ਅੰਮ੍ਰਿਤਸਰ, 31 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਸਾਡੇ ਖੂਨ ਵਿੱਚ ਲਾਲ ਲਹੂ ਕਣਾਂ ਦੀ ਕਮੀ ਨੂੰ ਅਨੀਮੀਆ (ਖੂਨ ਦੀ ਕਮੀ) ਕਿਹਾ ਜਾਂਦਾ ਹੈ।ਸਾਡੇ
ਸਰੀਰ ਵਿੱਚ ਹੀਮੋਗਲੋਬਿਨ ਇਕ ਅਜਿਹਾ ਤੱਤ ਹੈ ਜਿਹੜਾ ਸਰੀਰ ਵਿੱਚ ਖੂਨ ਦੀ ਮਾਤਰਾ ਨੂੰ ਦੱਸਦਾ ਹੈ ਅਤੇ ਪੁਰਸ਼ਾਂ ਵਿੱਚ ਇਹ ਮਾਤਰਾ 12 ਤੋਂ 15 ਗਰਾਮ ਪ੍ਰਤੀਸ਼ਤ ਅਤੇ ਮਹਿਲਾਵਾਂ ਵਿੱਚ ਇਹ ਮਾਤਰਾ 11 ਤੋਂ 14 ਗਰਾਮ ਪ੍ਰਤੀਸ਼ਤ ਹੋੋਣੀ ਚਾਹੀਦੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ: ਹਰਦੀਪ ਸਿੰਘ ਘਈ, ਸਿਵਲ ਸਰਜਨ ਅੰਮਿ੍ਰਤਸਰ ਨੇ ਦੱਸਿਆ ਕਿ ਅਨੀਮੀਆ ਦੇ ਨਾਲ ਵਿਅਕਤੀ ਦੀ ਚਮੜੀ ਦਾ ਸਫੇਦ ਨਜਰ ਆਉਣਾ, ਜੀਭ ਅਤੇ ਪਲਕਾਂ ਅੰਦਰ ਸਫੇਦੀ, ਕਮਜੋਰੀ ਅਤੇ ਬਹੁਤ ਜਿਅਦਾ ਥਕਾਵਟ, ਚੱਕਰ ਆਉਣੇ, ਬੇਹੋਸ਼ ਹੋਣਾ, ਸਾਹ ਚੜ੍ਹਣਾ, ਧੜਕਣ ਦਾ ਵਧਣਾ, ਚਿਹਰੇ ਤੇ ਅਤੇ ਪੈਰਾ ਤੇ ਸੋਜ ਹੋ ਜਾਂਦੀ ਹੈ।
ਡਾ: ਘਈ ਨੇ ਦੱਸਿਆ ਕਿ ਅਨੀਮੀਆ ਤੋਂ ਬਚਣ ਲਈ ਵਿਅਕਤੀ ਨੂੰ ਆਇਰਨ ਯੁਕਤ ਚੀਜਾਂ ਦਾ ਸੇਵਨ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਹਰੇ ਰੰਗ ਦੀਆਂ ਪੱਤੇਦਾਰ ਸਬਜੀਆਂ, ਦਾਲਾਂ, ਬਾਜਰਾ, ਗੁੜ, ਗੌਭੀ, ਸ਼ਲਗਮ, ਅਨਾਨਾਸ, ਮਟਰ, ਆਲੂ ਅਤੇ ਮੀਟ ਮੱਛੀ ਬਹੁਤ ਲਾਹੇਵੰਦ ਹਨ। ਡਾ: ਘਈ ਨੇ ਦੱਸਿਆ ਕਿ ਅਨੀਮੀਆ ਤੋਂ ਬਚਣ ਲਈ ਵਿਟਾਮਿਨ ਏ ਅਤੇ ਸੀ ਯੁਕਤ ਚੀਜਾਂ ਦਾ ਸੇਵਨ ਜਿਵੇਂ ਕਿ ਸੰਤਰਾ, ਅਮਰੂਦ, ਮੂਲੀ, ਗਾਜਰ, ਟਮਾਟਰ, ਪੁੰਗਰੀਆਂ ਹੋਈਆਂ ਦਾਲਾਂ ਦਾ ਸੇਵਨ ਵੀ ਕਰਨਾ ਚਾਹੀਦਾ ਹੈ।ਸਿਵਲ ਸਰਜਨ ਨੇ ਦੱਸਿਆ ਕਿ ਅਨੀਮੀਆ ਤੋਂ ਬਚਣ ਲਈ ਭੋਜਨ ਤੋਂ ਬਾਅਦ ਚਾਹ ਜਾਂ ਕੌਫੀ ਦਾ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਨਾਲ ਭੋਜਣ ਤੋਂ ਮਿਲਣ ਵਾਲੇ ਜਰੂਰੀ ਤੱਤ ਨਸ਼ਟ ਹੋ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਬਚਣ ਲਈ ਸਾਫ ਪਾਣੀ, ਸਾਫ ਸੁਥਰੇ ਪਾਖਾਨੇ ਦਾ ਉਪਯੋਗ ਹੀ ਕਰਨਾ ਚਾਹੀਦਾ ਹੈ ਅਤੇ ਖਾਣ ਖਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਹੱਥ ਧੋਣੇ ਚਾਹੀਦੇ ਹਨ। ਡਾ: ਘਈ ਨੇ ਦੱਸਿਆ ਕਿ ਗਰਭਵਤੀ ਮਹਿਲਾਵਾਂ ਨੂੰ ਨਿਯਮਤ ਤੌਰ ਦੇ 100 ਦਿਨ ਤੱਕ ਆਇਰਨ ਦੀ ਇਕ ਗੋਲੀ ਪ੍ਰਤੀ ਦਿਨ ਰਾਤ ਨੂੰ ਖਾਣੇ ਤੋਂ ਬਾਅਦ ਖਾਣੀ ਚਾਹੀਦੀ ਹੈ।ਡਾ: ਘਈ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਸਾਰੇ ਸਰਕਾਰੀ ਸਕੂਲਾਂ ਵਿੱਚ ਪਹਿਲੀ ਤੋਂ 12ਵੀਂ ਕਲਾਸ ਦੇ ਸਾਰੇ ਬੱਚਿਆਂ ਨੂੰ ਆਇਰਨ ਦੀ ਇਕ ਗੋਲੀ ਹਰ ਹਫਤੇ ਦਿੱਤੀ ਜਾਂਦੀ ਹੈ ਅਤੇ ਨਿੱਪੀ ਪ੍ਰੋਗਰਾਮ ਅਧੀਨ 6 ਮਹੀਨੇ ਤੋਂ 5 ਸਾਲ ਤੱਕ ਦੇ ਸਾਰੇ ਬੱਚਿਆਂ ਨੰੂ ਆਇਰਨ ਸਿਰਪ ਦੀ ਇਕ ਐਮ.ਐਲ ਖੁਰਾਕ ਹਫਤੇ ਵਿੱਚ ਦੋ ਦਿਨ ਬੁੱਧਵਾਰ ਅਤੇ ਸ਼ਨੀਵਾਰ ਆਸ਼ਾ ਵਰਕਰਾਂ ਵੱਲੋਂ ਦਿੱਤੀ ਜਾ ਰਹੀ ਹੈ।
Check Also
SGRD Thalassemia Welfare Society Hosted an Impactful Awareness Program
Amritsar, May 13 (Punjab Post Bureau) – SGRD Thalassemia Welfare Society at the Sri Guru …
Punjab Post Daily Online Newspaper & Print Media