Tuesday, November 24, 2026

ਕੇਂਦਰੀ ਬਜ਼ਟ ਕਰਮਚਾਰੀਆਂ, ਕਿਸਾਨਾਂ ਅਤੇ ਗਰੀਬਾਂ ਲਈ ਲਾਹੇਵੰਦਾ – ਛੀਨਾ

PUNJ0102201914ਅੰਮ੍ਰਿਤਸਰ, 1 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਭਾਜਪਾ ਦੇ ਸੀਨੀਅਰ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਨੇ ਕੇਂਦਰੀ ਬਜਟ ਨੂੰ ਮੱਧਵਰਗੀ ਲੋਕਾਂ ਅਤੇ ਕਿਸਾਨਾਂ ਦੇ ਹੱਕ ’ਚ ਇਕ ਵਿਕਾਸ ਪੱਖੀ ਬਜਟ ਦੱਸਿਆ।ਬੱਜ਼ਟ `ਤੇ ਆਪਣੀ ਪ੍ਰਤੀਕ੍ਰਿਆ ਦਿੰਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਦੇ ਇਸ ਸਾਲ ਦੇ ਆਖ਼ਰੀ ਬਜਟ ’ਚ ਕੇਂਦਰੀ ਵਿੱਤ ਮੰਤਰੀ ਪਿਊਸ਼ ਗੋਇਲ ਵਲੋਂ ਪ੍ਰਸਤਾਵਿਤ ਬਜ਼ਟ ’ਚ ਹਰ ਵਰਗ ਦਾ ਖ਼ਾਸ ਕਰਕੇ ਗਰੀਬਾਂ ਅਤੇ ਪਛੜੀਆਂ ਸ਼੍ਰੇਣੀਆਂ ਦਾ ਖਾਸ ਧਿਆਨ ਰੱਖਿਆ ਗਿਆ ਹੈ।ਉਨ੍ਹਾਂ ਕਿਹਾ ਕਿ ਭਾਜਪਾ ਦੇ ਇਸ ਬਜਟ ’ਚ ਕਿਸਾਨ ਯੋਜਨਾ ਤਹਿਤ 2 ਹੈਕਟਰ ਜ਼ਮੀਨ ਵਾਲੇ ਕਿਸਾਨਾਂ ਨੂੰ 6000 ਰੁਪਏ ਸਾਲਾਨਾ ਅਤੇ ਸਬਸਿਡੀ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਬਜ਼ਟ ਨਾਲ ਦੇਸ਼ ਦੀ ਆਰਥਿਕਤਾ ਹਾਲਤ ਮਜ਼ਬੂਤ ਹੋਵੇਗੀ ਅਤੇ ਮੁੱਢਲੇ ਢਾਂਚੇ ਦੇ ਵਿਕਾਸ ਨੂੰ ਤਾਕਤ ਮਿਲੇਗੀ।ਛੀਨਾ ਨੇ ਕਿਹਾ ਕਿ ਬਜ਼ਟ ਨਾਲ ਮਹਿੰਗਾਈ ’ਤੇ ਰੋਕ ਲਗੇਗੀ, ਜਿਸ ਨਾਲ ਇਸ ਖੇਤਰ ਦੇ ਵਿਕਾਸ ਨੂੰ ਪ੍ਰਫੁੱਲਤਾ ਮਿਲੇਗੀ।ਅੰਮ੍ਰਿਤਸਰ ਵਿਖੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਛੀਨਾ ਨੇ ਛੋਟੀ ਸਨਅਤ ਵਾਸਤੇ ਰੱਖੇ ਖਾਸ ਪੈਕੇਜ਼ ਨੂੰ ਲਾਹੇਵੰਦ ਕਦਮ ਦੱਸਿਆ।ਔਰਤਾਂ ਦੀ ਸੁਰੱਖਿਆ ਲਈ 8 ਕਰੋੜ ਐਲ.ਪੀ.ਜੀ ਦੇਣ ਦੇ ਐਲਾਨ ਤੋਂ ਇਲਾਵਾ ਫ਼ੌਜਦਾਰੀ, ਮੱਧਵਰਗੀ ਲੋਕਾਂ ਲਈ ਟੈਕਸ ’ਚ ਛੂਟ, ਸਿਹਤ ਲਈ ਹਰੇਕ ਸ਼ਹਿਰ ’ਚ ਏਮਜ਼, ਈ.ਐਸ.ਆਈ ਤੇ ਪੈਨਸ਼ਨ ਆਦਿ ਕਈ ਸਕੀਮਾਂ ਇਸ ਬਜਟ ’ਚ ਸ਼ਾਮਲ ਹਨ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply