Friday, November 22, 2024

3 ਰੋਜ਼ਾ ਓਪਨ ਪੰਜਾਬ ਫੁੱਟਬਾਲ ਟੂਰਨਾਮੈਂਟ ਦਾ ਖ਼ਾਲਸਾ ਸੀ: ਸੈਕੰ: ਸਕੂਲ ਵਿਖੇ ਅਗਾਜ਼

 ਨੌਜਵਾਨ ਆਪਣੇ ਜੀਵਨ ਦੇ ਸਹੀ ਮਕਸਦ ਨੂੰ ਪਛਾਣਨ – ਛੀਨਾ
ਅੰਮ੍ਰਿਤਸਰ, 9 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਰਹਿਨੁਮਾਈ ਹੇਠ ਚਲ ਰਹੇ ਖ਼ਾਲਸਾ ਕਾਲਜ PPN0902201920ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਮੈਦਾਨ ਵਿਖੇ ‘ਸਵ: ਜੋਗਿੰਦਰ ਸਿੰਘ ਮਾਨ ਯਾਦਗਾਰੀ ਓਪਨ ਪੰਜਾਬ ਫੁੱਟਬਾਲ ਟੂਰਨਾਮੈਂਟ’ ਦਾ ਸ਼ਾਨਦਾਰ ਰਸਮੀ ਤੌਰ ’ਤੇ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਵੱਲੋਂ ਗੁਬਾਰੇ ਛੱਡ ਕੇ ਅਗਾਜ਼ ਕੀਤਾ ਗਿਆ। ਖ਼ਾਲਸਾ ਫੁੱਟਬਾਲ ਕਲੱਬ (ਰਜ਼ਿ.) ਵੱਲੋਂ ਅਤੇ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ 3 ਰੋਜ਼ਾ ਓਪਨ ਪੰਜਾਬ ਫੁੱਟਬਾਲ ਟੂਰਨਾਮੈਂਟ ’ਚ ਸੂਬੇ ਦੀਆਂ 16 ਟੀਮਾਂ ਨੇ ਹਿੱਸਾ ਲਿਆ।ਇਸ ਤੋਂ ਪਹਿਲਾਂ ਖਿਡਾਰੀਆਂ ਨਾਲ ਜਾਣ-ਪਛਾਣ ਕਰਨ ਉਪਰੰਤ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੱਲ ਉਤਸ਼ਾਹਿਤ ਕਰਦਿਆਂ ਛੀਨਾ ਨੇ ਕਿਹਾ ਕਿ ਖੇਡਾਂ ਸਾਡੇ ਸਰੀਰ ਅਤੇ ਦਿਮਾਗ ਦਾ ਸਮੁੱਚਾ ਵਿਕਾਸ ਕਰਦੀਆਂ ਹਨ। ਨਾਲ ਹੀ ਉਨ੍ਹਾਂ ਨੇ ਟੂਰਨਾਮੈਂਟ ਕਰਵਾਉਣ ਵਾਲੇ ਪ੍ਰਬੰਧਕਾਂ ਦੀ ਵੀ ਭਰਪੂਰ ਸ਼ਲਾਘਾ ਕੀਤੀ ਤੇ ਕਿਹਾ ਕਿ ਇਸ ਤਰ੍ਹਾਂ ਦੇ ਖੇਡ ਮੁਕਾਬਲੇ ਬੱਚਿਆਂ ਨੂੰ ਸਮਾਜ ’ਚ ਵਿਚਰਦੀਆਂ ਨਸ਼ੇ ਤੇ ਹੋਰ ਸਮਾਜਿਕ ਕੁਰੀਤੀਆਂ ਨੂੰ ਦੂਰ ਰੱਖਦੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੇ ਟੂਰਨਾਮੈਂਟ ਦੇ ਆਯੋਜਨਾਂ ਨਾਲ ਅੱਜ ਸਮਾਜ ’ਚ ਨਸ਼ਿਆਂ ਆਦਿ ’ਤੇ ਕਾਫ਼ੀ ਹੱਦ ਤੱਕ ਠੱਲ੍ਹ ਪਈ ਹੈ।
11 ਫਰਵਰੀ ਤੱਕ ਚੱਲਣ ਵਾਲੇ ਟੂਰਨਾਮੈਂਟ ’ਚ ਲੰਗਰ ਦੀ ਸੇਵਾ ਬਲਜੀਤ ਸਿੰਘ ਢਿੱਲੋਂ, ਕਰਮਵੀਰ ਸਿੰਘ ਢਿੱਲੋਂ ਯੂ. ਐੱਸ. ਏ., ਅਮਰਬੀਰ ਸਿੰਘ ਢਿੱਲੋਂ ਬੀ. ਐੱਸ. ਐੱਫ਼. ਅਤੇ ਸੁਖਜੀਤ ਸਿੰਘ ਢਿੱਲੋਂ ਆਸਟਰੇਲੀਆ ਵੱਲੋਂ ਆਪਣੇ ਮਾਤਾ-ਪਿਤਾ ਸਵ: ਬਲਕਾਰ ਸਿੰਘ ਤੇ ਸਵਿੰਦਰ ਕੌਰ ਦੀ ਯਾਦ ’ਚ ਕਰਵਾਈ ਗਈ। ਇਸ ਮੌਕੇ ਪ੍ਰਧਾਨ ਮਨਵਿੰਦਰ ਸਿੰਘ, ਵਾਈਸ ਪ੍ਰਧਾਨ ਪਰਵਿੰਦਰ ਸਿੰਘ, ਸਵਰਨ ਸਿੰਘ, ਸਤਨਾਮ ਸਿੰਘ, ਅੰਮ੍ਰਿਤਪਾਲ ਸਿੰਘ, ਸਰਬਜੀਤ ਸਿੰਘ, ਦਵਿੰਦਰ ਸਿੰਘ, ਹਰਜੀਤ ਸਿੰਘ ਫ਼ਰਾਂਸ, ਅੰਡਰ ਸੈਕਟਰੀ ਡੀ. ਐਸ. ਰਟੌਲ, ਰਣਕੀਰਤ ਸਿੰਘ ਸੰਧੂ, ਗੁਰਪ੍ਰੀਤ ਸਿੰਘ ਮਿੰਟੂ ਕੌਂਸਲਰ ਕੋਟ ਖ਼ਾਲਸਾ ਆਦਿ ਹੋਰ ਪ੍ਰਮੁੱਖ ਸਖਸ਼ੀਅਤਾਂ ਮੌਜ਼ੂਦ ਸਨ।
 

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply