ਬਠਿੰਡਾ, 11 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) -ਸਥਾਨਕ ਸ਼ਹਿਰ ਵਿੱਚ ਪਿਛਲੇ ਕਈ ਦਿਨਾਂ ਤੋਂ ਡੀ.ਐਸ.ਪੀ ਗੁਰਜੀਤ ਸਿੰਘ ਰੋਮਾਣਾ ਦੀ ਅਗਵਾਈ ਵਿੱਚ ਚਾਇਨਾ ਡੋਰ ਪ੍ਰਤੀ ਮੁਹਿੰਮ ਚਲਾਈ ਜਾ ਰਹੀ ਸੀ।ਥਾਂ-ਥਾਂ `ਤੇ ਛਾਪਾ ਮਾਰੀ ਹੋਈ ਅਤੇ ਟੈਂਪੂਆਂ ਦੇ ਟੈਂਪੂ ਚਾਇਨਾ ਡੋਰ ਦੇ ਪਕੜੇ ਵੀ ਗਏ।ਲੇਕਿਨ ਲੋਕਾਂ ਵਲੋਂ ਫਿਰ ਚੋਰੀ-ਚੋਰੀ ਚਾਇਨਾ ਡੋਰ ਬਸੰਤ ਪੰਚਮੀ ਦੇ ਦਿਨ ਵੇੇਚ ਕੇ ਇਹ ਸਾਬਤ ਕੀਤਾ ਕਿ ਜਿਨ੍ਹਾਂ ਮਰਜ਼ੀ ਕਰ ਲੋ ਚਾਇਨਾ ਡੋਰ ਤਾਂ ਵੇਚਣੀ ਹੀ ਹੈ।ਸ਼ਹੀਦ ਜਰਨੈਲ ਸਿੰਘ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਨੇ ਦੱਸਿਆ ਕਿ ਉਹ ਆਪਣੇ ਵਰਕਰਾਂ ਨਾਲ ਸੜਕਾਂ `ਤੇ ਚਾਇਨਾ ਡੋਰ ਦੇ ਗੁੱਛੇ ਇੱਕਠੇ ਕਰ ਰਿਹਾ ਹਾਂ, ਕਿਉਂਕਿ ਇਹ ਚਾਇਨਾ ਡੋਰ ਲੋਕਾਂ ਦੇ ਪੈਰਾਂ ਅਤੇ ਗਲਾਂ ਵਿੱਚ ਅੜਿਕਾ ਬਣ ਕੇ ਕਈ ਹਾਦਸਿਆਂ ਦਾ ਕਾਰਨ ਬਣੀ ਹੈ।ਸਵੇਰ ਤੋਂ ਹੀ ਬਸੰਤ ਪੰਚਮੀਂ ਦਾ ਅਨੰਦ ਮਾਣ ਰਹੇ ਨੋਜਵਾਨਾਂ ਵਲੋਂ ਆਪਣੇ ਘਰਾਂ ਦੀ ਛੱਤਾਂ ਤੇ ਗਰੁੱਪ ਬਣਾ ਕੇ ਪਤੰਗਾਂ ਉਡਾਈਆਂ ਗਈਆਂ।ਇਸ ਦੇ ਨਾਲ ਹੀ ਨੋਜਵਾਨਾਂ ਵਲੋਂ ਡੀ.ਜੇ ਆਦਿ ਲਗਾ ਕੇ ਉਚੀ-ਉਚੀ ਆਵਾਜ਼ ਵਿੱਚ ਗਾਣੇ ਵਜਾ ਕੇ ਮਨੋਰੰਜ਼ਨ ਦੇ ਨਾਲ ਆਵਜ਼ ਪ੍ਰਦੂਸ਼ਣ ਵੀ ਫੈਲਾਇਆ ਗਿਆ।
Check Also
ਪੰਜਾਬ ਵਿਧਾਨ ਸਭਾ ਦੀ ਸਹਿਕਾਰਤਾ ਸਬੰਧੀ ਕਮੇਟੀ ਵੱਲੋਂ ਮਿਲਕ ਪਲਾਂਟ ਵੇਰਕਾ ਦਾ ਦੌਰਾ
ਅੰਮ੍ਰਿਤਸਰ, 29 ਜੁਲਾਈ (ਜਗਦੀਪ ਸਿੰਘ) – ਪੰਜਾਬ ਵਿਧਾਨ ਸਭਾ ਵੱਲੋਂ ਸਹਿਕਾਰਤਾ ਅਤੇ ਇਸ ਨਾਲ ਸਬੰਧਤ …
Punjab Post Daily Online Newspaper & Print Media