ਅੰਮ੍ਰਿਤਸਰ, 1 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦੀ ਮਿਆਦ 31 ਮਈ 2019 ਤੱਕ ਵਧਾ ਦਿੱਤੀ ਗਈ ਹੈ ਅਤੇ ਅੰਮ੍ਰਿਤਸਰ ਜਿਲੇੇ੍ਹ ਵਿੱਚ ਇਸ ਸਕੀਮ ਤਹਿਤ ਆਟਾ ਦਾਲ ਸਕੀਮ ਧਾਰਕਾਂ ਦੇ 176300, ਛੋਟੇ ਕਾਰੋਬਾਰੀਆਂ ਦੇ 2193, ਛੋਟੇ ਕਿਸਾਨਾਂ ਦੇ 5116 ਅਤੇ ਮਜਦੂਰਾਂ ਦੇ 1951 ਕੁੱਲ 185560 ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾਂ ਦੇ ਕਾਰਡ ਬਣਾਏ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ: ਪ੍ਰਭਦੀਪ ਕੌਰ ਡਿਪਟੀ ਮੈਡੀਕਲ ਕਮਿਸ਼ਨਰ ਨੇ ਦੱਸਿਆ ਕਿ ਇਸ ਸਕੀਮ ਤਹਿਤ ਗਰੀਬੀ ਰੇਖਾ ਅਤੇ ਪੱਛੜੇ ਲੋਕਾਂ ਨੂੰ 50 ਹਜ਼ਾਰ ਰੁਪਏ ਸਲਾਨਾ ਮੁਫ਼ਤ ਸਿਹਤ ਬੀਮਾ ਯੋਜਨਾ ਦੀ ਸਹੂਲਤ ਦਿੱਤੀ ਗਈ ਹੈ, ਉਥੇ ਹੀ ਪਰਿਵਾਰ ਦੇ ਮੁਖੀ ਦੀ ਹਾਦਸੋੇ ਵਿੱਚ ਮੌਤ ਹੋ ਜਾਣ ਜਾਂ ਨਕਾਰਾ ਹੋਣ ਤੇ 5 ਲੱਖ ਰੁਪਏ ਦੀ ਬੀਮਾ ਰਾਸ਼ੀ ਵੀ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਅਧੀਨ ਬਣੇ ਪਹਿਲੇ ਕਾਰਡ ਹੀ ਜਿਲੇ੍ਹ ਦੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਜਿੰਨਾਂ ਵਿੱਚ ਕਾਰਡ ਧਾਰਕ ਆਪਣਾ ਇਲਾਜ ਕਰਵਾ ਸਕਦੇ ਹਨ।ਸੀ.ਐਚ.ਸੀ ਮਾਨਾਂਵਾਲਾ, ਵੇਰਕਾ, ਸਿਵਲ ਹਸਪਤਾਲ ਅੰਮਿ੍ਰਤਸਰ ਤੇ ਅਜਨਾਲਾ, ਸਰਕਾਰੀ ਮੈਡੀਕਲ ਕਾਲਜ, ਐਸ.ਡੀ.ਐਚ ਬਾਬਾ ਬਕਾਲਾ, ਬਦਰੀਨਾਥ ਹਸਪਤਾਲ, ਕੇਅਰਵੈਲ ਹਾਰਟ ਸੁਪਰਸਪੈਸ਼ਲਟੀ ਹਸਪਤਾਲ, ਚੰਦਨ ਹਸਪਤਾਲ, ਚੌਧਰੀ ਈ.ਐਨ.ਟੀ, ਚੁੰਨੀ ਲਾਲ ਮੈਮੋਰੀਅਲ ਗੁਲਾਟੀ ਹਸਪਤਾਲ, ਅੱਖਾਂ ਦਾ ਦਲਜੀਤ ਸਿੰਘ ਹਸਪਤਾਲ, ਡਾ: ਸ਼ੋਕੀਨ ਸਿੰਘ ਅੱਖਾਂ ਤੇ ਦੰਦਾਂ ਦਾ ਹਸਪਤਾਲ, ਡਾ: ਓਮ ਪ੍ਰਕਾਸ਼ ਅੱਖਾਂ ਦਾ ਹਸਪਤਾਲ, ਏਕਸ ਅੱਖਾਂ ਅਤੇ ਬੱਚਿਆਂ ਦਾ ਹਸਪਤਾਲ, ਈ.ਐਮ.ਸੀ ਸੁਪਰਸਪੈਸ਼ਲਟੀ ਹਸਪਤਾਲ, ਜੈ ਕਮਲ ਅੱਖਾਂ ਦਾ ਹਸਪਤਾਲ, ਜਨਤਾ ਹਸਪਤਾਲ, ਨਵੀਨ ਹਸਪਤਾਲ, ਨਿਊ ਦੇਵਗਨ ਹਸਪਤਾਲ, ਨਿਰਮਲਜੋਤ ਅੱਖਾਂ ਦਾ ਹਸਪਤਾਲ, ਪਨੂੰ ਹਸਪਤਾਲ, ਪਸਰੀਚਾ ਮੈਡੀਕੇਅਰ ਸੈਂਟਰ, ਪ੍ਰੀਤ ਹਸਪਤਾਲ, ਰਿਪਨ ਹਸਪਤਾਲ, ਐਸ.ਕੇ ਹਸਪਤਾਲ, ਸੰਧੂ ਲਾਈਫ ਕੇਅਰ ਹਸਪਤਾਲ, ਸਰੀਨ ਹਸਪਤਾਲ, ਸਿੱਧੂ ਹਸਪਤਾਲ, ਸ੍ਰੀਮਤੀ ਸ਼ਾਂਤੀ ਸੇਠ ਹਸਪਤਾਲ, ਸੁਰਜੀਤ ਹਸਪਤਾਲ ਅਤੇ ਵਰਮਾ ਹਸਪਤਾਲ ਸ਼ਾਮਲ ਹਨ।
Check Also
ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ
ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …
Punjab Post Daily Online Newspaper & Print Media