Sunday, July 26, 2026

ਜਲ੍ਹਿਆਂ ਵਾਲੇ ਬਾਗ ਦੇ 100 ਸਾਲਾ ਖੂਨੀ ਸਾਕੇ ਨੂੰ ਸਮਰਪਿਤ ਹੋਵੇਗਾ ਵਿਰਾਸਤੀ ਮੇਲਾ

ਵਿੱਤ ਮੰਤਰੀ ਵੱਲੋਂ 15ਵੇਂ ਵਿਰਾਸਤ ਮੇਲੇ ਦਾ ਇਸ਼ਤਿਹਾਰ ਰਿਲੀਜ਼
ਬਠਿੰਡਾ, 5 ਫਰਵਰੀ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – 15ਵਾਂ ਵਿਰਾਸਤੀ ਮੇਲਾ ਮਾਲਵਾ ਹੈਰੀਟੇਜ਼ ਅਤੇ ਸੱਭਿਆਚਾਰਕ ਫਾਊਂਡੇਸ਼ਨ ਵੱਲੋਂ ਹਰ ਸਾਲ ਦੀ PUNJ0502201901ਤਰ੍ਹਾਂ ਇਸ ਵਾਰ ਵੀ ਸੰਸਥਾ ਦੇ ਪ੍ਰਧਾਨ ਹਰਵਿੰਦਰ ਸਿੰਘ ਖਾਲਸਾ ਦੀ ਅਗਵਾਈ ਹੇਠ 22, 23 ਅਤੇ 24 ਫਰਵਰੀ ਨੂੰ ਲਗਾਇਆ ਜਾ ਰਿਹਾ ਹੈ।ਇਸ ਵਾਰ ਇਹ ਮੇਲਾ ਜਲ੍ਹਿਆਂ ਵਾਲੇ ਬਾਗ ਦੇ ਖੂਨੀ ਸਾਕੇ ਦੀ 100 ਸਾਲਾਂ ਨੂੰ ਸਮਰਪਿਤ ਹੋਵੇਗਾ।ਪੰਜਾਬ ਦੇ ਵਿੱਤ ਅਤੇ ਯੋਜਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ 15ਵੇਂ ਵਿਰਾਸਤੀ ਮੇਲੇ ਦਾ ਇਸ਼ਤਿਹਾਰ ਸਥਾਨਕ ਸੁੱਖ ਸਾਗਰ ਬੈਂਕਟ ਹਾਲ ਵਿਖੇ ਜਾਰੀ ਕੀਤਾ।ਬਾਦਲ ਅਤੇ ਹਾਜ਼ਰੀਨ ਨੂੰ `ਜੀ ਆਇਆਂ` ਮੇਲਾ ਕਮੇਟੀ ਦੇ ਚੇਅਰਮੈਨ ਚਮਕੌਰ ਸਿੰਘ ਮਾਨ ਨੇ ਕਿਹਾ। ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਮਾਲਵਾ ਹੈਰੀਟੇਜ ਅਤੇ ਸੱਭਿਆਚਾਰਕ ਫਾਊਂਡੇਸ਼ਨ ਪਿਛਲੇ ਲੰਬੇ ਸਮੇਂ ਤੋਂ ਪੰਜਾਬੀ ਵਿਰਾਸਤ, ਸੱਭਿਆਚਾਰ ਅਤੇ ਪੰਜਾਬੀ ਬੋਲੀ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਸੇਵਾ ਕਰ ਰਹੀ ਹੈ।ਉਹਨਾਂ ਸੰਸਥਾ ਵੱਲੋਂ ਕੀਤੇ ਜਾਂਦੇ ਉਦਮ ਦੀ ਜੋਰਦਾਰ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸਾਸ਼ਨ ਵੱਲੋਂ ਇਸ 15ਵਾਂ ਵਿਰਾਸਤ ਮੇਲਾ ਦੀ ਕਾਮਯਾਬੀ ਲਈ ਪੂਰਨ ਸਹਿਯੋਗ ਦਿੱਤਾ ਜਾਵੇਗਾ ਤੇ ਪ੍ਰਬੰਧਕਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।
ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਮੇਲਾ ਕਮੇਟੀ ਦੇ ਚੇਅਰਮੈਨ ਚਮਕੌਰ ਸਿੰਘ ਮਾਨ ਅਤੇ ਪ੍ਰੈਸ ਸਕੱਤਰ ਗੁਰਅਵਤਾਰ ਸਿੰਘ ਗੋਗੀ ਨੇ ਦੱਸਿਆ ਕਿ ਤਿੰਨ ਦਿਨਾਂ ਵਿਰਾਸਤ ਮੇਲੇ ਦੇ ਪਹਿਲੇ ਦਿਨ 22 ਫਰਵਰੀ ਨੂੰ ਵਿਰਾਸਤੀ ਯਾਤਰਾ ਗੁਰਦੁਆਰਾ ਹਾਜੀ ਰਤਨ ਤੋਂ ਸ਼ੁਰੂ ਹੋਕੇ ਪਿੰਡ ਜੈਪਾਲਗੜ੍ਹ ਤੱਕ ਆਵੇਗੀ ਤੇ ਸ਼ਾਮ ਨੂੰ ਪੰਜਾਬੀ ਨਾਟਕ ਪਿੰਡ ਜੈਪਾਲਗੜ੍ਹ ਵਿਖੇ ‘ਬੁੱਕਲ ਦੀ ਅੱਗ’ ਐਸ.ਐਸ.ਡੀ ਕਾਲਜ ਬਰਨਾਲਾ ਵੱਲੋਂ ਖੇਡਿਆ ਜਾਵੇਗਾ, 23 ਫਰਵਰੀ ਨੂੰ ਮਲਵਈ ਗਿੱਧਾ, ਗੱਤਕਾ, ਕਵੀਸ਼ਰ ਅਤੇ ਨਾਰਥ ਜੋਨ ਕਲਚਰ ਦੇ ਕਲਾਕਾਰ ਆਪਣੀ ਕਲਾ ਦੇ ਜੌਹਰ ਦਿਖਾਉਣਗੇ, 24 ਫਰਵਰੀ ਦਿਨ ਐਤਵਾਰ ਨੂੰ ਸਵੇਰੇ 11 ਵਜੇ ਤੋਂ ਦੇਸੀ ਕੁਸ਼ਤੀਆਂ, ਬਾਜੀ, ਰੱਸਾ ਕੱਸੀ ਅਤੇ ਹੋਰ ਵੀ ਕਲਾਕਾਰ ਆਪਣੇ ਫਨ ਦਾ ਮੁਜਾਹਰਾ ਕਰਨਗੇ।
ਵਿੱਤ ਮੰਤਰੀ ਅਤੇ ਹੋਰ ਮਹਿਮਾਨਾਂ ਦਾ ਸਵਾਗਤ ਮੇਲਾ ਕਮੇਟੀ ਦੇ ਚੇਅਰਮੈਨ ਚਮਕੌਰ ਸਿੰਘ ਮਾਨ, ਕਨਵੀਨਰ ਇੰਦਰਜੀਤ ਸਿੰਘ, ਸਕੱਤਰ ਸੁਖਦੇਵ ਸਿੰਘ ਗਰੇਵਾਲ, ਵਾਈਸ ਚੇਅਰਮੈਨ ਰਾਮ ਪ੍ਰਕਾਸ਼ ਗੋਨਿਆਣਾ, ਪ੍ਰੈਸ ਸਕੱਤਰ ਗੁਰਅਵਤਾਰ ਸਿੰਘ ਗੋਗੀ, ਨਰਿੰਦਰਪਾਲ ਸਿੰਘ ਐਡਵੋਕੇਟ ਕਾਨੂੰਨੀ ਸਲਾਹਕਾਰ, ਕੈਸ਼ੀਅਰ ਗੁਰਤੇਜ ਸਿੰਘ ਅਤੇ ਐਗਜੈਕਟਿਵ ਦੇ ਮੈਂਬਰ ਬਲਦੇਵ ਸਿੰਘ ਚਹਿਲ, ਡੀਸੀ ਸ਼ਰਮਾ, ਰੁਪਿੰਦਰ ਸਿੰਘ ਗਦਾਰਾ, ਪਵਨ ਕੁਮਾਰ ਸ਼ਰਮਾ ਅਤੇ ਸਲੀਮ ਮੁਹੰਮਦ ਨੇ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜੈਜੀਤ ਸਿੰਘ ਜੋਹਲ, ਰਾਜਨ ਗਰਗ ਐਡਵੋਕੇਟ, ਸੁਰਿੰਦਰ ਗੁਪਤਾ, ਰਜਿੰਦਰ ਸਿੰਘ ਸਿੱਧੂ, ਰਾਜਿੰਦਰ ਰਾਜੂ ਭੱਠੇ ਵਾਲਾ, ਬਲਜੀਤ ਸਿੰਘ ਸਰਾਂ, ਟਹਿਲ ਸਿੰਘ ਬੁੱਟਰ, ਈਸ਼ਟਪਾਲ ਸਿੰਘ ਖਿਆਲੀਵਾਲਾ, ਮਹਿੰਦਰਪਾਲ ਪ੍ਰਧਾਨ, ਮੇਜਰ ਸਿੰਘ ਬਾਵਰਾ,ਮਿੱਠੂ ਸਿੰਘ ਬਰਾੜ, ਹਰਗੁਰਜੀਤ ਸਿੱਧੂ, ਸੁਦਰਸ਼ਨ ਸ਼ਰਮਾ, ਮੋਹਨ ਸਿੰਘ ਬੀਬੀਵਾਲਾ, ਜਗਜੀਤ ਮਠਾੜੂ, ਬਹਾਦਰ ਸਿੰਘ ਪਥਰਾਲਾ, ਜਗਜੀਤ ਧਨੌਲਾ, ਗੁਰਚਰਨ ਔਲਖ, ਮਾਸਟਰ ਸੁਖਪਾਲ ਸਿੰਘ, ਰਜਿੰਦਰ ਭਾਰੀ, ਹਰਦੀਪ ਔਲਖ, ਅਵਤਾਰ ਸਿੰਘ ਹਾਜੀਰਤਨ, ਗੁਰਪ੍ਰੀਤ ਸਿੰਘ ਗਰੇਵਾਲ, ਮਦਨ ਲਾਲ, ਡਾ. ਸੁਖਜਿੰਦਰ ਘੁਮਾਨ, ਜਸਵੀਰ ਸਿੰਘ ਜੱਸ, ਰਮਨ ਸੇਖੋਂ,ਰਜਿੰਦਰ ਕੌਰ ਪ੍ਰਿੰਸੀਪਲ, ਹਰਪਿੰਦਰ ਕੌਰ, ਮਲਕੀਤ ਕੌਰ, ਗੁਰਦੀਪ ਕੌਰ, ਸੁਰਜੀਤ ਕੌਰ ਹਾਜੀਰਤਨ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਫਾਊਂਡੇਸ਼ਨ ਦੇ ਮੈਂਬਰ ਅਤੇ ਪਤਵੰਤੇ ਸ਼ਹਿਰੀ ਹਾਜਰ ਸਨ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply