Wednesday, July 29, 2026

ਪੁਰਾਣੀ ਰੰਜ਼ਿਸ਼ `ਚ ਰਾਤ ਸਮੇਂ ਗੋਲੀ ਮਾਰ ਕੇ ਨੋਜਵਾਨ ਦਾ ਕਤਲ – ਦੋਸ਼ੀ ਗਿ੍ਫਤਾਰ

PPN1102201905ਬਠਿੰਡਾ, 11 ਫਰਵਰੀ (ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦੇ ਮੈਹਣਾ ਚੌਕ ਵਿੱਚ ਰਾਤ ਦੇ ਸਮੇਂ ਨੋਜਵਾਨ ਹਰਮਿੰਦਰ ਸਿੰਘ ਵਾਸੀ ਮਾਡਲ ਟਾੳੂਨ ਬਠਿੰਡਾ ਦਾ ਗੋਲੀ ਮਾਰ ਕੇ ਕਤਲ ਕੀਤਾ ਗਿਆ ਹੈ।ਥਾਣਾ ਕੋਤਵਾਲੀ ਦੇ ਥਾਣੇਦਾਰ ਦਵਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਵਲੋਂ ਇਸ ਕਤਲ ਕੇਸ ਨੂੰ 24 ਘੰਟਿਆਂ ਵਿੱਚ ਹੱਲ ਕਰਨ ਦਾ ਦਾਅਵਾ ਕਰਦਿਆਂ ਦੋਸ਼ੀ ਲਲਿਤ ਕੁਮਾਰ ਖਿਲਾਫ ਪੁਰਾਣੀ ਰਜਿੰਸ਼ ਤਹਿਤ ਕਤਲ ਕਰਨ ਦੇ ਦੋਸ਼ ਹੇਠ ਪਰਚਾ ਦਰਜ ਕਰ ਦਿੱਤਾ ਗਿਆ ਹੈ।ਨੋਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਮੁਤਾਬਿਕ ਸੂਤਰਾਂ ਦਾ ਕਹਿਣਾ ਹੈ ਕਿ ਇਹ ਕਤਲ ਫਿਲਮੀ ਸਟਾਇਲ ਵਾਂਗ ਹੋਇਆ ਹੈ।ਕਈ ਦੋਸਤ ਦੋਸ਼ੀ ਲਲਿਤ ਕੁਮਾਰ ਦੇ ਲਾਇੰਸਸੀ ਪਿਸਤੌਲ ਦੇ `ਚ ਇੱਕ ਗੋਲੀ ਪਾ ਕੇ ਇੱਕ ਦੂਜੇ ਦੇ ਕੰਨਪੱਟੀ ਤੇ ਲਾ ਕੇ ਕਿਸਮਤ ਅਜਮਾਉਣ ਦੀ ਖੇਡ-ਖੇਡ ਰਹੇ ਸਨ ਤੇ ਲਲਿਤ ਕੁਮਾਰ ਵੱਲੋਂ ਚਲਾਈ ਗੋਲੀ ਨਾਲ ਹਰਮਿੰਦਰ ਸਿੰਘ ਦੀ ਮੌਤ ਹੋ ਗਈ।ਗੋਲੀ ਚੱਲਣ ਤੋ ਬਾਅਦ ਜਖ਼ਮੀ ਹਰਮਿੰਦਰ ਸਿੰਘ ਨੂੰ ਖ਼ੁਦ ਲਲਿਤ ਕੁਮਾਰ ਚੁੱਕ ਕੇ ਹਸਪਤਾਲ ਦਾਖਿਲ ਕਰਵਾਉਣ ਗਿਆ ਅਤੇ ਖ਼ੁਦ ਥਾਣਾ ਕੋਤਵਾਲੀ ਵਿਖੇ ਜਾ ਕੇ ਆਤਮ ਸਮਰਪਣ ਕੀਤਾ।ਜਦੋਂਕਿ ਪੁਲਿਸ ਦਾ ਕਹਿਣਾ ਹੈ ਕਿ ਪੈਸਿਆਂ ਦੇ ਲੈਣ ਦੇਣ ਕਰਕੇ ਹਰਮਿੰਦਰ ਸਿੰਘ ਦਾ ਕਤਲ ਹੋਇਆ ਹੈ।ਇਹ ਦਾਅਵਾ ਥਾਣੇਦਾਰ ਵੱਲੋਂ ਪੱਤਰਕਾਰ ਵਾਰਤਾ ਦੌਰਾਨ ਕੀਤਾ ਗਿਆ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਲਈ ਛਾਪਾ ਮਾਰਨ ਦੀ ਗੱਲ ਦੱਸੀ ਜਾ ਰਹੀ ਹੈ।ਬਸੰਤ ਤੋਂ ਇੱਕ ਦਿਨ ਪਹਿਲਾਂ ਸ਼ਹਿਰ ਦੇ ਮੁੱਖ ਬਾਜ਼ਾਰ ਵਿੱਚ ਵਾਪਰੀ ਇਸ ਘਟਨਾ ਕਾਰਨ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।  

Check Also

ਪੰਜਾਬ ਵਿਧਾਨ ਸਭਾ ਦੀ ਸਹਿਕਾਰਤਾ ਸਬੰਧੀ ਕਮੇਟੀ ਵੱਲੋਂ ਮਿਲਕ ਪਲਾਂਟ ਵੇਰਕਾ ਦਾ ਦੌਰਾ

ਅੰਮ੍ਰਿਤਸਰ, 29 ਜੁਲਾਈ (ਜਗਦੀਪ ਸਿੰਘ) – ਪੰਜਾਬ ਵਿਧਾਨ ਸਭਾ ਵੱਲੋਂ ਸਹਿਕਾਰਤਾ ਅਤੇ ਇਸ ਨਾਲ ਸਬੰਧਤ …

Leave a Reply