ਬਠਿੰਡਾ, 10 ਫਰਵਰੀ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਸਥਾਨਕ ਐਸ.ਐਸ.ਡੀ ਗਰਲਜ਼ ਕਾਲਜ ਆਫ਼ ਐਜੂਕੇਸ਼ਨ ਵਿੱਚ ਬਸੰਤ ਰੁੱਤ ਸਮੇਂ ਬਸੰਤ ਪੰਚਮੀ ਦਾ ਤਿਉਹਾਰ ਮੌਕੇ ਪਤੰਗ ਬਣਾਉਣ ਦੀ ਪ੍ਰਤੀਯੋਗਤਾ ਬੀ.ਐਡ ਕਾਲਜ ਦੀਆਂ ਵਿਦਿਆਰਥਣਾਂ ਵਿੱਚ ਕਰਵਾਈ ਗਈ।ਜਿਸ ਵਿੱਚ ਅਮਨਦੀਪ ਕੌਰ ਪਹਿਲਾ ਸਥਾਨ, ਨਿੱਧੀ ਸ਼ਰਮਾ ਅਤੇ ਸ਼ਿਵਾਨੀ ਨੇ ਦੂਜਾ ਅਤੇ ਚਰਨਜੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਕਾਲਜ ਪ੍ਰਧਾਨ ਸੰਜੇ ਗੋਇਲ ਅਤੇ ਸਕੱਤਰ ਸੰਜੀਵ ਜਿੰਦਲ ਅਤੇ ਪਿੰ੍ਰਸੀਪਲ ਡਾ: ਅਨੂ ਮਲਹੋਤਰਾ ਵਲੋਂ ਜੇਤੂ ਵਿਦਿਆਰਥਣਾਂ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਨੇ ਕਿਹਾ ਕਿ ਇਹ ਤਿਉਹਾਰ ਸੀਤ ਰੁੱਤ ਦੇ ਅੰਤ ਅਤੇ ਬਹਾਰ ਦੀ ਰੁੱਤ ਦੀ ਅਰੰਭਤਾ ਵਿੱਚ ਮਨਾਇਆ ਜਾਂਦਾ ਹੈ। ਦੇਵੀ ਸਰਸਵਤੀ ਨੂੰ ਵਿਦਿਆ ਦੀ ਦੇਵੀ ਮੰਨਿਆ ਜਾਂਦਾ ਹੈ ਅਤੇ ਮਾਘ ਮਹੀਨੇ ਦੀ ਪੰਚਮੀ ਦੀ ਤਾਰੀਖ ਨੂੰ ਬਸੰਤ ਮਨਾਈ ਜਾਂਦੀ ਹੈ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media