Saturday, June 27, 2026

ਮੀਟਿੰਗ ਦਾ ਸਿਖਰ ਹੋ ਨਿੱਬੜੀ ਕਵਿਤਾ ‘ਚਾਰ ਸਾਲ ਬਨਾਮ ਅੱਛੇ ਦਿਨ’

ਨੌਜਵਾਨ ਲੇਖਕ ਅਮਨਦੀਪ ਕੌਸ਼ਲ ਦੀ ਮਿੰਨੀ ਕਹਾਣੀ ‘ਪਰਦਾ’ ਢੌਂਗੀ ਸਾਧੂਆਂ ਬਾਰੇ ਛੱਡ ਗਈ ਕਈ ਸਵਾਲ
ਸਮਰਾਲਾ, 2 ਫਰਵਰੀ (ਪੰਜਾਬ ਪੋਸਟ – ਇੰਦਰਜੀਤ ਕੰਗ) – ਪੰਜਾਬੀ ਸਾਹਿਤ ਸਭਾ ਸਮਰਾਲਾ ਦੀ ਮਾਸਿਕ ਇਕੱਤਰਤਾ ਸਾਹਿਤ ਸਭਾ ਦੇ ਸਰਪ੍ਰਸਤ ਬਿਹਾਰੀ PUNJ0202201909ਲਾਲ ਸੱਦੀ ਦੀ ਪ੍ਰਧਾਨਗੀ ਹੇਠ ਸਥਾਨਕ ਸਰਕਾਰੀ ਸੀਨੀ: ਸੈਕੰ: ਸਕੂਲ (ਲੜਕੇ) ਵਿਖੇ ਹੋਈ।ਜਿਸ ਵਿੱਚ ਸਭ ਤੋਂ ਪਹਿਲਾਂ ਪੰਜਾਬੀ ਸਾਹਿਤ ਸਭਾ ਸਮਰਾਲਾ ਦੀ ਸਰਬਸੰਮਤੀ ਨਾਲ਼ ਨਵੀਂ ਚੁਣੀ ਗਈ ਟੀਮ ਨੂੰ ਹਾਜ਼ਰੀਨ ਵਲੋਂ ਵਧਾਈ ਦਿੱਤੀ ਗਈ।ਇਸ ਉਪਰੰਤ ਇਕ ਸ਼ੋਕ-ਮਤੇ ਰਾਹੀਂ ਪਰਵਾਸੀ ਲੇਖਕ ਸਾਥੀ ਲੁਧਿਆਣਵੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।ਉਹਨਾਂ ਦੇ ਜੀਵਨ `ਤੇ ਸੁਰਜੀਤ ਵਿਸ਼ਦ ਅਤੇ ਦੀਪ ਦਿਲਬਰ ਵਲੋਂ ਝਾਤ ਪਵਾਈ ਗਈ।
ਰਚਨਾਵਾਂ ਦੇ ਦੌਰ ਦੀ ਸ਼ੁਰੂਆਤ ਹੁਣੇ ਹੁਣੇ ਕੈਨੇਡਾ ਫੇਰੀ ਤੋਂ ਪਰਤੇ ਸ਼ਾਇਰ ਲਾਭ ਸਿੰਘ ਬੇਗੋਵਾਲ ਦੀ ਖ਼ੂਬਸੂਰਤ ਗ਼ਜ਼ਲ ‘‘ਸ਼ਾਇਰ ਦੀ ਦਿਲਦਾਰ ਗ਼ਜ਼ਲ-ਮਹਿਫ਼ਲ ਦੀ ਸ਼ਿੰਗਾਰ ਗ਼ਜ਼ਲ’’ ਨਾਲ਼ ਕੀਤੀ ਗਈ।ਕਹਾਣੀਕਾਰ ਮੁਖ਼ਤਿਆਰ ਸਿੰਘ ਖੰਨਾ ਨੇ ਆਪਣੀ ਨਵੀਂ ਕਹਾਣੀ ‘ਉਹ ਮੁਸਕਰਾ ਪਏ’ ਸੁਣਾਈ ਅਤੇ ਅਮਰੀਕ ਸਿੰਘ ਸਾਗੀ (ਫਤਿਹਗੜ੍ਹ ਸਾਹਿਬ) ਨੇ ਆਪਣੀ ਬਹੁਤ ਹੀ ਭਾਵਪੂਰਤ ਕਹਾਣੀ ‘ਟ੍ਹਾਗੂ’ ਸੁਣਾਕੇ ਸਾਰਿਆਂ ਨੂੰ ਮੰਤਰ-ਮੁਗਧ ਕੀਤਾ।ਨੌਜਵਾਨ ਲੇਖਕ ਅਮਨਦੀਪ ਕੌਸ਼ਲ ਨੇ ਮਿੰਨੀ ਕਹਾਣੀ ‘ਪਰਦਾ’ ਸੁਣਾਈ ਜਿਸ ਵਿੱਚ ਅੱਜਕੱਲ ਦੇ ਢੌਂਗੀ ਸਾਧ ਬੂਬਨੇ ਕਾਮ, ਕ੍ਰੋਧ, ਮੋਹ, ਲੋਭ, ਹੰਕਾਰ ਤੋਂ ਮੁਕਤ ਹੋਣ ਦਾ ਹੋਕਾ ਦਿੰਦੇ ਹਨ ਅਤੇ ਆਪ ਖੁਦ ਇਸ ਵਿੱਚ ਗ੍ਰਸਤ ਹਨ ਅਤੇ ਆਪਣੇ ਭਗਤਾਂ ਦੀਆਂ ਅੱਖਾਂ ਅੱਗੇ ਪਰਦਾ ਸੁੱਟ ਕੇ ਇਸ ਦਾ ਫਾਇਦਾ ਉਠਾਉਂਦੇ ਹਨ।ਲਾਭ ਸਿੰਘ ਬੇਗੋਵਾਲ਼ ਨੇ ਆਪਣੀਆਂ ਦੋ ਮਿੰਨੀ ਕਹਾਣੀਆਂ ‘ਵਹਿਮ’ ਅਤੇ ‘ਅਧੂਰੇ ਸੁਪਨੇ’ ਪੜ੍ਹੀਆਂ।ਬਲਬੀਰ ਸਿੰਘ ਬੱਬੀ ਨੇ ਗੀਤ ‘ਕਾਹਦਾ ਨਵਾਂ ਸਾਲ ਓਏ ਸੱਜਣਾਂ ਕਾਹਦਾ ਨਵਾਂ ਸਾਲ-ਨੇੜੇ ਹੋ ਕੇ ਤੱਕ ਤਾਂ ਸਹੀ ਲੋਕਾਂ ਦੇ ਮੰਦੜੇ ਹਾਲ’ ਸੁਣਾਇਆ।ਸਾਹਿਤ ਸਭਾ ਦੇ ਸਰਪ੍ਰਸਤ ਬਿਹਾਰੀ ਲਾਲ ਸੱਦੀ ਵਲੋਂ ਮੌਜੂਦਾ ਕੇਂਦਰ ਸਰਕਾਰ `ਤੇ ਵਿਅੰਗ ਕਰਦੀ ਕਵਿਤਾ ‘ਚਾਰ ਸਾਲ ਬਨਾਮ ਅੱਛੇ ਦਿਨ’ ਪੜ੍ਹੀ ਗਈ ਜੋ ਪੂਰੀ ਮੀਟਿੰਗ ਦਾ ਸਿਖਰ ਹੋ ਨਿੱਬੜੀ।ਇਸ ਵਿੱਚ ਲੀਡਰਾਂ ਵੱਲੋਂ ਸੱਤਾ ਹਥਿਆਉਣ ਲਈ ਵਰਤੇ ਜਾਂਦੇ ਹੱਥਕੰਡਿਆਂ ਦੀ ਗਾਥਾ ਸੁਣਾਈ ਗਈ।  
ਸਾਰੀਆਂ ਰਚਨਾਵਾਂ ਉਪਰ ਉਪਰੋਕਤ ਤੋਂ ਇਲਾਵਾ ਇੰਜ. ਨਿਰਭੈ ਸਿੰਘ ਸਿੱਧੂ, ਮਾ. ਪੁਖਰਾਜ ਸਿੰਘ ਘੁਲਾਲ, ਹਰਜਿੰਦਰ ਸਿੰਘ ਖਮਾਣੋਂ, ਸੁਰਜੀਤ ਸਿੰਘ ਵਿਸ਼ਦ, ਦੀਪ ਦਿਲਬਰ ਅਤੇ ਦਰਸ਼ਨ ਸਿੰਘ ਕੰਗ ਨੇ ਚਰਚਾ ਕੀਤੀ ਅਤੇ ਰਚਨਾਵਾਂ ਵਿੱਚ ਜ਼ਰੂਰੀ ਸੋਧਾਂ ਵੀ ਕੀਤੀਆਂ ਗਈਆਂ।ਸਮੁੱਚੀ ਮੀਟਿੰਗ ਦੀ ਕਾਰਵਾਈ ਸਾਹਿਤ ਸਭਾ ਦੇ ਜਨਰਲ ਸਕੱਤਰ ਦੀਪ ਦਿਲਬਰ ਵਲੋਂ ਬਾਖੂਬੀ ਨਿਭਾਈ ਗਈ ਅਤੇ ਮੀਟਿੰਗ ਦੇ ਅਖੀਰ ਵਿੱਚ ਬਿਹਾਰੀ ਲਾਲ ਸੱਦੀ ਨੇ ਸਾਰਿਆਂ ਦਾ ਧੰਨਵਾਦ ਕੀਤਾ ।

Check Also

ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …

Leave a Reply