ਭੀਖੀ/ਮਾਨਸਾ, 5 ਫਰਵਰੀ (ਪੰਜਾਬ ਪੋਸਟ – ਕਮਲ ਜਿੰਦਲ) – ਸਿਹਤ ਵਿਭਾਗ ਵੱਲੋਂ ਸਿਵਲ ਹਸਪਤਾਲ ਮਾਨਸਾ ਵਿਖੇ ਵਿਸ਼ਵ ਕੈਂਸਰ ਦਿਵਸ ਮਨਾਇਆ
ਗਿਆ।ਸਿਵਲ ਸਰਜਨ ਡਾ. ਲਾਲ ਚੰਦ ਠੁਕਰਾਲ ਨੇ ਕਿਹਾ ਕਿ ਕੈਂਸਰ ਦਾ ਨਾਮ ਸੁਣਦੇ ਹੀ ਇਸ ਬਿਮਾਰੀ ਬਾਰੇ ਲੋਕ ਸਹਿਮ ਜਾਂਦੇ ਹਨ ਪਰੰਤੂ ਇਸ ਰੋਗ ਬਾਰੇ ਲੋਕਾਂ ਨੂੰ ਜਾਗਰੂਕਤਾ ਨਹੀ ਹੈ।ਉਨ੍ਹਾਂ ਕਿਹਾ ਕਿ ਕੈਂਸਰ ਦੇ ਵਧਦੇ ਪ੍ਰਕੋਪ ਨੂੰ ਦੇਖਦਿਆਂ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕਰਨ ਲਈ ਅੱਜ ਤੋ 11 ਸਾਲ ਪਹਿਲਾਂ ਯੂਨੀਅਨ ਫਾਰ ਇੰਟਰਨੈਸ਼ਨਲ ਕੈਂਸਰ ਕੰਟਰੋਲ ਸੰਸਥਾ ਨੇ ਲੋਕਾਂ ਵਿੱਚ ਇਸ ਰੋਗ ਪ੍ਰਤੀ ਜਾਣਕਾਰੀ ਦੇਣ ਲਈ 4 ਫਰਵਰੀ ਨੂੰ ਵਿਸ਼ਵ ਕੈਂਸਰ ਦਿਵਸ ਮਨਾਉਣ ਦਾ ਫੈਸਲਾ ਕੀਤਾ ਸੀ।
ਉਨ੍ਹਾਂ ਕਿਹਾ ਕਿ ਇਹ ਬਿਮਾਰੀ ਆਦਮੀਆਂ ਦੇ ਮੁਕਾਬਲੇ ਔਰਤਾਂ ਵਿੱਚ ਜਿਆਂਦਾ ਪਾਈ ਜਾਂਦੀ ਹੈ ਕਿਉਕਿ ਔਰਤਾਂ ਪੜ੍ਹਾਈ ਦੀ ਘਾਟ ਕਰਕੇ ਆਪਣਾ ਮੈਡੀਕਲ ਚੈਕਅੱਪ ਕਰਾਉਣ ਤੋ ਡਰਦੀਆਂ ਹਨ।ਉਨ੍ਹਾਂ ਦੱਸਿਆ ਕਿ ਕਈ ਔਰਤਾਂ ਦੀ ਛਾਤੀ ਵਿੱਚ ਗਿਲਟੀਆ ਹੋਣ ਕਾਰਨ ਉਹ ਡਾਕਟਰ ਕੋਲ ਜਾਣ ਤੋ ਸ਼ਰਮ ਮੰਨਦੀਆਂ ਹਨ ਅਤੇ ਆਖਿਰ ਵਿੱਚ ਇਹ ਗਿਲਟੀਆ ਵੱਡੀਆਂ ਹੋਣ ਕਾਰਨ ਆਪਣੀਆ ਸਟੇਜਾਂ ਬਦਲ-ਬਦਲ ਕੇ ਕੈਂਸਰ ਦਾ ਰੂਪ ਧਾਰਨ ਕਰ ਲੈਦੀਆਂ ਹਨ। ਉਨ੍ਹਾਂ ਕਿਹਾ ਕਿ ਕੈਂਸਰ ਦੇ ਬਹੁਤ ਸਾਰੇ ਲੱਛਣਾ ਵਿੱਚ ਲਗਾਤਾਰ ਖੰਘ ਅਤੇ ਆਵਾਜ ਵਿੱਚ ਭਾਰੀਪਨ ਹੋਣ ਦੀ ਹਾਲਤ ਵਿੱਚ ਇਸ ਦਾ ਚੈਕਅੱਪ ਕਰਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਆਪਣਾ ਭਾਰ ਘਟਣ, ਮਹਾਂਵਾਰੀ ਵਿੱਚ ਜਿਆਦਾ ਖੂਨ ਪੈਣ, ਮੂੰਹ ਵਿੱਚ ਛਾਲੇ ਆਦਿ ਹੋਣ ਦੀ ਹਾਲਤ ਵਿੱਚ ਚੈਕਅੱਪ ਕਰਾਉਣਾ ਬਹੁਤ ਜਰੂਰੀ ਹੈ।
ਜ਼ਿਲ੍ਹਾ ਸਿਹਤ ਅਫ਼ਸਰ ਡਾ. ਮਨੋਹਰ ਲਾਲ ਨੇ ਇਸ ਮੌਕੇ ਬੋਲਦਿਆ ਕਿਹਾ ਕਿ ਆਦਮੀਆ ਵਿੱਚ ਕੈਂਸਰ ਨਸ਼ੇ ਕਾਰਨ ਪਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਖੋਜਕਰਤਾਵਾਂ ਨੇ ਆਪਣੀ ਖੋਜ ਵਿੱਚ ਪਾਇਆ ਹੈ ਕਿ ਆਦਮੀਆ ਵਿੱਚ ਕੈਂਸਰ ਦੇ ਲੱਛਣ ਸਿਗਰਟ ਦੀ ਲੰਮਾ ਸਮਾਂ ਵਰਤੋ ਕਰਨ ਨਾਲ ਪਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਨਾਲ ਫੇਫੜਿਆਂ ਦਾ ਕੈਂਸਰ ਜਲਦੀ ਹੁੰਦਾ ਹੈ।ਉਨ੍ਹਾਂ ਕਿਹਾ ਕਿ ਸਿਗਰਟ ਅਤੇ ਨਸ਼ਿਆਂ ਦੀ ਆਦਤ ਨੂੰ ਛੱਡਣ `ਤੇ ਹੀ ਫੇਫੜਿਆ ਦੇ ਕੈਂਸਰ ਤੋ ਬਚਾਅ ਹੋ ਸਕਦਾ ਹੈ।
ਜ਼ਿਲ੍ਹਾ ਮਾਸ ਮੀਡੀਆ ਅਫਸਰ ਸੁਖਮਿੰਦਰ ਸਿੰਘ ਨੇ ਦ1ਸਿਆ ਕਿ ਭਾਵੇ ਸਾਡੇ ਦੇਸ਼ ਤੇ ਪੱਛਮੀ ਸੱਭਿਅਤਾ ਦੀ ਪਕੜ ਜਾਰੀ ਹੈ।ਪਰ ਬੱਚਿਆਂ ਵਿੱਚ ਮਸਾਲੇਦਾਰ ਚੀਜਾਂ ਦੇ ਸੇਵਨ ਤੋ ਸਾਨੂੰ ਪਰਹੇਜ਼ ਕਰਨਾ ਚਾਹੀਦਾ ਹੈ, ਤਾ ਜ਼ੋ ਅਜਿਹੀਆਂ ਭਿਆਨਕ ਬਿਮਾਰੀਆਂ ਤੋਂ ਛੁਟਕਾਰਾ ਪਾ ਕੇ ਇਸ ਜੀਵਨ ਦਾ ਆਨੰਦ ਮਾਣ ਸਕੀਏ।ਇਸ ਮੌਕੇ 242 ਮਰੀਜਾਂ ਦਾ ਚੈਕਅੱਪ ਕੀਤਾ ਗਿਆ।
ਇਸ ਮੌਕੇ ਐਸ.ਐਮ.ਓ ਸਿਵਲ ਹਸਪਤਾਲ ਮਾਨਸਾ ਡਾ. ਰਣਜੀਤ ਸਿੰਘ ਰਾਏ, ਡਾ. ਪੰਕਜ਼, ਤੇਜਿੰਦਰਪਾਲ ਸ਼ਰਮਾ, ਤਨੂੰ ਬਾਲਾ ਅਤੇ ਮੀਨਾਕਸ਼ੀ ਰਾਣੀ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ
ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …
Punjab Post Daily Online Newspaper & Print Media