Friday, July 31, 2026

ਮੁੱਢਲਾ ਢਾਂਚੇ `ਚ ਬੇਹੱਦ ਤਰੱਕੀ ਹੋਈ, ਪਰ ਸਿੱਖਿਆ ਦਾ ਮਿਆਰ ਹੇਠਾਂ ਡਿੱਗਿਆ – ਡਾ. ਦਿਲਬਾਗ ਸਿੰਘ

ਅੰਮ੍ਰਿਤਸਰ, 10 ਫਰਵਰੀ (ਪੰਜਾਬ ਪੋਸਟ- ਸੁਖੀਰ ਸਿੰਘ ਖੁਰਮਣੀਆਂ) – ਜੰਮੂ ਕਸ਼ਮੀਰ ਦੇ ਡੀ.ਜੀ.ਪੀ ਅਤੇ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਦਿਲਬਾਗ ਸਿੰਘ ਨੇ ਜਿਥੇ ਯੂਨੀਵਰਸਿਟੀ ਦੀਆਂ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ, ਉਥੇ ਉਨਾਂ ਨੇ ਇਹ ਵੀ ਕਿਹਾ ਕਿ ਦ੍ਰਿੜਤਾ ਦੇ ਨਾਲ ਕੀਤਾ ਜਾਣ ਵਾਲਾ ਕੰਮ ਹਮੇਸਾ ਹੀ ਸਫਲ ਹੁੰਦਾ ਹੈ।ਉਨਾਂ ਨੇ ਇਹ ਵੀ ਕਿਹਾ ਕਿ ਮੁੱਢਲਾ ਢਾਂਚੇ ਦੇ ਵਿਚ ਬੇਹੱਦ ਤਰੱਕੀ ਕੀਤੀ ਹੈ, ਪਰ ਸਿੱਖਿਆ ਦਾ ਮਿਆਰ ਹੇਠਾਂ ਨੂੰ ਡਿੱਗਿਆ ਹੈ।ਉਨਾਂ ਇਹ ਵੀ ਕਿਹਾ ਕਿ ਸੱਚ ਹਮੇਸ਼ਾ ਕੌੜਾ ਹੁੰਦਾ ਹੈ, ਪਰ ਚੰਗਿਆਈਆਂ ਦਾ ਸਾਥ ਨਹੀਂ ਛੱਡਣਾ ਚਾਹੀਦਾ।ਉਨਾਂ ਨੇ ਕਿਹਾ ਕਿ ਜੰਮੂ ਕਸ਼ਮੀਰ ਵਿਚ ਹਾਲਾਤ ਠੀਕ ਹੋ ਰਹੇ ਹਨ।ਨੌਜਵਾਨ ਅੱਤਵਾਦ ਦਾ ਰਸਤਾ ਛੱਡ ਕੇ ਸਹੀ ਰਸਤੇ ’ਤੇ ਆ ਰਹੇ ਹਨ, ਪੱਥਰਬਾਜੀ ਵੀ ਘੱਟ ਹੋ ਰਹੀ ਹੈ।ਉਨਾਂ ਨੇ ਵਿਦਿਆਰਥੀ ਤੇ ਅਧਿਆਪਕਾਂ ਦੇ ਰਿਸਤੇ ਨੂੰ ਹੋਰ ਵੀ ਮਜਬੂਤ ਕੀਤੇ ਜਾਣ ’ਤੇ ਜ਼ੋਰ ਦਿੱਤਾ।ਉਨਾਂ ਨੇ ਕਿਹਾ ਕਿ ਦੁਨੀਆਂ ਵਿੱਚ ਕੁੱਝ ਵੀ ਅਸੰਭਵ ਨਹੀਂ ਹੈ।
 

Check Also

ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ

1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …

Leave a Reply