ਅੰਮ੍ਰਿਤਸਰ, 31 ਜਨਵਰੀ (ਪੰਜਾਬ ਪੋਸਟ – ਦੀਪ ਦਵਿੰਦਰ) – ਏਕਮ ਸਾਹਿਤਕ ਮੰਚ ਵਲੋਂ ਅੰਮ੍ਰਿਤਸਰ ਚਿੰਤਨ ਮੰਚ ਦੇ ਸਹਿਯੋਗ ਨਾਲ ਡਾ. ਭਾਈ ਵੀਰ ਸਿੰਘ
ਨਿਵਾਸ ਅਸਥਾਨ ਤੇ ਅਰੰਭੀ ਸਾਹਿਤਕ ਸਮਾਗਮਾਂ ਦੀ ਲੜੀ ਤਹਿਤ ਡਾ. ਸਤਿੰਦਰ ਕੌਰ ਰੰਧਾਵਾ ਦੀ ਨਵ ਪ੍ਕਾਸ਼ਿਤ ਕਾਵਿ ਪੁਸਤਕ “ਰਮਜ਼ਾਂ ਦੀ ਇਬਾਰਤ” ਲੋਕ ਅਰਪਿਤ ਕੀਤੀ ਗਈ।
ਸ਼ਾਇਰਾ ਅਰਤਿੰਦਰ ਸੰਧੂ ਦੇ ਸਵਾਗਤੀ ਸ਼ਬਦਾਂ ਨਾਲ ਸ਼ੁਰੂ ਇਸ ਸਮਾਗਮ `ਚ ਡਾ, ਸਤਨਾਮ ਰੰਧਾਵਾ ਨੇ ਪੁਸਤਕ ਬਾਰੇ ਜਾਣ ਪਛਾਣ ਸਾਂਝੀ ਕੀਤੀ।ਡਾ. ਰਵਿੰਦਰ ਜੀਤ ਕੌਰ ਨੇ ਪੁਸਤਕ ਉਪਰ ਪਰਚਾ ਪੜ੍ਹਦਿਆਂ ਕਿਹਾ ਕਿ “ਰਮਜ਼ਾ ਦੀ ਇਬਾਰਤ” ਦੀ ਸਮੁੱਚੀ ਕਵਿਤਾ ਹਾਸ਼ੀਏ ਤੇ ਵਿਚਰਦੀ ਔਰਤ ਦੇ ਹੱਕ ਵਿਚ ਭੁਗਤਦੀ ਹੈ।ਸ਼ਾਇਰ ਮਲਵਿੰਦਰ ਨੇ ਵਿਚਾਰ ਚਰਚਾ ਦਾ ਮੁੱਢ ਬੰਨਦਿਆਂ ਕਿਹਾ ਕਿ ਸਤਿੰਦਰ ਰੰਧਾਵਾ ਕੋਲ ਗੱਲ ਕਹਿਣ ਲਈ ਕਵਿਕ ਹੁਨਰ ਹੈ।ਦੀਪ ਦੇਵਿੰਦਰ ਸਿੰਘ ਨੇ “ਕਈ ਜਿਤਾਂ ਬਾਕੀ ਨੇ ,ਕਈ ਹਾਰਾਂ ਬਾਕੀ ਨੇ” ਨਜ਼ਮ ਦੇ ਹਵਾਲੇ ਨਾਲ ਕਿਹਾ ਕਿ ਪ੍ਰੋ. ਪੂਰਨ ਸਿੰਘ ਵਲੋਂ ਹੋਂਦ `ਚ ਲਿਆਦੀ ਖੁੱਲ੍ਹੀ ਕਵਿਤਾ ਰਾਹੀਂ ਲੇਖਿਕਾ ਨੇ ਸਮਾਜ ਦੇ ਵਭਿੰਨ ਵਰਤਾਰਿਆਂ ਨੂੰ ਖੂਬਸੂਰਤੀ ਨਾਲ ਚਿਤਰਣ ਦਾ ਸ਼ਲਾਘਾਯੋਗ ਯਤਨ ਹੈ।ਡਾ. ਭੁਪਿੰਦਰ ਸਿੰਘ ਮੱਟੂ ਨੇ ਵਧਾਈ ਦੇਂਦਿਆਂ ਸਮਾਗਮ ਦੀ ਸ਼ਲਾਘਾ ਕੀਤੀ।ਰਾਜ ਖੁਸ਼ਵੰਤ ਸਿੰਘ ਸੰਧੂ ਅਤੇ ਜਸਪਾਲ ਕੌਰ ਨੇ ਸਾਂਝੇ ਤੌਰ ਤੇ ਧੰਨਵਾਦ ਕੀਤਾ।
ਇਸ ਮੌਕੇ ਡਾ. ਹਜਾਰਾ ਸਿੰਘ ਚੀਮਾ, ਹਰਭਜਨ ਖੇਮਕਰਨੀ, ਸਰਬਜੀਤ ਸੰਧੂ, ਚੰਨ ਅਮਰੀਕ ਡਾ. ਮੋਹਨ, ਜਗਤਾਰ ਗਿੱਲ, ਹਰਪਾਲ ਸਿੰਘ ਸੰਧਾਵਾਲੀਆ, ਰਾਜਵੰਤ ਬਾਜਵਾ, ਕਲਿਆਣ ਅੰਮਿ੍ਤਸਰੀ, ਧਰਵਿੰਦਰ ਔਲਖ, ਤੇਜਿੰਦਰ ਬਾਵਾ, ਮਨਮੋਹਨ ਢਿਲੋਂ ਤੇ ਹਰੀ ਸਿੰਘ ਗਰੀਬ ਆਦਿ ਹਾਜਰ ਸਨ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media