮੈਨਜਮੈਂਟ ਕਮੇਟੀ ਦੇ ਚੇਅਰਮੈਨ ਬਲਵੀਰ ਸਿੰਘ ਨੇ ਪੁਰੇਵਾਲ ਵਲੋਂ ਕਰਵਾਏ ਜਾ ਰਹੇ ਸਾਲਾਘਾਯੋਗ ਕੰਮਾਂ ਬਦਲੇ ਸਨਮਾਨਿਤ ਕਰਨ ਲਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਤੇ ਜਿਲਾ ਸਿਖਿਆ ਅਫਸਰ (ਸੈ:ਸਿ) ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਤਰਾਂ ਦੇ ਸਨਮਾਨ ਦੂਸਰੇ ਕਰਮਚਾਰੀਆ ਲਈ ਵੀ ਪ੍ਰੇਰਨਾ ਸ੍ਰੋਤ ਹਨ ।ਇਸ ਮੌਕੇ ਅਜੈ ਕੁਮਾਰ, ਮੈਡਮ ਅਲਵੀਨਾ, ਰਾਜਬੀਰ ਕੌਰ, ਰਣਧੀਰ ਸਿੰਘ, ਜਗਜੀਤ ਸਿੰਘ, ਰਣਜੀਤ ਸਿੰਘ, ਰਾਜ ਰਾਣੀ, ਨਵਜੀਤ ਕੌਰ, ਪੋਲਕਾ ਖੋਸਲਾ, ਸੁਰਿੰਦਰ ਕੁਮਾਰ ਵੀ ਹਾਜਰ ਸਨ ।

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …

Leave a Reply