ਅੰਮ੍ਰਿਤਸਰ, 5 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਅੰਮ੍ਰਿਤਸਰ ਐਸ.ਐਸ ਸ੍ਰੀਵਾਸਤਵ ਆਈ.ਪੀ.ਐਸ ਦੇ ਨਿਰਦੇਸ਼ਾਂ ਅਤੇ ਦਿਲਬਾਗ
ਸਿੰਘ ਏ.ਡੀ.ਸੀ.ਪੀ ਟ੍ਰੈਫਿਕ ਅੰਮ੍ਰਿਤਸਰ, ਪ੍ਰਭਜੋਤ ਸਿੰਘ ਵਿਰਕ ਏ.ਸੀ.ਪੀ ਟ੍ਰੈਫਿਕ ਦੀ ਅਗਵਾਈ ਹੇਠ 4 ਤੋਂ 10 ਫਰਵਰੀ 2019 ਤੱਕ ਟ੍ਰੈਫਿਕ ਪੁਲਿਸ ਅੰਮ੍ਰਿਤਸਰ ਵਲੋ ਕੋਮੀਂ ਸੜਕ ਸੁਰੱਖਿਆ ਹਫਤਾ ਮਨਾਇਆ ਜਾ ਰਿਹਾ ਹੈ।ਜਿਸ ਦੀ ਸੁਰੂਆਤ ਅੱਜ ਟ੍ਰੈਫਿਕ ਕਰਮਚਾਰੀਆਂ ਦੀ ਮੋਟਰ ਸਾਈਕਲ ਰੈਲੀ ਨਾਲ ਕੀਤੀ ਗਈ।ਟ੍ਰੈਫਿਕ ਮੁਲਾਜ਼ਮਾਂ ਨੇ ਹੱਥਾਂ ਵਿੱਚ ਟ੍ਰੈਫਿਕ ਨਿਯਮਾਂ ਨੂੰ ਦਰਸਾਉਂਦੇ ਬੈਨਰ, ਤਖਤੀਆਂ ਲੈ ਕੇ ਆਮ ਪਬਲਿਕ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦਾ ਸੁਨੇਹਾ ਦਿੱਤਾ। ਇਸ ਰੈਲੀ ਦੀ ਸ਼ੁਰੂਆਤ ਟ੍ਰੈਫਿਕ ਦਫਤਰ ਰਾਣੀ ਕਾ ਬਾਗ ਤੋ ਅਮਰੀਕ ਸਿੰਘ ਪਵਾਰ ਡੀ.ਸੀ.ਪੀ ਅੰਮ੍ਰਿਤਸਰ ਅਤੇ ਦਿਲਬਾਗ ਸਿੰਘ ਏ.ਡੀ.ਸੀ.ਪੀ ਟ੍ਰੈਫਿਕ ਨੇ ਹਰੀ ਝੰਡੀ ਦੇ ਕੇ ਕੀਤੀ।ਇਹ ਰੈਲੀ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋ ਹੁੰਦੀ ਹੋਈ ਟ੍ਰੈਫਿਕ ਦਫਤਰ ਵਿਖੇ ਸਮਾਪਤ ਹੋਈ।
ਟ੍ਰੈਫਿਕ ਐਜੂਕੇਸ਼ਨ ਸੈਲ ਦੇ ਇੰਸਪੈਕਟਰ ਪਰਮਜੀਤ ਸਿੰਘ ਤੇ ਅਮੋਲਕ ਸਿੰਘ, ਏ.ਐਸ.ਆਈ ਕੰਵਲਜੀਤ ਸਿੰਘ, ਐਚ.ਸੀ ਸਲਵੰਤ ਸਿੰਘ ਵਲੋ ਐਸ.ਐਲ ਭਵਨਜ਼ ਸਕੂਲ ਵਿਖੇ ਸਕੂਲ ਵਿਦਿਆਰਥੀਆ ਦਾ ਟ੍ਰੈਫਿਕ ਨਿਯਮਾਂ ਅਤੇ ਦੁਰਘਟਨਾਵਾਂ `ਤੇ ਅਧਾਰਿਤ ਇੱਕ ਲੇਖ ਲੇਖਣ ਮੁਕਾਬਲਾ ਕਰਵਾਇਆ ਗਿਆ।ਜਿਸ ਵਿੱਚ 24 ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ । ਸਖਤ ਮੁਕਾਬਲੇ ਵਿੱਚ ਗੁਰਲੀਨ ਕੌਰ ਅੱਠਵੀਂ ਕਲਾਸ ਸ੍ਰੀ ਗੁਰੂ ਹਰਕਿ੍ਰਸਨ ਪਬਲਿਕ ਸਕੂਲ ਮਜੀਠਾ ਰੋਡ ਬਾਈਪਾਸ ਨੇ ਪਹਿਲਾ ਸਥਾਨ, ਹਰਪ੍ਰਬਲੀਨ ਕੌਰ ਅੱਠਵੀਂ ਕਲਾਸ ਸਰਕਾਰੀ ਕੰਨਿਆ ਸੀ.ਸੰਕੈ ਸਕੂਲ ਕੋਟ ਬਾਬਾ ਦੀਪ ਸਿੰਘ ਨੇ ਦੂਸਰਾ ਸਥਾਨ, ਅਵਨੀਤ ਕੌਰ ਨੋਵੀਂ ਕਲਾਸ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵੇਰਵਾ ਬਾਈਪਾਸ ਨੇ ਤੀਸਰਾ ਸਥਾਨ, ਸਿਮਰਨਪ੍ਰੀਤ ਕੌਰ ਦਸਵੀਂ ਕਲਾਸ ਸ੍ਰੀ ਗੁਰੂ ਨਾਨਕ ਸੀ.ਸੰਕੈ. ਸਕੂਲ ਲੜਕੀਆ ਘਿਊ ਮੰਡੀ ਨੇ ਕੰਨਸੋਲੈਂਸਨ ਇਨਾਮ ਹਾਸਲ ਕੀਤਾ। ਇਸ ਤੋ ਇਲਾਵਾ ਸ਼ਹਿਰ ਵਿੱਚ ਟ੍ਰੈਫਿਕ ਨਿਯਮਾਂ ਨੂੰ ਦਰਸਾਉਂਦੇ ਬੈਨਰ, ਹੋਰਡਿੰਗ ਲਗਾਏ ਗਏ, ਆਮ ਪਬਲਿਕ ਨੂੰ ਹਾਦਸਾ ਪੀੜਤਾਂ ਦੀ ਮਦਦ ਕਰਨ ਤੇ ਉਹਨਾਂ ਦੇ ਅਧਿਕਾਰਾਂ ਅਤੇ ਦਿੱਤੇ ਜਾਣ ਵਾਲੇ ਭਾਈ ਘਨੱਈਆ ਪ੍ਰਸੰਸਾ ਪੱਤਰ ਸਬੰਧੀ ਤੇ ਟ੍ਰੈਫਿਕ ਨਿਯਮਾਂ ਸਬੰਧੀ ਪੈਫਲੇਂਟ ਵੰਡੇ ਗਏ।ਇੱਕ ਮੁਫਤ ਵਹੀਕਲ ਪ੍ਰਦੂਸ਼ਣ ਚੈਕਅੱਪ ਕੈਂਪ ਦਾ ਅਸ਼ੋਕਾ ਚੌਕ ਵਿਖੇ ਆਯੋਜਨ ਕੀਤਾ ਗਿਆ।ਇਸ ਕੈਂਪ ਦੋਰਾਨ ਵਹੀਕਲਾ ਦਾ ਫ੍ਰੀ ਚੈਕਅੱਪ ਕਰਕੇ ਸਰਟੀਫਿਕੇਟ ਵੰਡੇ ਗਏ।ਏਅਰ ਫੋਰਸ ਯੁਨਿਟ ਸਟੇਸ਼ਨ ਕੈਂਟ ਅਜਨਾਲਾ ਰੋਡ ਵਿਖੇ 30ਵੇਂ ਸੜਕ ਸੁਰੱਖਿਆ ਹਫਤਾ ਦੀ ਸ਼ੁਰੂਆਤ ਕਰਦੇ ਹੋਏ ਦਿਲਬਾਗ ਸਿੰਘ ਏ.ਡੀ.ਸੀ.ਪੀ ਟ੍ਰੈਫਿਕ ਅੰਮ੍ਰਿਤਸਰ ਨੇ ਏਅਰਫੋਰਸ ਦੇ ਜਵਾਨਾ ਨੂੰ ਸੰਬੋਧਨ ਕੀਤਾ ਅਤੇ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਕਰਾਇਆ ਜੋ ਇਹ ਗਤੀਵਿਧੀਆਂ ਪੂਰਾ ਹਫਤਾ ਚੱਲਣਗੀਆਂ।
Check Also
ਛੀਨਾ ਨੇ ਖਾਲਸਾ ਯੂਨੀਵਰਸਿਟੀ ਦਾ ਆਨਲਾਈਨ ‘ਐਡਮਿਸ਼ਨ ਪੋਰਟਲ’ ਕੀਤਾ ਜਾਰੀ
ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦਾ ਨਵਾਂ ‘ਐਡਮਿਸ਼ਨ ਪੋਰਟਲ’ ਵਿਦਿਆਰਥੀਆਂ ਲਈ …
Punjab Post Daily Online Newspaper & Print Media