ਅੰਮਿ੍ਤਸਰ, 7 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਅੰਮਿ੍ਰਤਸਰ ਐਸ.ਐਸ ਸ੍ਰੀਵਾਸਤਵ ਦੇ ਨਿਰਦੇਸ਼ਾਂ ਅਤੇ ਏ.ਡੀ.ਸੀ.ਪੀ ਟ੍ਰੈਫਿਕ ਦਿਲਬਾਗ ਸਿੰਘ, ਏ.ਸੀ.ਪੀ ਟ੍ਰੈਫਿਕ ਪ੍ਰਭਜੋਤ ਸਿੰਘ ਵਿਰਕ ਦੀ ਅਗਵਾਈ ਹੇਠ 4 ਤੋ 10 ਫਰਵਰੀ 2019 ਤੱਕ ਟ੍ਰੈਫਿਕ ਪੁਲਿਸ ਅੰਮਿ੍ਰਤਸਰ ਵੱਲੋ ਕੋਮੀ ਸੜਕ ਸੁਰੱਖਿਆ ਹਫਤਾ ਮਨਾਇਆ ਜਾ ਰਿਹਾ ਹੈ। ਅੱਜ ਚੌਥੇ ਦਿਨ ਟ੍ਰੈਫਿਕ ਐਜੂਕੇਸ਼ਨ ਸੈਲ ਵਲੋਂ ਟ੍ਰੈਫਿਕ ਜਾਗਰੂਕਤਾ ਸਬੰਧੀ ਇੱਕ ਰੰਗੋਲੀ ਪ੍ਰਤੀਯੋਗਤਾ ਸ੍ਰੀ ਗੁਰੂ ਹਰਕ੍ਰਿਸ਼ਨ ਇੰਟਰਨੈਸ਼ਨਲ ਸਕੂਲ ਰਣਜੀਤ ਐਵਨਿਊ ਵਿਖੇ ਕਰਵਾਈ ਗਈ, ਜਿਸ ਵਿੱਚ ਸ਼ਹਿਰ ਦੇ 16 ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਆਪਣੀ ਕਾਬਲੀਅਤ ਜਾਹਿਰ ਕੀਤੀ।ਇਸ ਮੁਕਾਬਲੇ ਵਿੱਚ ਹਰਸ਼ਿਤਾ ਅਤੇ ਰਿਸ਼ੀਕਾ ਮਾਨਵ ਪਬਲਿਕ ਸਕੂਲ ਨੇ ਪਹਿਲਾ ਸਥਾਨ, ਕੰਚਨ ਅਤੇ ਦਮਨਪ੍ਰੀਤ ਰੋਜ ਬੱਡ ਪਬਲਿਕ ਸਕੂਲ ਨੇ ਦੂਸਰਾ ਸਥਾਨ, ਹਰਨੂਰ ਅਤੇ ਸੋਨਿਕਾ ਸ੍ਰੀ ਗੁਰੂ ਹਰਕ੍ਰਿਸ਼ਨ ਇੰਟਰਨੈਸ਼ਨਲ ਸਕੂਲ ਰਣਜੀਤ ਐਵੀਨਿਊ ਨੇ ਤੀਸਰਾ ਸਥਾਨ, ਸਾਇਨਾ ਮਹਿਰਾ ਅਤੇ ਕਾਵਿਆ ਕੰਧਾਰੀ ਨੇ ਕੰਸੋਲੇਸ਼ਨ ਇਨਾਮ ਪ੍ਰਾਪਤ ਕੀਤੇ। 
ਏ.ਡੀ.ਸੀ.ਪੀ ਟ੍ਰੈਫਿਕ ਦਿਲਬਾਗ ਸਿੰਘ, ਏ.ਸੀ.ਪੀ ਡਾ. ਮਹਿਤਾਬ ਸਿੰਘ ਆਈ.ਪੀ.ਐਸ ਇੰਚਾਰਜ ਟ੍ਰੈਫਿਕ ਐਜੂਕੇਸ਼ਨ ਸੈਲ ਇੰਸ: ਪਰਮਜੀਤ ਸਿੰਘ ਅਤੇ ਪ੍ਰਿੰਸੀਪਲ ਮੈਡਮ ਮੈਡਮ ਰਿਪੂਦਮਨ ਮਲਹੋਤਰਾ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਅਤੇ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਤਕਸੀਮ ਕੀਤੇ। ਸਪੈਸ਼ਲ ਮੁਹਿੰਮ ਤਹਿਤ ਵਹੀਕਲਾਂ `ਤੇ ਰਿਫਲੈਕਟਿਵ ਟੇਪ ਲਗਾਈ ਗਈ ਅਤੇ ਇੰਸ: ਪਰਮਜੀਤ ਸਿੰਘ ਟ੍ਰੈਫਿਕ ਐਜੂਕੇਸ਼ਨ ਸੈਲ ਨੇ ਗੁੱਡ ਸਮਾਰਟੀਅਨ ਸਬੰਧੀ ਆਮ ਪਬਲਿਕ ਨੂੰ ਉਹ ਨਾਂ ਦੇ ਹੱਕਾਂ ਬਾਰੇ ਜਾਣੂ ਕਰਾਉਂਦਿਅਤ ਦੱਸਿਆ ਕਿ ਅਗਰ ਕੋਈ ਵਿਅਕਤੀ ਹਾਦਸੇ ਸਮੇਂ ਜਖਮੀਆਂ ਦੀ ਮਦਦ ਕਰਦਾ ਹੈ ਤਾਂ ਉਸ ਨੂੰ ਕੋਈ ਤੰਗ ਨਹੀਂ ਕੀਤਾ ਜਾਵੇਗਾ ਅਤੇ ਨਾ ਹੀ ਕੋਈ ਉਸ ਦੀ ਪੁਛਗਿੱਛ ਕੀਤੀ ਜਾਵੇਗੀ।ਕੋਈ ਵੀ ਪੁਲਿਸ ਅਫਸਰ ਜਾਂ ਡਾਕਟਰ ਉਸ ਭਲੇ ਪੁਰਸ਼ ਦਾ ਨਾਮ ਤੱਕ ਨਹੀ ਪੁੱਛ ਸਕਦਾ।ਇਸ ਸਮੇਂ ਟ੍ਰੈਫਿਕ ਨਿਯਮਾਂ ਸਬੰਧੀ ਪੈਫਲੈਂਟ ਵੰਡੇ ਗਏ।
Check Also
ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …
Punjab Post Daily Online Newspaper & Print Media