Friday, November 22, 2024

ਕੰਪਨੀ ਬਾਗ ਸਥਿਤ ਬਾਸਕਿਟਬਾਲ ਕੋਰਟ ਦਾ ਵਿਧਾਇਕ ਦੱਤੀ ਨੇ ਲਿਆ ਜਾਇਜਾ

ਹਲਕੇ ਦੀ ਹਰ ਪਾਰਕ, ਬਾਗ ਤੇ ਖੇਡ ਮੈਦਾਨ ਦੀ ਦਿੱਖ ਸਵਾਰੀ ਜਾਵੇਗੀ – ਦੱਤੀ

PPN1202201911ਅੰਮ੍ਰਿਤਸਰ, 12 ਫਰਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਕੰਪਨੀ ਬਾਗ ਵਿਖੇ ਡੇਢ ਸਾਲ ਪਹਿਲਾਂ ਬਾਸਕਿਟਬਾਲ ਖਿਡਾਰੀਆਂ ਲਈ ਬਣਾਈ ਗਈ ਬਾਸਕਿਟਬਾਲ ਕੋਰਟ ਦੀ ਤਰਸਯੋਗ ਹਾਲਤ ਤੇ ਖਾਸਕਰ ਮਹਿਲਾ ਖਿਡਾਰੀਆਂ ਨੂੰ ਆਉਂਦੀਆਂ ਪਰੇਸ਼ਾਨੀਆਂ ਜਾਨਣ ਦੇ ਲਈ ਵਿਧਾਨ ਸਭਾ ਹਲਕਾ ਉਤਰੀ ਦੇ ਵਿਧਾਇਕ ਸੁਨੀਲ ਦੱਤੀ ਅਤੇ ਉਚੇਚੇ ਤੌਰ ਤੇ ਪਧਾਰੇ ਤੇ ਬਾਸਕਿਟਬਾਲ ਕੋਰਟ ਦਾ ਜਾਇਜ਼ਾ ਲਿਆ।ਇੰਚਾਰਜ ਕੋਚ ਸੁਰੇਸ਼ ਮਹਾਜਨ ਤੇ ਕੌਮੀ ਬਾਕਿਸਟ ਬਾਲ ਕੋਚ ਰਵਿੰਦਰ ਬਿੰਦਾ ਨੇ ਵਿਧਾਇਕ ਸੁਨੀਲ ਦੱਤੀ ਨੂੰ ਜਿੱਥੇ ਇਸ ਬਾਸਕਿਟਬਾਲ ਕੋਰਟ ਵਿੱਚ ਖੇਡਣ ਵਾਲੇ ਮਹਿਲਾ-ਪੁਰਸ਼ ਖਿਡਾਰੀਆਂ ਦੀਆਂ ਪ੍ਰਾਪਤੀਆਂ ਤੇ ਚਾਨਣਾ ਪਾਇਆ।ਉਥੇ ਇਸ ਬਾਸਕਿਟਬਾਲ ਕੋਰਟ ਦੀ ਬਣੀ ਤਰਸਯੋਗ ਹਾਲਤ ਦੇ ਕਾਰਨਾਂ ਦੀ ਵੀ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਇਸ ਦੀ ਮੁਰੰਮਤ ਤੇ ਮਹਿਲਾ ਖਿਡਾਰੀਆਂ ਨੂੰ ਆ ਰਹੀਆਂ ਪਰੇਸ਼ਾਨੀਆਂ ਦੇ ਹੱਲ ਤੋਂ ਬਾਅਦ ਕਾਰਗੁਜ਼ਾਰੀ ਹੋਰ ਵੀ ਬੇਹਤਰ ਹੋ ਜਾਵੇਗੀ।
ਬਾਕਿਸਟਬਾਲ ਖਿਡਾਰੀਆਂ ਤੇ ਕੋਚਾਂ ਦੇ ਰੂ-ਬ-ਰੂ ਹੁੰਦਿਆਂ ਵਿਧਾਇਕ ਸੁਨੀਲ ਦੱਤੀ ਨੇ ਕਿਹਾ ਕਿ ਕੰਪਨੀ ਬਾਗ ਦੀ ਆਬੋ ਹਵਾ ਸ਼ਹਿਰ ਵਾਸੀਆਂ ਦੀ ਸਿਹਤ ਲਈ ਬਹੁਤ ਲਾਹੇਵੰਦ ਹੈ।ਜਦੋਂਕਿ ਬਾਸਕਿਟਬਾਲ ਕੋਰਟ ਹਰ ਉਮਰ ਵਰਗ ਦੇ ਖਿਡਾਰੀਆਂ ਲਈ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ।ਉਨ੍ਹਾਂ ਕਿਹਾ ਕਿ ਸਰਕਾਰੀ ਥਾਵਾਂ ਤੇ ਬਣੇ ਵੱਖ-ਵੱਖ ਪ੍ਰਕਾਰ ਦੇ ਖੇਡ ਮੈਦਾਨਾਂ ਦੀ ਮੁਰੰਮਤ ਤੇ ਰੱਖ-ਰਖਾਅ ਦੇ ਲਈ ਸਰਕਾਰ ਵਚਨਬੱਧ ਹੈ।ਉਨ੍ਹਾ ਕਿਹਾ ਕਿ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਇਸ ਬਾਸਕਿਟਬਾਲ ਕੋਰਟ ਦੀ ਦੁਰਦਸ਼ਾ ਸੁਧਾਰਨ ਲਈ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ।ਉਨ੍ਹਾਂ ਕਿਹਾ ਕਿ ਉਹ ਖਿਡਾਰੀਆਂ ਨੂੰ ਨਿਰਾਸ਼ ਨਹੀਂ ਹੋਣ ਦੇਣਗੇ ਤੇ ਮਹਿਲਾ ਖਿਡਾਰੀਆਂ ਨਾਲ ਸੰਬੰਧਤ ਹਰ ਸੰਭਵ ਸਹਾਇਤਾ ਪਹਿਲ ਦੇ ਅਧਾਰ ਤੇ ਮੁਹੱਈਆ ਕਰਵਾਈ ਜਾਵੇਗੀ।ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਉੱਤਰੀ ਦੀ ਹਰੇਕ ਪਾਰਕ, ਬਾਗ ਤੇ ਖੇਡ ਮੈਦਾਨ ਦੀ ਦਿਖ ਸੰਵਾਰਨ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ।ਇੰਚਾਰਜ ਕੋਚ ਸੁਰੇਸ਼ ਮਹਾਜਨ ਤੇ ਕੋਚ ਰਵਿੰਦਰ ਬਿੰਦਾ ਨੇ ਵਿਧਾਇਕ ਸੁਨੀਲ ਦੱਤੀ ਨੂੰ `ਜੀ ਆਇਆ` ਨੂੰ ਆਖਦਿਆਂ ਉਨ੍ਹਾਂ ਦੀ ਆਮਦ ਤੇ ਧੰਨਵਾਦ ਕੀਤਾ।
 ਇਸ ਮੌਕੇ ਕੌਂਸਲਰ ਹਰਪਨ ਔਜਲਾ, ਸੋਨੂੰ ਦੱਤੀ, ਰਾਕੇਸ਼ ਸ਼ਰਮਾ, ਸਲਵਿੰਦਰ ਸਿੰਘ, ਅਵਤਾਰ ਸਿੰਘ, ਗੁਰਮੀਤ ਸਿੰਘ, ਸ਼ਰਨਜੀਤ ਸਿੰਘ, ਕੌਡੇ ਸ਼ਾਹ ਆਦਿ ਹਾਜ਼ਰ ਸਨ।

 

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply