Monday, July 6, 2026

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਨੈਟਬਾਲ ਖਿਡਾਰਣ ਨੇ ਏਸ਼ੀਅਨ ਨੈਟਬਾਲ ਚੈਂਪੀਅਨਸ਼ਿਪ-2018 `ਚ ਲਿਆ ਹਿੱਸਾ

ਅੰਮ੍ਰਿਤਸਰ, 5 ਫਰਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਬੀ.ਬੀ.ਕੇ. ਡੀ.ਏ.ਵੀ ਕਾਲਜ ਫ਼ਾਰ ਵੂਮੈਨ ਦੀ ਉਘੀ ਖਿਡਾਰਣ ਗੁਰਪ੍ਰੀਤ ਕੌਰ ਨੇ ਨੈਟਬਾਲ PUNJ0502201920ਏਸ਼ੀਅਨ ਚੈਂਪੀਅਨਸ਼ਿਪ ਵਿੱਚ ਹਿੱਸਾ ਲੈ ਕੇ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ, ਜੋ 1 ਸਤੰਬਰ ਤੋਂ 9 ਸਤੰਬਰ 2018 ਤੱਕ ਸਿੰਗਾਪੁਰ ਵਿਖੇ ਹੋਈ।ਇਸ ਚੈਂਪੀਅਨਸ਼ਿਪ ਵਿੱਚ ਭਾਰਤ ਸਮੇਤ ਕੁੱਲ ਬਾਰਾਂ ਦੇਸ਼ਾਂ ਚੋਂ ਸਿੰਗਾਪੁਰ, ਥਾਈਲੈਂਡ, ਸ਼੍ਰੀਲੰਕਾ, ਹਾਂਗਕਾਂਗ, ਬਰੂਨੇਈ, ਮਾਲਦੀਵਜ਼, ਪਾਕਿਸਤਾਨ, ਫਿਲੀਪੀਨਜ਼, ਜਾਪਾਨ, ਮਲੇਸ਼ੀਆ ਅਤੇ ਚਾਈਨਜ਼ ਤੁਪਾਈ ਨੇ ਹਿੱਸਾ ਲਿਆ।
                  ਇਹ ਪੰਜਾਬ ਅਤੇ ਕਾਲਜ ਲਈ ਇਕ ਬਹੁਤ ਵੱਡੇ ਮਾਣ ਤੇ ਖੁਸ਼ੀ ਵਾਲੀ ਗੱਲ ਹੈ ਕਿ ਗੁਰਪ੍ਰੀਤ ਕੌਰ ਪੰਜਾਬ ਰਾਜ ਦੀ ਇਕੱਲੀ ਅਜਿਹੀ ਖਿਡਾਰਣ ਹੈ, ਜਿਸ ਨੇ ਇਸ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਹੈ।
                 ਗਗਨ ਚੋਪੜਾ, ਕੇਨੈਡਾ ਤੋਂ ਮਸ਼ਹੂਰ ਵਪਾਰੀ, ਸੁਦਰਸ਼ਨ ਕਪੂਰ, ਚੇਅਰਮੈਨ ਲੋਕਲ ਮੈਨੇਜਿੰਗ ਕਮੇਟੀ, ਮੋਹਿੰਦਰਜੀਤ ਸਿੰਘ, ਡਾ. ਵੀ.ਪੀ ਲਖਨਪਾਲ ਲੋਕਲ ਮੈਨੇਜਿੰਗ ਕਮੇਟੀ ਦੇ ਮੈਂਬਰ, ਪਿ੍ਰੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਅਜਿਹੇ ਪ੍ਰਦਰਸ਼ਨ ਨੂੰ ਬਰਕਰਾਰ ਰੱਖਣ ਲਈ ਪ੍ਰੇਰਿਤ ਕੀਤਾ।ਪਿ੍ਰੰਸੀਪਲ ਨੇ ਕਿਹਾ ਕਿ ਹਮੇਸ਼ਾਂ ਦੀ ਤਰ੍ਹਾਂ ਇਸ ਵਾਰੀ ਵੀ ਕਾਲਜ ਦੀਆਂ ਖਿਡਾਰਣਾਂ ਮੋਹਰੀ ਰਹੀਆਂ ਹਨ।ਸ਼੍ਰੀਮਤੀ ਸਵੀਟੀ ਬਾਲਾ ਮੁਖੀ ਸਰੀਰਕ ਸਿੱਖਿਆ ਵਿਭਾਗ ਸਮੇਤ ਰਾਜਦੀਪ ਕੌਰ ਨੇ ਖਿਡਾਰਣ ਨੂੰ ਉੇਸ ਦੀ ਉਚ ਪ੍ਰਾਪਤੀ `ਤੇ ਵਧਾਈ ਦਿੱਤੀ।
 

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply