Wednesday, May 27, 2026

ਅੰਮ੍ਰਿਤਸਰ `ਚ ਸੂਫੀ ਸੰਗੀਤ ਉਤਸਵ 10 ਤੋਂ – ਡਿਪਟੀ ਕਮਿਸ਼ਨਰ

ਤਿੰਨ ਦਿਨ ਸੂਫੀ ਗਾਇਕ ਕਿਲਾ ਗੋਬਿੰਦਗੜ੍ਹ ਵਿਚ ਆਪਣੇ ਫਨ ਦਾ ਮੁਜ਼ਹਰਾ ਕਰਨਗੇ
ਅੰਮ੍ਰਿਤਸਰ, 6 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਵਿਭਾਗ ਵੱਲੋਂ ਅੰਮ੍ਰਿਤਸਰ ਵਿਚ ਤਿੰਨ ਰੋਜ਼ਾ ਸੂਫੀ ਗਾਇਕੀ Sangha DC1ਦਾ ਮੇਲਾ ਕਰਵਾਇਆ ਜਾ ਰਿਹਾ ਹੈ, ਜੋ ਕਿ ਤਿੰਨ ਦਿਨ ਚੱਲੇਗਾ। ਉਕਤ ਖੁਸ਼ੀ ਸਾਂਝੀ ਕਰਦੇ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਸਾਫ-ਸੁਥਰੀ ਗਾਇਕੀ ਨੂੰ ਉਤਸ਼ਾਹਿਤ ਕਰਨ ਦੇ ਮਨੋਰਥ ਨਾਲ ਸੈਰ ਸਪਾਟਾ ਵਿਭਾਗ ਵੱਲੋਂ ਇਹ ਮੇਲਾ ਕਰਵਾਇਆ ਜਾ ਰਿਹਾ ਹੈ, ਜੋ ਕਿ 10, 11 ਅਤੇ 12 ਫਰਵਰੀ ਨੂੰ ਹੋਵੇਗਾ।ਉਨਾਂ ਦੱਸਿਆ ਕਿ ਸੂਫੀ ਸੰਗੀਤ ਉਤਸਵ ਦੇ ਨਾਮ ਹੇਠ ਕਰਵਾਏ ਜਾ ਰਹੇ ਗਾਇਕੀ ਦੇ ਇਸ ਮਹਾਂਕੁੰਭ ਵਿਚ 10 ਫਰਵਰੀ ਨੂੰ ਕਿਲ੍ਹਾ ਗੋਬਿੰਦਗੜ੍ਹ ਦੇ ਵਿਹੜੇ ਵਿਚ ਡਾ. ਸਤਿੰਦਰ ਸਰਤਾਜ ਸ਼ਾਮ 7.00 ਵਜੇ ਤੋਂ ਰਾਤ ਸਾਢੇ 9 ਵਜੇ ਤੱਕ ਆਪਣੇ ਫਨ ਦਾ ਮੁਜ਼ਾਹਰਾ ਕਰਨਗੇ।ਇਸੇ ਤਰਾਂ 11 ਫਰਵਰੀ ਨੂੰ ਸ਼ਾਮ 6.00 ਵਜੇ ਤੋਂ ਪੌਣੇ ਅੱਠ ਵਜੇ ਤੱਕ ਡਾ. ਮਮਤਾ ਜੋਸ਼ੀ ਅਤੇ 8 ਵਜੇ ਤੋਂ ਰਾਤ 10 ਵਜੇ ਤੱਕ ਡਾ. ਜਸਪਿੰਦਰ ਨਰੂਲਾ ਆਪਣੀ ਕਲਾ ਦੇ ਜੌਹਰ ਵਿਖਾਉਣਗੇ।
ਸੰਘਾ ਨੇ ਦੱਸਿਆ ਕਿ ਅਗਲੇ ਦਿਨ ਭਾਵ 12 ਫਰਵਰੀ ਨੂੰ ਸ਼ਾਮ 5.00 ਵਜੇ ਤੋਂ ਪੌਣੇ ਅੱਠ ਵਜੇ ਤੱਕ ਪਦਮਸ਼੍ਰੀ ਪੂਰਨ ਚੰਦ ਵਡਾਲੀ ਤੇ ਲਖਵਿੰਦਰ ਵਡਾਲੀ ਅਤੇ ਰਾਤ 8 ਤੋਂ 10 ਵਜੇ ਤੱਕ ਨੂਰਾਂ ਭੈਣਾਂ ਇਸ ਸੂਫੀ ਸੰਗੀਤ ਉਤਸਵ ਨੂੰ ਸ਼ਿਖਰ ’ਤੇ ਲੈ ਜਾਣਗੀਆਂ।ਉਨਾਂ ਦੱਸਿਆ ਕਿ ਸਮਾਗਮ ਲਈ ਤਿਆਰੀਆਂ ਜਾਰੀ ਹਨ ਅਤੇ ਅਧਿਕਾਰੀਆਂ ਦੀਆਂ ਡਿਊਟੀਆਂ ਵੱਖ-ਵੱਖ ਕੰਮਾਂ ਦੀ ਨਿਗਰਾਨੀ ਲਈ ਲਗਾ ਦਿੱਤੀਆਂ ਗਈਆਂ ਹਨ।ਉਨਾਂ ਸੰਗੀਤ ਪ੍ਰੇਮੀਆਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਸ਼ਹਿਰ ਵਿਚ ਹੋ ਰਹੇ ਇਸ ਸੰਗੀਤ ਦਾ ਅਨੰਦ ਲੈਣ ਲਈ ਹੁੰਮ-ਹੁੰਮਾ ਕੇ ਕਿਲ੍ਹਾ ਗੋਬਿੰਦਗੜ ਪਹੁੰਚਣ।ਇਸ ਮੌਕੇ ਉਨਾਂ ਨਾਲ ਸਹਾਇਕ ਕਮਿਸ਼ਨਰ ਸ਼ਿਵਰਾਜ ਸਿੰਘ ਬੱਲ, ਸਹਾਇਕ ਕਮਿਸ਼ਨਰ ਸ੍ਰੀਮਤੀ ਅਲਕਾ ਕਾਲੀਆ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Check Also

ਨਗਰ ਨਿਗਮ ਵੱਲੋਂ ਮਈ 2026 ਦੌਰਾਨ ਵਿਗਿਆਨਕ ਢੰਗ ਨਾਲ ਠੋਸ ਕਚਰਾ ਪ੍ਰਬੰਧਨ ਜਾਰੀ

ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਮਈ 2026 ਦੌਰਾਨ ਸ਼ਹਿਰ ਵਿੱਚ …

Leave a Reply