Thursday, July 30, 2026

ਸਰਜੀਕਲ ਸਟਰਾਈਕ ਤੇ ਬਾਲੀਵੁੱਡ ਫਿਲਮੀਂ ਸਟਾਰ/ ਮਾਲਵੇ ਦੇ ਗੱਭਰੂ ਗੁਰੂ ਭੁੱਲਰ ਨਾਲ ਰੂਬਰੂ

PPN1102201904ਬਠਿੰਡਾ, 11 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸਰਜੀਕਲ ਸਟਰਾਈਕ ਤੇ ਬਾਲੀਵੁੱਡ ਫਿਲਮ ਵਿੱਚ ਮਾਲਵੇ ਦੇ ਗੱਭਰੂ ਗੁਰੂ ਭੁੱਲਰ ਨੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਦੱਸਿਆ ਕਿ ਇਸ ਫਿਲਮ ਵਿੱਚ ਉਸ ਨੇ ਆਕਾਸ਼ ਸਿੰਘ ਨਰੂਲਾ ਸਪੈਸ਼ਲ ਫੋਰਸ ਦਾ ਰੋਲ ਅਦਾ ਕੀਤਾ ਹੈ।ਫਿਲਮੀ ਹੀਰੋ ਬਨਣ ਤੋਂ ਪਹਿਲਾਂ ਉਹ ਪੰਜਾਬੀ ਵਿਰਸੇ ਨਾਲ ਜੁੜੇ ਇੱਕ ਪੰਜਾਬੀ ਸਿੰਗਰ ਸਨ ਅਤੇ ਉਨ੍ਹਾਂ ਦੇ ਹੁਣ ਤੱਕ 3 ਪੰਜਾਬੀ ਗੀਤ ਰਲੀਜ਼ ਹੋ ਚੁੱਕੇ ਹਨ।ਜਿਸ ਵਿੱਚ ਇੱਕ ਗਾਣਾ ਸਪੀਡ ਰਿਕਾਰਡ ਅਤੇ ਦੋ ਗਾਣੇ ਟੀ ਸੀਰੀਜ਼ ਵੱਲੋਂ ਰਿਕਾਰਡ ਕੀਤੇ ਹਨ।ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਫਿਲਮ ਕਰਨ ਸਮੇਂ ਅਸਲੀ ਦੇਸ਼ ਦੇ ਹੀਰੋ ਆਰਮੀ ਦੇ ਜਵਾਨ ਕਿਸ ਤਰ੍ਹਾਂ ਸਖਤ ਮੇਹਨਤ ਕਰਕੇ ਇੱਕ ਜਵਾਨ ਫੌਜੀ ਬਣਦਾ ਹੈ।ਗੁਰੂ ਭੁੱਲਰ ਨੇ ਦੱਸਿਆ ਕਿ ਉਹ ਬਠਿੰਡਾ ਦਾ ਵਸਨੀਕ ਹੈ ਅਤੇ ਆਪਣੀ ਪੜ੍ਹਾਈ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿਖੇ ਕੀਤੀ । ਉਸ ਨੇ ਦੱਸਿਆ ਕਿ ਪੜ੍ਹਾਈ ਦੇ ਨਾਲ ਨਾਲ ਹੀ ਉਸ ਨੂੰ ਬਾਲੀਵੁੱਡ ਦੇ ਸਿਤਾਰਿਆਂ ਨੂੰ ਦੇਖਣ ਦਾ ਬਹੁਤ ਸ਼ੌਕ ਹੁੰਦਾ ਸੀ। ਭੁੱਲਰ ਨੂੰ ਬਚਪਨ ਵਿੱਚ ਸਿੰਗਰ ਬਨਣ ਦਾ ਸ਼ੌਕ ਰਿਹਾ ਪ੍ਰੰਤੂ ਵਾਹਿਗੁਰੂ ਦੀ ਮੇਹਰ ਸਦਕਾ ਉਹ ਹੁਣ ਬਾਲੀਵੁੱਡ ਦਾ ਸਟਾਰ ਬਣ ਗਿਆ ਹੈ।ਜੋ ਉਸ ਦੇ ਮੇਹਨਤ ਰੰਗ ਲਿਆਈ ਅਤੇ ਕਾਮਯਾਬੀ ਦੇ ਮਕਾਮ ਨੂੰ ਛੁਹਿਆ।ਇਸ ਮੌਕੇ ਉਸ ਦੇ ਨਾਲ ਜੇ ਐਸ ਪ੍ਰੋਡਕਸ਼ਨ ਤੋਂ ਜੋਸ਼ਨ ਸ਼ਰਮਾ ਵੀ ਮੌਜੂਦ ਸਨ।

Check Also

ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ

1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …

Leave a Reply