Tuesday, May 26, 2026

ਮਾਸਿਕ ਇਕੱਤਰਤਾ `ਚ ਸਾਹਿਤਕਾਰਾਂ ਨੇ ਸੁਣਾਈਆਂ ਰਚਨਾਵਾਂ

ਧੂਰੀ, 6 ਫਰਵਰੀ (ਪੰਜਾਬ ਪੋਸਟ – ਪ੍ਰਵੀਨ ਗਰਗ) – ਪੰਜਾਬੀ ਸਾਹਿਤ ਸਭਾ ਧੂਰੀ ਦੀ ਮਾਸਿਕ ਇੱਕਤਰਤਾ ਮੂਲ ਚੰਦ ਸ਼ਰਮਾ ਅਤੇ ਰਾਜਿੰਦਰ ਰਾਜਨ ਦੀ PUNJ0602201916ਪ੍ਰਧਾਨਗੀ ਹੇਠ ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਸਾਹਿਤ ਭਵਨ ਧੂਰੀ ਵਿਖੇ ਹੋਈ। ਜਿਸ ਵਿੱਚ ਦੋ ਮਤੇ ਪਾਏ ਗਏ।ਪਹਿਲੇ ਮਤੇ `ਚ ਪੰਜਾਬ ਸਰਕਾਰ ਵਲੋਂ ਛੇਵੀਂ ਤੋਂ ਦਸਵੀਂ ਕਲਾਸ ਤੱਕ ਸਾਇੰਸ ਅਤੇ ਹਿਸਾਬ ਦੇ ਵਿਸ਼ੇ ਅੰਗਰੇਜ਼ੀ ਮਾਧਿਅਮ ਰਾਹੀਂ ਪੜ੍ਹਾਉਣ ਦੀ ਨਿਖੇਧੀ ਕੀਤੀ ਗਈ।ਦੂਜੇ ਸ਼ੋਕ ਮਤੇ ਵਿੱਚ ਸਾਥੀ ਲੁਧਿਆਣਵੀ ਦੇ ਅਕਾਲ ਚਲਾਣੇ `ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
ਉਪਰੰਤ ਰਚਨਾਵਾਂ ਦੇ ਦੌਰ ਵਿੱਚ ਪੇਂਟਰ ਸੁਖਦੇਵ ਧੂਰੀ, ਮੀਤ ਸਕਰੌਦੀ, ਸੰਜੇ ਲਹਿਰੀ, ਅਮਨਦੀਪ ਸਿੰਘ, ਜਗਸੀਰ ਸਿੰਘ ਮੂਲੋਵਾਲ, ਜੀਵਨ ਬੜੀ, ਚਰਨਜੀਤ ਸਿੰਘ ਮੀਮਸਾ, ਲਖਵਿੰਦਰ ਸਿੰਘ ਖੁਰਾਣਾ ਨੇ ਗੀਤ, ਸੁਖਵਿੰਦਰ ਲੋਟੇ, ਰਣਜੀਤ ਆਜ਼ਾਦ ਕਾਂਝਲਾ, ਰਾਜਿੰਦਰ ਸਿੰਘ ਰਾਜਨ, ਗੁਰਮੀਤ ਸਿੰਘ ਸੋਹੀ, ਡਾ. ਪਰਮਜੀਤ ਦਰਦੀ ਨੇ ਗਜ਼ਲ, ਮੂਲ ਚੰਦ ਸ਼ਰਮਾ, ਚਰਨਜੀਤ ਕੌਰ ਨੇ ਕਵਿਤਾ, ਰਜਿੰਦਰਜੀਤ ਸਿੰਘ ਕਾਲਾਬੂਲਾ ਨੇ ਮਾਡਰਨ ਬੋਲੀਆਂ, ਸੁਖਦੇਵ ਸ਼ਰਮਾ ਨੇ ਬਜਟ ਬਾਰੇ ਭਾਸ਼ਣ ਅਤੇ ਅਸ਼ੋਕ ਭੰਡਾਰੀ ਨੇ ਲੈਕਚਰ ਪੇਸ਼ ਕਰਕੇ ਆਪਣੀ-ਆਪਣੀ ਹਾਜ਼ਰੀ ਲਗਵਾਈ।ਅੰਤ `ਚ ਸਭਾ ਵੱਲੋਂ ਆਏ ਸਾਰੇ ਲੇਖਕਾਂ ਦਾ ਧੰਨਵਾਦ ਕੀਤਾ ਗਿਆ। 

Check Also

ਨਗਰ ਨਿਗਮ ਵੱਲੋਂ ਮਈ 2026 ਦੌਰਾਨ ਵਿਗਿਆਨਕ ਢੰਗ ਨਾਲ ਠੋਸ ਕਚਰਾ ਪ੍ਰਬੰਧਨ ਜਾਰੀ

ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਮਈ 2026 ਦੌਰਾਨ ਸ਼ਹਿਰ ਵਿੱਚ …

Leave a Reply