Tuesday, April 28, 2026

ਜੁਡੀਸ਼ੀਅਲ ਕੌਂਸਲ ਦੀ ਜ਼ਿਲ੍ਹਾ ਇਕਾਈ ਵਲੋਂ ਮੁਫਤ ਕਾਨੂੰਨੀ ਸਲਾਹ ਕੈਂਪ ਦਾ ਆਯੋਜਨ

PPN1202201910ਅੰਮ੍ਰਿਤਸਰ, 12 ਫਰਵਰੀ (ਪੰਜਾਬ ਪੋਸਟ ਬਿਊਰੋ) – ਮਨੁੱਖੀ ਅਧਿਕਾਰਾਂ ਦੀ ਖਾਤਿਰ ਹਾਅ ਦਾ ਨਾਅਰਾ ਮਾਰਨ ਵਾਲੀ ਸੰਸਥਾ ਜੁਡੀਸ਼ੀਅਲ ਕੌਂਸਲ ਵਲੋਂ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਆਪਣੀ ਕੋਸ਼ਿਸ਼ਾ ਨੂੰ ਜਾਰੀ ਰੱਖਦੇ ਫ੍ਰੀ ਲੀਗਲ ਐਡਵਾਈਸ ਕੈਂਪ ਦਾ ਆਯੋਜਨ ਕੀਤਾ ਗਿਆ।ਕੈਂਪ ਦੀ ਪ੍ਰਧਾਨਗੀ ਕੌਂਸਲ ਦੀ ਸ਼ਹਿਰੀ ਇਕਾਈ ਦੇ ਮੁੱਖੀ ਪ੍ਰਿੰਸੀਪਲ ਸ਼ਰਤ ਵਸ਼ਿਸ਼ਟ ਨੇ ਕੀਤੀ।ਕੈਂਪ ਵਿੱਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਐਡਵੋਕੇਟ ਹਰਪ੍ਰੀਤ ਸਿੰਘ ਤੇ ਅਜੀਤ ਸਿੰਘ ਨੇ ਆਏ ਸ਼ਹਿਰ ਵਾਸੀਆਂ ਨੂੰ ਉਨ੍ਹਾਂ ਦੇ ਕਾਨੂੰਨੀ ਮਸਲਿਆਂ ਦੇ ਬਾਰੇ ਵਿੱਚ ਸਲਾਹ ਦਿੱਤੀ ਅਤੇ ਉਨ੍ਹਾਂ ਦੇ ਅਧਿਕਾਰਾਂ ਬਾਰੇ ਜਾਗਰੂਕ ਕੀਤਾ।ਕੈਂਪ ਵਿੱਚ ਆਏ ਹੋਏ ਲੋਕਾਂ ਨੇ ਘਰੇਲੂ ਹਿੰਸਾ, ਜ਼ਮੀਨ ਜਾਇਦਾਦਾਂ ਸਬੰਧੀ ਮਸਲਿਆਂ ਤੇ ਸਲਾਹ ਲਈ ਅਤੇ ਕਾਨੂੰਨੀ ਬਰੀਕਿਆਂ ਸਮਝੀਆਂ ਤਾਂ ਕਿ ਉਹ ਆਪਣੇ ਕੇਸਾਂ ਨੂੰ ਬੇਹਤਰ ਤਰੀਕੇ ਨਾਲ ਲੜ ਸਕਣ।ਐਡਵੋਕੇਟ ਹਰਪ੍ਰੀਤ ਸਿੰਘ ਅਤੇ ਅਜੀਤ ਸਿੰਘ ਨੇ ਕਿਹਾ ਕਿ ਕੋਈ ਵੀ ਵਿਅਕਤੀ ਅਜਿਹੇ ਲੀਗਲ ਕੈਂਪਾਂ ਵਿੱਚ ਆ ਕੇ ਸਲਾਹ ਤੇ ਲਾਭ ਲੈ ਸਕਦਾ ਹੈ।ਲੋਕਾਂ ਨੂੰ ਜ਼ਰੂਰਤ ਹੈ ਆਪਣੇ ਹੱਕਾਂ ਦੇ ਪ੍ਰਤੀ ਜਾਗਰੂਕ ਹੋਣ ਤਾਂ ਕਿ ਕੋਈ ਵੀ ਉਨ੍ਹਾਂ ਦਾ ਨਜ਼ਾਇਜ਼ ਫਾਇਦਾ ਨਾ ਉਠਾ ਸਕੇ।ਉਨ੍ਹਾਂ ਆਏ ਹੋਏ ਲੋਕਾਂ ਨੂੰ ਸਲਾਹ ਦਿੱਤੀ ਅਗਰ ਕੋਈ ਪੁਲਿਸ ਅਤੇ ਸਿਵਲ ਪ੍ਰਸ਼ਾਸ਼ਨ ਦੇ ਵੱਲੋਂ ਕਿਸੀ ਪ੍ਰਕਾਰ ਦੀ ਬੇਇਨਸਾਫੀ ਜਾਂ ਭ੍ਰਿਸ਼ਟਾਚਾਰ ਕੀਤਾ ਜਾਂਦਾ ਹੈ ਤਾਂ ਬਿਨ੍ਹਾਂ ਕਿਸੇ ਕਿੰਤੁ-ਪ੍ਰੰਤੂ ਜੁਡੀਸ਼ੀਅਲ ਕੌਂਸਲ ਦੇ ਮੁੱਖ ਦਫਤਰ ਨਾਲ ਸੰਪਰਕ ਕਰ ਸਕਦੇ ਹਨ।
ਇਸ ਮੌਕੇ ਰਜਿੰਦਰ ਸਾਹਨੀ, ਗੋਬਿੰਦ ਦੂਬੇ, ਸੁਰਜੀਤ ਸਿੰਘ ਘਈ, ਆਸ਼ੂਤੋਸ਼ ਅਗਰਵਾਲ, ਜਸਪਾਲ ਸਿੰਘ ਚੱਤਰਥ, ਸੂਰਜੇ ਬੇਰੀ, ਰਿਸ਼ੀ ਸ਼ਰਮਾ, ਡਾ. ਟੀ.ਪੀ.ਐਸ ਸੰਧੂ ਤੇ ਮੈਡਮ ਮੀਨਾ ਆਦਿ ਹਾਜ਼ਰ ਸਨ।
 

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply