Friday, March 20, 2026

ਐਸ.ਐਸ.ਡੀ ਗਰਲਜ਼ ਕਾਲਜ ਵਲੋਂ ਪਤੰਗ ਬਣਾਉਣ ਦੀ ਪ੍ਰਤੀਯੋਗਤਾ ਕਰਵਾਈ ਗਈ

PPN1002201908ਬਠਿੰਡਾ, 10 ਫਰਵਰੀ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਸਥਾਨਕ ਐਸ.ਐਸ.ਡੀ ਗਰਲਜ਼ ਕਾਲਜ ਆਫ਼ ਐਜੂਕੇਸ਼ਨ ਵਿੱਚ ਬਸੰਤ ਰੁੱਤ ਸਮੇਂ ਬਸੰਤ ਪੰਚਮੀ ਦਾ ਤਿਉਹਾਰ ਮੌਕੇ ਪਤੰਗ ਬਣਾਉਣ ਦੀ ਪ੍ਰਤੀਯੋਗਤਾ ਬੀ.ਐਡ ਕਾਲਜ ਦੀਆਂ ਵਿਦਿਆਰਥਣਾਂ ਵਿੱਚ ਕਰਵਾਈ ਗਈ।ਜਿਸ ਵਿੱਚ ਅਮਨਦੀਪ ਕੌਰ ਪਹਿਲਾ ਸਥਾਨ, ਨਿੱਧੀ ਸ਼ਰਮਾ ਅਤੇ ਸ਼ਿਵਾਨੀ ਨੇ ਦੂਜਾ ਅਤੇ ਚਰਨਜੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਕਾਲਜ ਪ੍ਰਧਾਨ ਸੰਜੇ ਗੋਇਲ ਅਤੇ ਸਕੱਤਰ ਸੰਜੀਵ ਜਿੰਦਲ ਅਤੇ ਪਿੰ੍ਰਸੀਪਲ ਡਾ: ਅਨੂ ਮਲਹੋਤਰਾ ਵਲੋਂ ਜੇਤੂ ਵਿਦਿਆਰਥਣਾਂ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਨੇ ਕਿਹਾ ਕਿ ਇਹ ਤਿਉਹਾਰ ਸੀਤ ਰੁੱਤ ਦੇ ਅੰਤ ਅਤੇ ਬਹਾਰ ਦੀ ਰੁੱਤ ਦੀ ਅਰੰਭਤਾ ਵਿੱਚ ਮਨਾਇਆ ਜਾਂਦਾ ਹੈ। ਦੇਵੀ ਸਰਸਵਤੀ ਨੂੰ ਵਿਦਿਆ ਦੀ ਦੇਵੀ ਮੰਨਿਆ ਜਾਂਦਾ ਹੈ ਅਤੇ ਮਾਘ ਮਹੀਨੇ ਦੀ ਪੰਚਮੀ ਦੀ ਤਾਰੀਖ ਨੂੰ ਬਸੰਤ ਮਨਾਈ ਜਾਂਦੀ ਹੈ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply