Thursday, August 27, 2026

ਅੰਮ੍ਰਿਤਸਰ `ਚ ਪਹਿਲੀ ਵਾਰ ਲਗਾਤਾਰ ਇਕ ਮਹੀਨਾ ਚੱਲੇਗਾ ਥੀਏਟਰ ਫੈਸਟੀਵਲ

PUNJ0702201920ਅੰਮ੍ਰਿਤਸਰ, 7 ਫਰਵਰੀ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਸ਼ੋ੍ਮਣੀ ਨਾਟਕਕਾਰ ਅਤੇ ਵਿਰਸਾ ਵਿਹਾਰ ਸੁਸਾਇਟੀ ਦੇ ਪ੍ਰਧਾਨ ਕੇਵਲ ਧਾਲੀਵਾਲ ਅਤੇ ਜਨਰਲ ਸਕੱਤਰ ਰਮੇਸ਼ ਯਾਦਵ ਦੀ ਅਗਵਾਈ ਹੇਠ ਅੰਮ੍ਰਿਤਸਰ ਦੇ ਵੱਖ-ਵੱਖ ਨਾਮਵਰ ਥੀਏਟਰ ਗਰੁੱਪਾਂ ਨਾਲ ਮੀਟਿੰਗ ਕੀਤੀ ਗਈ। ਜਿਸ ਵਿੱਚ ਮਾਰਚ ਮਹੀਨੇ ਕਰਵਾਏ ਜਾ ਰਹੇ ਅੰਮ੍ਰਿਤਸਰ ਦੇ ਵਿਛੜ ਚੁੱਕੇ ਰੰਗਮੰਚ ਕਲਾਕਾਰਾਂ ਨੂੰ ਸਮਰਪਿਤ ‘ਅੰਮ੍ਰਿਤਸਰ ਰੰਗਮੰਚ ਉਤਸਵ’ ਬਾਰੇ ਚਰਚਾ ਤੇ ਵਿਉਂਤਬੰਦੀ ਕੀਤੀ ਗਈ।ਇਸ ਮੀਟਿੰਗ ਵਿੱਚ ਰੰਗਮੰਚ ਕਲਾਕਾਰਾਂ ਨੇ ਬੜੇ ਉਤਸ਼ਾਹ ਨਾਲ ਇਸ ਉਤਸਵ ਵਿੱਚ ਭਾਗ ਲੈਣ ਅਤੇ ਨਾਟਕ ਤਿਆਰ ਕਰਨ ਦੀ ਹਾਮੀ ਭਰੀ।ਉਹਨਾਂ ਕਿਹਾ ਕਿ ਅੰਮ੍ਰਿਤਸਰ ਦੇ ਕਲਾਕਾਰਾਂ ਲਈ ਇਹ ਇਕ ਫ਼ਖ਼ਰ ਦੀ ਗੱਲ ਹੈ ਤੇ ਉਹ ਇਸ ਮਾਣਮੱਤੇ ਸਮੇਂ ਨੂੰ ਹੋਰ ਵੀ ਰੰਗਾਂ ਨਾਲ ਲਬਰੇਜ਼ ਕਰਾਂਗੇ।
    ਕੇਵਲ ਧਾਲੀਵਾਲ ਨੇ ਕਿਹਾ ਕਿ ਇਹਨਾਂ ਨਾਟਕਾਂ ਵਿੱਚ ਅੰਮ੍ਰਿਤਸਰ, ਤਰਨਤਾਰਨ, ਬਟਾਲਾ, ਗੁਰਦਾਸਪੁਰ ਅਤੇ ਪਠਾਨਕੋਟ ਆਦਿ ਦੇ ਜ਼ਿਲ੍ਹਿਆਂ ਤੋਂ ਕਲਾਕਾਰ ਅਤੇ ਨਾਟ ਪ੍ਰੇਮੀ ਹਾਜ਼ਰੀ ਭਰਨਗੇ।ਉਹਨਾਂ ਕਿਹਾ ਕਿ ਇਸ ਸਬੰਧੀ ਵਿਦਿਅਕ, ਸਾਹਿਤਕ, ਸਭਿਆਚਾਰਕ ਅਤੇ ਸਮਾਜਿਕ ਸੰਸਥਾਵਾਂ ਨਾਲ ਸੰਪਰਕ ਕੀਤਾ ਜਾਵੇਗਾ ਤਾਂ ਕਿ ਹਰ ਰੋਜ਼ ਵੱਧ ਤੋਂ ਵੱਧ ਗਿਣਤੀ ਵਿੱਚ ਦਰਸ਼ਕ ਇਹਨਾਂ ਨਾਟਕਾਂ ਦਾ ਆਨੰਦ ਮਾਣ ਸਕਣ।
 ਮੰਚ ਅੰਮ੍ਰਿਤਸਰ) ਸਾਜਨ ਕਪੂਰ (ਯੰਗ ਮਲੰਗ ਥੀਏਟਰ ਗਰੁੱਪ ਅੰਮ੍ਰਿਤਸਰ, ਜਸਪਾਲ ਪਾਇਲਟ (ਕੇ.ਪੀ. ਥੀਏਟਰ ਗਰੁੱਪ ਅੰਮ੍ਰਿਤਸਰ), ਨਰਿੰਦਰ ਸਾਂਘੀ (ਸਿਰਜਣਾ ਕਲਾ ਮੰਚ ਅੰਮ੍ਰਿਤਸਰ), ਮੰਚਪ੍ਰੀਤ (ਰੰਗਕਰਮੀ ਮੰਚ ਅੰਮ੍ਰਿਤਸਰ), ਗੁਰਿੰਦਰ ਮਕਨਾ (ਸਾਂਈ ਕ੍ਰਿਏਸ਼ਨਜ਼ ਅੰਮ੍ਰਿਤਸਰ), ਸੁਦੇਸ਼ ਵਿੰਕਲ (ਅਲਫ਼ਾਜ ਥੀਏਟਰ ਗਰੁੱਪ ਅੰਮ੍ਰਿਤਸਰ), ਇਮੈਨੂਅਲ (ਅਨਾਮਿਕਾ ਥੀਏਟਰ ਗਰੁੱਪ ਅੰਮ੍ਰਿਤਸ), ਵਿਸ਼ੂ ਸ਼ਰਮਾ (ਨਾਟਰੰਗ ਅੰਮ੍ਰਿਤਸਰ), ਇੰਦਰਜੀਤ ਸਹਾਰਨ (ਲੋਕ ਰੰਗਮੰਚ ਅੰਮ੍ਰਿਤਸਰ), ਮਾਸਟਰ ਕੁਲਜੀਤ ਵੇਰਕਾ (ਆਰਟ ਨਾਟ ਮੰਚ ਵੇਰਕਾ), ਦੀਪ ਮਨਦੀਪ (ਐਕਟਰਜ਼ ਆਨ ਸਟੇਜ ਅੰਮ੍ਰਿਤਸਰ), ਗੁਰਿੰਦਰ ਸਿੰਘ (ਰੇਡੀਅੰਸ ਮੰਚ ਅੰਮ੍ਰਿਤਸਰ), ਦਲਜੀਤ ਸੋਨਾ (ਅਜ਼ਾਦ ਭਗਤ ਸਿੰਘ ਵਿਰਾਸਤ ਮੰਚ ਅੰਮ੍ਰਿਤਸਰ), ਜਗਦੀਸ਼ ਸਚਦੇਵਾ (ਨਾਟ ਘਰ ਅੰਮ੍ਰਿਤਸਰ), ਕ੍ਰਿਸ਼ਨ ਦਵੇਸਰ (ਮੰਚ ਲੋਕ ਅੰਮ੍ਰਿਤਸਰ), ਰਾਕੇਸ਼ ਕੁਮਾਰ (ਆਰਟ ਸੈਂਟਰ ਅੰਮ੍ਰਿਤਸਰ), ਗੁਲਸ਼ਨ ਸ਼ਰਮਾ (ਸੜਕ ਨਾਟਕ ਟੋਲੀ ਅੰਮ੍ਰਿਤਸਰ), ਕੰਵਲ ਰੰਧੇਅ (ਅਵਾਜ਼ ਰੰਗਮੰਚ ਟੋਲੀ ਅੰਮ੍ਰਿਤਸਰ), ਪਵੇਲ ਸੰਧੂ (ਦ ਥੀਏਟਰ ਵਰਲਡ ਅੰਮ੍ਰਿਤਸਰ), ਅਮਰਪਾਲ (ਜੀ.ਐਸ.ਕੇ ਪ੍ਰੋਡਕੰਸ਼ਨ ਅੰਮ੍ਰਿਤਸਰ), ਗੁਰਮੇਲ ਸ਼ਾਮ ਨਗਰ (ਲੋਕ ਕਲਾ ਮੰਚ ਮਜੀਠਾ) ਆਦਿ ਹਾਜ਼ਰ ਸਨ।

 

Check Also

ਖਾਲਸਾ ਯੂਨੀਵਰਸਿਟੀ ਵੱਲੋਂ  ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’  ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ

ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …

Leave a Reply