ਅੰਮ੍ਰਿਤਸਰ, 13 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ)- ਕੌੰਸਲਰ ਸੁਰਿੰਦਰ ਚੌਧਰੀ ਦੀ ਅਗਵਾਈ `ਚ ਅਰਬਨ ਸਿਹਤ ਕੇਂਦਰ ਪੁਤਲੀਘਰ ਦੇ ਇਲਾਕੇ ਨਿੱਕਾ ਸਿੰਘ ਕਲੌਨੀ ਵਿਖੇ ਮਿਸ਼ਨ `ਤੰਦਰੁਸਤ ਪੰਜਾਬ` ਤਹਿਤ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਰਿਤੁ ਬਾਲਾ ਨੇ ਕਿਹਾ ਕਿ ਸਿਹਤ ਸਹੁਲਤਾਂ ਦਾ ਪ੍ਰਚਾਰ ਕਰਨ ਲਈ ਜਿਲ੍ਹਾ ਅੰਮ੍ਰਿਤਸਰ ਵਿਚ ਪੰਜ ਆਈ.ਈ.ਸੀ ਵੈਨਾਂ ਚਲਾਈਆਂ ਜਾ ਰਹੀਆਂ ਹਨ।ਡਿਪਟੀ ਮਾਸ ਮੀਡੀਆ ਅਫ਼ਸਰ ਅਮਰਦੀਪ ਸਿੰਘ ਨੇ ਇਸ ਮੋਕੇ ਦਸਿਆ ਕਿ ਸਿਵਲ ਸਰਜਨ ਅੰਮ੍ਰਿਤਸਰ ਡਾ. ਹਰਦੀਪ ਸਿੰਘ ਘਈ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਨਾਂ ਵੈਨਾਂ ਰਾਹੀਂ ਪ੍ਰਤੀ ਦਿਨ 6 ਤੋਂ 8 ਪਿੰਡਾ ਵਿੱਚ ਸਿਹਤ ਸਹੁਲਤਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਵੱਡੇ ਪਿੰਡਾ ਵਿੱਚ ਇੱਕ ਮੈਡੀਕਲ ਕੈਪ ਲਗਾਇਆ ਜਾ ਰਿਹਾ ਹੈ।ਜਿਸ ਦੌਰਾਨ ਮੈਡੀਕਲ ਟੀਮਾਂ ਵੱਲੋਂ ਮਰੀਜਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਦਵਾਈਆਂ ਮੁਫਤ ਵੰਡੀਆਂ ਜਾਣਗੀਆ।ਇਹ ਵੈਨਾਂ ਅੰਮਿ੍ਰਤਸਰ ਜ਼ਿਲੇ ਵਿੱਚ ਇੱਕ ਮਹੀਨੇ ਲਈ ਰਹਿਣਗੀਆਂ।ਇਸ ਮੋਕੇ ਮਹਿੰਦਰ ਸਿੰਘ ਬਾਵਾ ਅਤੇ ਸਟਾਫ ਮੈਂਬਰ ਹਾਜਰ ਸਨ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media