Wednesday, June 24, 2026

ਬੁਧੀਜੀਵੀਆਂ ਨੇ ਵੱਖਰੇ ਅੰਦਾਜ਼ `ਚ ਮਨਾਇਆ ਗਣਤੰਤਰ ਦਿਵਸ

ਸੀਨੀਅਰ ਸਿਟੀਜ਼ਨ ਕੌਂਸਲ ਦਾ ਸਾਲਾਨਾ ਰਸਾਲਾ ਲੋਕ ਅਰਪਣ
ਰਾਜਪੁਰਾ, 30 ਜਨਵਰੀ (ਪੰਜਾਬ ਪੋਸਟ ਬਿਊਰੋ) – ਸਥਾਨਕ ਸੀਨੀਅਰ ਸਿਟੀਜ਼ਨ ਕੌਂਸਿਲ ਵਿਖੇ ਬੁਧੀਜੀਵੀਆਂ ਨੇ ਸਾਹਿਤ ਸਿਰਜਕਾਂ ਨਾਲ ਮਨੋਰੰਜਨ ਕਰਦਿਆਂ PUNJ3001201920ਭਾਰਤ ਦਾ 70ਵਾਂ ਗਣਤੰਤਰ ਦਿਵਸ ਮਨਾਇਆ। ਸੀਨੀਅਰ ਸਿਟੀਜ਼ਨ ਵਿਖੇ ਕੌਂਸਿਲ ਦੇ ਪ੍ਰਧਾਨ ਬਲਦੇਵ ਸਿੰਘ ਖੁਰਾਣਾ ਨੇ ਹਾਜ਼ਰ ਮੈਂਬਰਾਂ ਸਮੇਤ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ।ਲੋਕ ਸਾਹਿਤ ਸੰਗਮ ਦੇ ਸਾਹਿਤਕਾਰਾਂ ਨੇ ਆਪਣੇ ਕਲਾਮ ਪੇਸ਼ ਕੀਤੇ।ਲੋਕ ਸਾਹਿਤ ਸੰਗਮ ਦੇ ਪ੍ਰਧਾਨ ਡਾ ਗੁਰਵਿੰਦਰ ਅਮਨ ਨੇ ਕਿਹਾ ਕਿ ਸਾਹਿਤ ਪੜਨਾ ਤੇ ਵਿਚਾਂਰਨਾ ਬੁੱਧੀਜੀਵੀਆਂ ਦਾ ਕਾਰਜ ਹੈ ਦੇਸ਼ ਦੀ ਤਰੱਕੀ ਲਈ ਸਾਹਿਤ ਦਾ ਵਿਸ਼ੇਸ਼ ਯੋਗਦਾਨ ਹੈ ਲੋਕ ਕਾਵਿ ਸੰਵੇਦਨਾ ਦੀ ਨਿਸ਼ਾਨੀ ਹੈ ਸੰਵੇਦਨਸ਼ੀਲ ਦਿਮਾਗ ਉਸਾਰੂ ਸਮਾਜ ਦਾ ਨਿਰਮਾਣ ਕਰਦਾ ਹੈ ਇਸ ਲਈ ਰੋਸ਼ਨ ਦਿਮਾਗ ਭਾਰਤ ਦੀ ਤਰੱਕੀ ਵਿੱਚ ਵਿਸ਼ੇਸ਼ ਯੋਗਦਾਨ ਪਾ ਰਹੇ ਹਨ।
PUNJ3001201919ਇਸ ਮੌਕੇ ਲੋਕ ਕਵੀ ਕਰਮ ਸਿੰਘ ਹਕੀਰ ਅਤੇ ਕੁਲਵੰਤ ਜੱਸਲ ਨੇ ਆਪਣੀ ਕਵਿਤਾ ਨਾਲ ਸ਼ਰੋਤੇ ਕੀਲ ਦਿੱਤੇ।ਬਚਨ ਸਿੰਘ ਸੋਢੀ ਦੀ ਕਵਾਲੀ, ਅਮ੍ਰਿਤਪਾਲ ਸਿੰਘ ਸ਼ੈਦਾ ਦੀ ਉਰਦੂ ਗ਼ਜ਼ਲ, ਡਾ. ਹਰਜੀਤ ਸਿੰਘ ਸੱਧਰ ਦਾ ਗੀਤ, ਭੀਮ ਸੈਨ ਝੂਲੇਲਾਲ, ਕੁਲਵੰਤ ਸ਼ਰਮਾ, ਗੁਰਦਰਸ਼ਨ ਸਿੰਘ ਗੁਸੀਲ, ਕ੍ਰਿਸ਼ਨ ਧੀਮਾਨ, ਹਰੀ ਦੱਤ ਹਬੀਬ, ਅਵਤਾਰ ਪੁਆਰ  ਤਜਿੰਦਰ ਅਣਜਾਣਾ, ਪ੍ਰੋ. ਸ਼ਤਰੁਘਨ ਗੁਪਤਾ, ਹਰਬੰਸ ਅਹੂਜਾ, ਅੰਗਰੇਜ ਕਲੇਰ ਦੀਆਂ ਕਵਿਤਾਵਾਂ ਨੇ ਚੰਗਾ ਰੰਗ ਬੰਨਿਆ।ਜਾਨੀ ਜ਼ੀਰਕਪੁਰ, ਡਾ ਗੁਰਵਿੰਦਰ ਅਮਨ, ਅਮਰਜੀਤ ਲੁਬਾਣਾ, ਇਕਬਾਲ ਸਿੰਘ ਸੱਭਰਵਾਲ, ਰਤਨ ਸ਼ਰਮਾ ਅਤੇ ਦਲਜੀਤ ਸਿੰਘ ਸ਼ਾਂਤ ਨੇ ਆਪਣਾ ਕਲਾਮ ਸੁਣਾ ਕੇ ਚੰਗਾ ਰੰਗ ਬੰਨਿਆ।ਕੌਂਸਿਲ ਦੇ ਸਰਪ੍ਰਸਤ ਗੁਰਦੇਵ ਸਿੰਘ ਨੇ ਕਵੀਆਂ ਨੂੰ ਵਧਾਈ ਦੇਂਦਿਆਂ ਕਿਹਾ ਕਿ ਅੱਜ ਗਣਤੰਤਰ ਦਿਵਸ ਮੌਕੇ ਕਵੀਆਂ ਨੇ ਸਾਢੇ ਜ਼ਿਹਨਾ ਨੂੰ ਨਵ-ਨਿਰਮਾਣ ਕਰ ਦਿੱਤਾ ਹੈ ਅਤੇ ਅਸੀਂ ਬਜ਼ੁਰਗ ਤਰੋ ਤਾਜ਼ਾ ਮਹਿਸੂਸ ਕਰ ਰਹੇ ਹਾਂ।ਰਮੇਸ਼ ਗੁਪਤਾ ਜਨਰਲ ਸੱਕਤਰ ਅਤੇ ਪ੍ਰਧਾਨ ਬਲਦੇਵ ਸਿੰਘ ਖੁਰਾਣਾ ਨੇ ਵੀ ਨੇ ਹਾਜ਼ਰ ਸ਼ਰੋਤਿਆਂ ਦਾ ਧੰਨਵਾਦ ਕੀਤਾ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …

Leave a Reply