ਜੰਡਿਆਲਾ ਗੁਰੂ, 13 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਿੰਡ ਕਿਲਾ ਜੀਵਨ ਸਿੰਘ ਜੰਡਿਆਲਾ ਦੇ ਸਰਕਾਰੀ ਹਾਈ ਸਕੂਲ ਵਿਖੇ `ਬੇਟੀ ਬਚਾਓ ਬੇਟੀ ਪੜ੍ਹਾਓ` ਜਾਗਰੂਕਤਾ ਮੁਹਿੰਮ ਅਧੀਨ ਮੇਗਾ ਕੈਂਪ ਦਾ ਆਯੋਜਨ ਕੀਤਾ ਗਿਆ।ਕੈਂਪ ਵਿੱਚ ਮੁਹਿੰਮ ਨਾਲ ਸੰਬਧਤ ਵੱਖ ਵੱਖ ਵਿਭਾਗਾਂ ਵਲੋਂ ਲੜਕੀਆਂ ਨਾਲ ਸਬੰਧਤ ਸਕੀਮਾਂ ਅਤੇ ਸੁਵਿਧਾਵਾਂ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਸ੍ਰੀਮਤੀ ਕੁਲਦੀਪ ਕੌਰ ਸੀ.ਡੀ.ਪੀ.ਓ ਜੰਡਿਆਲਾ ਗੁਰੂ ਨੇ ਦੱਸਿਆ ਕਿ ਬਲਾਕ ਜੰਡਿਆਲਾ ਗੁਰੂ ਵਿਚ ਚਾਰ ਮੇਘਾ ਕੈਂਪ ਅਤੇ ਸੱਤ ਟ੍ਰੇਨਿੰਗ ਕੈਂਪ ਬੇਟੀ ਬਚਾਓ ਬੇਟੀ ਪੜ੍ਹਾਓ ਅਧੀਨ ਲਗਾਏ ਜਾ ਰਹੇ ਹਨ।ਉਨ੍ਹਾਂ ਦੱਸਿਆ ਕਿ ਇਹ ਕੈਂਪ ਉਨਾਂ ਪਿੰਡਾਂ ਵਿਚ ਜਿਆਦਾ ਲਗਾਏ ਜਾਣਗੇ ਜਿੱਥੇ ਚਾਈਲਡ ਸੈਕਸ ਰੇਸ਼ੋ ਬਹੁਤ ਘੱਟ ਹੈ।ਇਸ ਮੇਗਾ ਕੈਂਪ ਵਿੱਚ ਈ.ਐਸ.ਐਮ.ਵੀ, ਬੇਬੇ ਲਾਡਲੀ ਸਕੀਮ ਅਤੇ ਹੋਰ ਸਕੀਮਾਂ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਹੈ ਅਤੇ ਇਸ ਮੌਕੇ ਸੀਨੀਅਰ ਸੈਕੰਡਰੀ ਸਕੂਲ ਮਾਨਾਂਵਾਲਾ ਵਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਇਕ ਨਾਟਕ ਵੀ ਖੇਡਿਆ ਗਿਆ।ਜਿਸ ਲਈ ਇਸ ਸਕੂਲ ਨੂੰ 1100 ਰੁਪਏ ਨਕਦ ਉੋਤਸਾਹ ਵੀ ਦਿੱਤਾ ਗਿਆ। ਸ੍ਰੀਮਤੀ ਕੁਲਦੀਪ ਕੌਰ ਨੇ ਦੱਸਿਆ ਕਿ 6 ਨਵਜੰਮੀਆਂ ਬੱਚੀਆਂ ਨੂੰ ਮੌਕੇ `ਤੇ ਹੀ ਸਰਟੀਫਿਕੇਟ ਅਤੇ ਉਨਾਂ ਦੀਆਂ ਮਾਤਾਵਾਂ ਨੂੰ ਵੀ ਸਨਮਾਨਿਤ ਕੀਤਾ ਗਿਆ।ਉਨਾਂ ਦੱਸਿਆ ਕਿ ਇਸ ਦੌਰਾਨ ਜਿਨ੍ਹਾਂ ਲੜਕੀਆਂ ਨੇ ਵੱਖ-ਵੱਖ ਖੇਤਰਾਂ ਵਿਚ ਚੰਗਾ ਕੰਮ ਕਰਨ ਵਾਲਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ। 
ਜ਼ਿਲ੍ਹਾ ਬਾਗ ਸੁਰੱਖਿਆ ਯੂਨਿਟ ਵਲੋਂ ਬਲਵਿੰਦਰ ਸਿੰਘ, ਸਕਿੱਲ ਡਿਵਲਪਮੇਂਟ ਵਿਭਾਗ ਤੋਂ ਗਗਨਦੀਪ ਸਿੰਘ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਆਥਰਟੀ ਅਵਨੀਤ ਲਿਖਾਰੀ, ਡਾ. ਅਮਨਦੀਪ ਸਿੰਘ ਵਲੋਂ ਲੜਕੀਆਂ ਸਬੰਧੀ ਅਧਿਕਾਰਾਂ/ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਗਈ।ਪੰਜਾਬ ਨੈਸ਼ਨਲ ਬੈਂਕ ਵਲੋਂ ਐਸ.ਐਸ ਮੱਲੀ ਵਲੋਂ ਬੈਕਿੰਗ ਸੈਕਟਰ ਦੁਆਰਾ ਲੜਕੀਆਂ ਅਤੇ ਆਮ ਲੋਕਾਂ ਨੂੰ ਬੈਂਕ ਕਰਜ਼ ਸਬੰਧੀ ਵਿਸਥਾਰਪੂਰਵਕ ਦੱਸਿਆ ਗਿਆ।
ਮੇਗਾ ਕੈਂਪ ਦੋਰਾਨ ਮਨਰੇਗਾ ਵਿਭਾਗ ਵਲੋਂ 31 ਪੌਦੇ ਸਕੂਲ ਦੇ ਕੈਂਪਸ ਅਤੇ ਉਸ ਦੇ ਆਲੇ ਦੁਆਲੇ ਲਗਾਏ ਗਏ ਅਤੇ ਜਾਗਰੂਕਤਾ ਰੈਲੀ ਵੀ ਕੱਢੀ ਗਈ।ਇਸ ਮੌਕੇ ਪਿੰਡ ਦੇ ਸਰਪੰਚ ਜੁਗਿੰਦਰ ਸਿੰਘ, ਨਿਸ਼ਾਨ ਸਿੰਘ, ਜੀ.ਓ.ਜੀ ਜਗਤਾਰ, ਪੰਚਾਇਤ ਮੈਂਬਰ ਸਕੂਲ ਦਾ ਸਮੂਹ ਸਟਾਫ਼ ਵੀ ਹਾਜ਼ਰ ਸੀ।
Check Also
ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ
ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media