Sunday, April 12, 2026

ਗੁਰੁ ਹਰਿਕ੍ਰਿਸ਼ਨ ਪਬਲਿਕ ਸਕੂਲ ਵੱਲੋਂ ਲੜੀ ਵਾਰ ‘ਵੇਖੋ ਅਤੇ ਦੱਸੋ’ ਮੁਕਾਬਲੇ ਦੀ ਸ਼ੁਰੂਆਤ

ਨਵੀਂ ਦਿੱਲੀ, 9 ਫਰਵਰੀ (ਪੰਜਾਬ ਪੋਸਟ ਬਿਊਰੋ) – ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਕਰੋਲ ਬਾਗ ਵਿਖੇ ‘ਵੇਖੋ ਅਤੇ ਦੱਸੋ’ ਮੁਕਾਬਲੇ ਦੀ ਸ਼ੁਰੂਆਤ ਸ਼ਬਦ ਗਾਇਨ PPN0902201919ਨਾਲ ਕਰਦੇ ਹੋਏ ਬਾਹਰੋਂ ਆਏ ਕਈ ਪਲੇ-ਸਕੂਲਾਂ ਦੇ ਬੱਚਿਆਂ ਨੇ ਆਪਣੇ ਅੰਦਾਜ਼ ਨਾਲ ਆਪਣਾ ਹੁਨਰ ਵਿਖਾਇਆ। ਮੁੱਖ ਮਹਿਮਾਨ ਦੇ ਤੌਰ ਤੇ ਸਕੂਲ ਦੇ ਚੇਅਰਮੈਨ ਅਤੇ ਕੌਂਸਲਰ, ਐਮ.ਸੀ.ਡੀ ਪਰਮਜੀਤ ਸਿੰਘ ‘ਰਾਣਾ’ ਅਤੇ ਮੈਨੇਜਰ ਮਹਿੰਦਰ ਸਿੰਘ ਭੁੱਲਰ, ਕਈ ਪਲੇਅ ਸਕੂਲਾਂ ਦੇ ਪ੍ਰਿੰਸੀਪਲ ਅਤੇ ਬਾਲ ਫੁਲਵਾੜੀ ਦੇ ਨੰਨ੍ਹੇ ਬੱਚਿਆਂ ਦੇ ਮਾਤਾ-ਪਿਤਾ ਸ਼ਾਮਿਲ ਹੋਏ।ਸਾਰਿਆਂ ਨੂਮ ਜੀ ਆਇਆ ਕਹਿਣ ਲਈ ‘ਸੁਆਗਤ ਗੀਤ’ ਪੇਸ਼ ਕਰਕੇ ਕੀਤਾ ਗਿਆ। ਪ੍ਰਿੰਸੀਪਲ ਨੇ ਆਏ ਹੋਏ ਮਹਿਮਾਨਾਂ ਅਤੇ ਜੱਜ ਸਾਹਿਬਾਨਾਂ ਨੂੰ ਦੁਸ਼ਾਲੇ ਭੇਟ ਕਰਕੇ ਕੀਤੇ
ਛੋਟੇ ਬੱਚਿਆਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਸਕੂਲ ਵਲੋਂ ਕੀਤੇ ਗਏ ਉਪਰਾਲੇ ਦੀ ਸਲਾਘਾ ਕਰਦੇ ਹੋਏ ‘ਰਾਣਾ’ ਨੇ ਵਿਚਾਰ ਸਾਂਝੇ ਕਰਦਿਆਂ ਖੁੱਦ ਨੂੰ ਸਕੂਲ ਦਾ ਹਿੱਸਾ ਦੱਸਿਆ ਤੇ ਕਿਹਾ ਕਿ ਇਸ ਸਕੂਲ ਦੇ ਪ੍ਰਿੰਸੀਪਲ ਤੇ ਸਟਾਫ ਦੀ ਲਗਨ ਅਤੇ ਮਿਹਨਤ ਨੂੰ ਵੇਖਦਿਆਂ ਹੋਇਆ ਮੈਨੂੰ ਮਾਣ ਮਹਿਸੂਸ ਹੁੰਦਾ ਹੈ।ਪ੍ਰੋਗਰਾਮ ਦੀ ਸਮਾਪਤੀ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡਣ ਤੋਂ ਬਾਅਦ ਫਿਉਜ਼ਨ-ਡਾਂਸ ਨਾਲ ਹੋਈ ਜਿਸ ਦੀ ਸਾਰਿਆਂ ਭਰਪੂਰ ਸ਼ਲਾਘਾ ਕੀਤੀ। ਸਕੂਲ ਦੀ ਐਚ.ਐਮ ਮੈਡਮ ਗੋਬਿੰਦਰ ਕੌਰ ਨੇ ਮੁੱਖ ਮਹਿਮਾਨਾਂ ਅਤੇ ਬੱਚਿਆਂ ਦੇ ਮਾਪਿਆਂ ਦਾ ਧੰਨਵਾਦ ਕੀਤਾ।

Check Also

ਚੇਅਰਮੈਨ ਰਿੰਟੂ ਨੇ ਉਤਰੀ ਵਿਧਾਨ ਸਭਾ ਹਲਕੇ ‘ਚ ਵਿਕਾਸ ਕਾਰਜ਼ਾਂ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 11 ਅਪ੍ਰੈਲ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕੇ ਅੰਮ੍ਰਿਤਸਰ ਉੱਤਰੀ ਦੇ ਆਮ ਆਦਮੀ ਪਾਰਟੀ …

Leave a Reply