Wednesday, April 1, 2026

ਜਨਵਰੀ 2019 ਦੀਆਂ ਰਿਪੋਟਾਂ ਦੇ ਰਿਵੀਓ ਲਈ ਜਿਲਾ੍ਹ ਸਿਹਤ ਸੁਸਾਇਟੀ ਦੀ ਮਾਸਿਕ ਬੈਠਕ ਹੋਈ

PUNJ1402201908ਪਠਾਨਕੋਟ, 14 ਫਰਵਰੀ (ਪੰਜਾਬ ਪੋਸਟ ਬਿਊਰੋ) – `ਮਿਸ਼ਨ ਤੰਦਰੁਸਤ ਪੰਜਾਬ` ਤਹਿਤ ਵਧੀਕ ਡਿਪਟੀ ਕਮਿਸ਼ਨਰ (ਜ) ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਜਨਵਰੀ 2019 ਮਹੀਨੇ ਦੀਆਂ ਰਿਪੋਟਾਂ ਦਾ ਰਿਵੀਓ ਅਤੇ ਸਿਹਤ ਨਾਲ ਸੰਬਧਤ ਮੁੱਦਿਆਂ ਉਤੇ ਵਿਚਾਰ ਵਟਾਦੰਰਾ ਕਰਨ ਸੰਬਧੀ ਜਿਲਾ੍ਹ ਸਿਹਤ ਸੁਸਾਇਟੀ ਦੀ ਮਹੀਨਾਵਾਰ ਬੈਠਕ ਹੋਈ।ਇਸ ਬੈਠਕ’ਚ ਸਿਹਤ ਸੰਸਥਾਵਾਂ ਦੇ ਸੀਨੀਅਰ ਮੈਡੀਕਲ ਅਫਸਰ, ਪ੍ਰੋਗਰਾਮ ਅਫਸਰ, ਨੋਡਲ ਅਫਸਰ, ਮੈਡੀਕਲ ਅਫਸਰ ਅਤੇ ਪੈਰਾ ਮੈਡੀਕਲ ਸਟਾਫ ਨੇ ਭਾਗ ਲਿਆ।ਬੈਠਕ ਦੀ ਸ਼ੂਰਆਤ ਸਿਵਲ ਸਰਜਨ ਪਠਾਨਕੋਟ ਡਾ. ਨੈਨਾ ਸਲਾਥੀਆ ਨੇ ਜਿਲੇ੍ਹ `ਚ 28.01.2019 ਤੋਂ ਸ਼ੁਰੂ ਹੋਈ `ਤੰਦਰੁਸਤ ਪੰਜਾਬ ਸਿਹਤ ਮੁਹਿੰਮ` ਤੋਂ ਕੀਤੀ।ਉਨਾਂ ਦੱਸਿਆ ਕਿ ਰੂਟ ਪਲੈਨ ਮੁਤਾਬਿਕ ਇਸ ਮੁਹਿੰਮ ਤਹਿਤ ਜਿਲੇ੍ਹ ਦੇ ਅਰਬਨ ਅਤੇ ਵੱਖ ਵੱਖ ਪਿੰਡਾਂ ਵਿੱਚ ਵਿਸ਼ੇਸ਼ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ।ਇਨਾਂ ਕੈਂਪਾਂ ਵਿੱਚ ਡਾਕਟਰਾਂ ਵਲੋਂ ਆਮ ਲੋਕਾਂ ਦੀ ਸਿਹਤ ਜਾਂਚ, ਜ਼ਰੂਰੀ ਮੈਡੀਕਲ ਟੈਸਟ, ਅੱਖਾਂ ਦੀ ਜਾਂਚ ਅਤੇ ਲੋੜ ਅਨੁਸਾਰ ਮੁਫਤ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਹਨ।ਹੁਣ ਤੱਕ ਇਸ ਮੁਹਿੰਮ ਰਾਹੀਂ 10,395 ਲੋਕਾਂ ਦੀ ਸਿਹਤ ਜਾਂਚ, 3325 ਜ਼ਰੂਰੀ ਮੈਡੀਕਲ ਟੈਸਟ ਕੀਤੇ ਜਾ ਚੱੁਕੇ ਹਨ। ਇਸ ਤੋਂ ਇਲਾਵਾ 240 ਮਰੀਜ਼ਾਂ ਨੂੰ ਵਧੇਰੇ ਇਲਾਜ ਲਈ ਸਿਵਲ ਹਸਪਤਾਲ ਵਿਖੇ ਰੈਫਰ ਕੀਤਾ ਗਿਆ ਅਤੇ ਤਕਰੀਬਨ 16512 ਲੋਕਾਂ ਨੂੰ ਪੰਜਾਬ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਬਾਰੇ ਜਾਗਰੂਕ ਕੀਤਾ ਗਿਆ।ਉਨਾਂ ਦੱਸਿਆ ਕਿ “ਤੰਦਰੁਸਤ ਪੰਜਾਬ ਸਿਹਤ ਮੁਹਿੰਮ“ ਦੀ ਸ਼ੁਰੂਆਤ ਬਲਾਕ ਬੰੁਗਲ ਬਧਾਨੀ ਵਿਖੇ ਕੀਤੀ ਗਈ ਹੈ ਅਤੇ ਮਿਤੀ 28.02.2019 ਤੱਕ ਜਾਰੀ ਰਹੇਗੀ ਹੈ।
    ਇਸ ਤੋਂ ਬਾਅਦ ਬੈਠਕ ’ਚ ਜਨਵਰੀ 2019 ਮਹੀਨੇ ਵਿੱਚ `ਮਿਸ਼ਨ ਤੰਦਰੂਸਤ ਪੰਜਾਬ` ਤਹਿਤ ਕੀਤੀਆਂ ਗਈਆਂ ਆਈ.ਈ.ਸੀ/ਬੀ.ਸੀ.ਸੀ ਗਤੀਵਿਧੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।ਸਿਵਲ ਸਰਜਨ ਡਾ. ਨੈਨਾ ਨੇ ਦੱਸਿਆ ਸਿਹਤ ਵਿਭਾਗ ਪਠਾਨਕੋਟ ਵਲੋਂ 09.01.2019 ਨੂੰ ਪ੍ਰਧਾਨ ਮੰਤਰੀ ਸੁਰੱਕਸ਼ਿਤ ਅਭਿਆਨ ਅਧੀਨ ਜਿਲੇ੍ਹ ਅਤੇ ਬਲਾਕ ਪੱਧਰ ਦੇ ਡਾਕਟਰਾਂ ਵਲੋਂ 238 ਗਰਭਵਤੀ ਮਾਵਾਂ ਦੀ ਜਾਂਚ ਕੀਤੀ ਗਈ।ਜਿਨਾਂ੍ਹ ਵਿੱਚੋਂ 7 ਹਾਈ ਰਿਸਕ ਪ੍ਰੈਗਨੈਂਸੀ ਕੇਸ ਡਿਟੈਕਟ ਕਰਕੇ 01 ਨੂੰ ਇਲਾਜ ਵਾਸਤੇ ਜਿਲਾ੍ਹ ਪੱਧਰ `ਤੇ ਰੈਫਰ ਕੀਤਾ ਗਿਆ।13.01.2019 ਨੂੰ ਸਿਵਲ ਹਸਪਤਾਲ ਪਠਾਨਕੋਟ ਵਿਖੇ ਧੀਆਂ ਦੀ ਲੋਹੜੀ ਮਨਾਈ ਗਈ।ਉਨ੍ਹਾਂ ਦੱਸਿਆ ਕਿ ਤੰਬਾਕੂ ਦੀ ਰੋਕਥਾਮ ਲਈ ਨੈਸ਼ਨਲ ਤੰਬਾਕੂ ਕੰਟਰੋਲ ਪ੍ਰੋਗਰਾਮ ਅਧੀਨ 11.01.2019 ਨੂੰ ਜਿਲੇ੍ਹ ਦੇ ਮਲਟੀਪਰਪਜ਼ ਹੈਲਥ ਵਰਕਰ (ਮੇਲ) ਅਤੇ ਮਲਟੀਪਰਪਜ਼ ਹੈਲਥ ਸੁਪਰਵਾਇਜ਼ਰਾਂ ਦੀ ਇੱਕ ਦਿਨਾਂ ਜਿਲਾ੍ਹ ਪੱਧਰੀ ਟੇਨਿੰਗ ਸਿਵਲ ਹਸਪਤਾਲ ਵਿਖੇ ਕਰਵਾਈ ਗਈ। ਮਿਤੀ 23.01.2019 ਨੂੰ ਸਵਾਇਨ ਫਲੂ ਪ੍ਰਤੀ ਜਾਗਰੂਕ ਅਤੇ ਰੋਕਥਾਮ ਕਰਨ ਲਈ ਸਿਵਲ ਹਸਪਤਾਲ ਪਠਾਨਕੋਟ ਵਿਖੇ ਸਵਾਈਨ ਫਲੂ ਤੇ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਸੀਨੀਅਰ ਮੈਡੀਕਲ ਅਫਸਰਾਂ ਮੈਡੀਕਲ ਅਫਸਰ ਬੱਚਿਆਂ ਦੇ ਮਾਹਿਰ ਡਾਕਟਰ ਅਤੇ ਜਿਲੇ੍ਹ ਦੇ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਨੇ ਭਾਗ ਲਿਆ।ਚੀਫ ਚੋਣ ਕਮਿਸ਼ਨਰ-ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 25.1.2019 ਨੂੰ ਦਫਤਰ ਸਿਵਲ ਸਰਜਨ ਪਠਾਨਕੋਟ ਵਿਖੇ `ਰਾਸ਼ਟਰੀ ਵੋਟਰ ਦਿਵਸ` ਮਨਾਇਆ ਗਿਆ।
ਇਸ ਮੌਕੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨ ਸੰਬਧੀ ਸੋਂਹ (ਵੋਟਰ ਪ੍ਰਣ) ਚੁੱਕ ਗਈ।`ਮਿਸ਼ਨ ਤੰਦਰੁਸਤ ਪੰਜਾਬ` ਤਹਿਤ 25.01.2019 ਨੂੰ ਜਿਲਾ੍ਹ ਪ੍ਰਬੰਧਕੀ ਕੰਪਲੈਕਸ ਵਿਖੇ ਤੰਬਾਕੂ ਕੰਟਰੋਲ ਪ੍ਰੋਗਰਾਮ ਅਧੀਨ ਜਿਲਾ੍ਹ ਪੱਧਰੀ ਵਰਕਸ਼ਾਪ ਕਰਵਾਈ।ਜਿਸ ਵਿੱਚ ਜਿਲਾ੍ਹ ਪ੍ਰਸ਼ਾਸ਼ਨ ਵਲੋਂ ਤੰਬਾਕੂ ਦੀ ਰੋਕਥਾਮ ਕਰਨ ਸਬੰਧੀ ਵਧੀਆ ਕਾਰਗੁਜਾਰੀ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ।ਇਸ ਵਰਕਸ਼ਾਪ ਵਿੱਚ ਸੀਨੀਅਰ ਮੈਡੀਕਲ ਅਫਸਰਾਂ, ਪ੍ਰੋਗਰਾਮ ਅਫਸਰਾਂ, ਨੋਡਲ ਅਫਸਰ, ਪ੍ਰੈਜ਼ੀਡੈਂਟ ਹੋਟਲ ਐਸੀਸਏਸ਼ਨ ਪਠਾਨਕੋਟ ਅਤੇ ਪ੍ਰੈਜ਼ੀਡੈਂਟ ਪਾਨ ਅਤੇ ਤੰਬਾਕੂ ਥੋਕ ਤੇ ਪ੍ਰਚੂਨ ਵਿਕਰੇਤਾਵਾਂ ਨੇ ਭਾਗ ਲਿਆ।ਗਣਤੰਤਰ ਦਿਵਸ ਦੀ ਪਰੇਡ ਤੇ ਸਿਹਤ ਵਿਭਾਗ ਪਠਾਨਕੋਟ ਵਲੋਂ 26.01.2019 ਨੂੰ ਤਹਿਤ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਨੰੁੂ ਦਰਸਾਉਂਦੀ ਹੋਈ ਇੱਕ ਸ਼ਾਨਦਾਰ ਝਾਕੀ ਕੱਢੀ ਗਈ।ਇਸ ਤੋਂ ਇਲਾਵਾ ਵਧੀਆ ਸਿਹਤ ਸੇਵਾਵਾਂ ਨਿਭਾਉਣ ਅਤੇ ਜਿਲੇ੍ਹ ਵਿੱਚ ਸਭ ਤੋਂ ਵੱਧ ਇਨਸੈਂਟਿਵ ਪ੍ਰਾਪਤ ਕਰਨ ਲਈ ਆਸ਼ਾ ਵਰਕਰ ਸ਼੍ਰੀਮਤੀ ਸੁਦੇਸ਼ ਕੁਮਾਰੀ ਨੂੰ ਮੁੱਖ ਮਹਿਮਾਨ ਸੁੰਦਰ ਸ਼ਾਮ ਅਰੋੜਾ ਕੈਬਨਿਟ ਮੰਤਰੀ ਪੰਜਾਬ ਸਰਕਾਰ, ਅਮਿਤ ਵਿਜ ਵਿਧਾਇਕ ਪਠਾਨਕੋਟ ਅਤੇ ਡਿਪਟੀ ਕਮਿਸ਼ਨਰ ਪਠਾਨਕੋਟ ਵਲੋਂ ਸਨਮਾਨਿਤ ਵੀ ਕੀਤਾ ਗਿਆ।
ਸਪਰਸ਼ਲੇਪਰੋਸੀ ਅਵੇਅਰਨੈਸ ਕੰਪੇਨ ਸੰਬਧੀ ਜਿਲਾ੍ਹ ਨੋਡਲ ਅਫਸਰ ਡਾ. ਅਮਨ ਨੇ ਦੱਸਿਆ ਕਿ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੀ ਦੇ ਬਲਿਦਾਨ ਦਿਵਸ `ਤੇ 30.01.2019 ਤੋਂ ਮਿਤੀ 13.02.2019 ਤੱਕ `ਚ ਸਪਰਸ਼ ਲੈਪਰੋਸੀ ਅਵੇਅਰਨੈਸ ਕੰਪੇਨ ਦੀ ਸ਼ੂਰਆਤ ਕੀਤੀ ਗਈ ਸੀ।ਸਿਹਤ ਵਿਭਾਗ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਸਪਰਸ਼ ਕੁਸ਼ਟ ਜਾਗਰੂਕਤਾ ਮੁਹਿੰਮ ਸੰਬਧੀ ਸਹੰੁ ਚੁੱਕੀ ਅਤੇ ਜਾਗਰੂਕਤਾ ਰੈਲੀ ਵੀ ਕੱਢੀ ਗਈ।ਸਕੂਲਾਂ ਅਤੇ ਕਾਲਜਾਂ’ਚ ਬੱਚਿਆਂ ਨੰੁੂ ਕੁਸ਼ਟ ਰੋਗ ਬਾਰੇ ਅਵੇਅਰ ਕਰਨ ਲਈ ਸੈਮੀਨਾਰਾਂ ਦਾ ਵੀ ਆਯੋਜਨ ਕੀਤਾ ਜਾ ਰਿਹਾ ਹੈ ਅਤੇ ਜਿਲੇ੍ਹ ਅੰਦਰ ਮਾਈਕਿੰਗ ਵੀ ਕਰਵਾਈ ਜਾ ਰਹੀ ਹੈ।ਬਲਾਕ ਪੱਧਰ ਦੀਆਂ ਸਿਹਤ ਸੰਸਥਾਂਵਾਂ ਵਿੱਚ ਹੈਲਥ ਟਾਕ ਰਾਹੀਂ ਲੋਕਾਂ ਨੰੁੂ ਕੁਸ਼ਟ ਰੋਗ ਦੇ ਲਛਣਾਂ ਅਤੇ ਇਲਾਜ ਬਾਰੇ ਪੂਰੀ ਜਾਣਕਾਰੀ ਜਾ ਰਹੀ ਹੈ।

ਜਿਲੇ੍ ਅੰਦਰ ਚੱਲ ਰਹੇ 31ਵੇਂ ਡੈਂਟਲ ਸਿਹਤ ਪੰਦਰਵਾੜੇ 01.02.2019 ਤੋਂ 15.02.2019 ਬਾਰੇ ਜਿਲਾ੍ਹ ਡੈਂਟਲ ਅਫਸਰ ਡਾ. ਡੌਲੀ ਅਗਰਵਾਲ ਨੇ ਦੱਸਿਆ ਇਸ ਪੰਦਰਵਾੜੇ ਤਹਿਤ ਜਿਲੇ੍ਹ ਦੀਆਂ ਵੱਖ-ਵੱਖ ਸਿਹਤ ਸੰਸਥਾਂਵਾਂ ਵਿੱਚ ਦੰਦਾਂ ਦੇ ਮੁਫਤ ਚੈਕਅਪ ਕੈਂਪ ਲਗਾਏ ਜਾ ਰਹੇ ਹਨ ਅਤੇ ਆਮ ਲੋਕਾਂ ਨੂੰ ਦੰਦਾਂ ਦੀਆਂ ਮੁੱਖ ਬੀਮਾਰੀਆਂ ਬਾਰੇ ਜਾਣਕਾਰੀ ਤੇ ਮੁਫਤ ਇਲਾਜ ਵੀ ਕੀਤਾ ਜਾ ਰਿਹਾ ਹੈ।ਇਸ ਤੋ ਇਲਾਵਾ ਪੰਦਰਵਾੜੇ ਅਧੀਨ 50 ਗਰੀਬ ਜ਼ਰੂਰਤਮੰਦ ਬਜ਼ੁਰਗਾਂ ਦੇ ਮੁਫਤ ਦੰਦਾਂ ਦੇ ਡੈਂਚਰ ਵੀ ਲਗਾਏ ਜਾਣਗੇ।

Check Also

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਵਰਗੀ ਐਡਵੋਕੇਟ ਰਮੇਸ਼ ਰਾਜ ਭੰਡਾਰੀ ਨੂੰ ਦਿੱਤੀ ਨਿੱਘੀ ਸਰਧਾਂਜਲੀ

ਅੰਮ੍ਰਿਤਸਰ, 31 ਮਾਰਚ (ਸੁਖਬੀਰ ਸਿੰਘ) – ਅੰਮ੍ਰਿਤਸਰ ਸ਼ਹਿਰ ਦੇ ਨਿਵਾਸੀ ਰਹੇ ਐਡਵੋਕੇਟ ਰਮੇਸ਼ ਰਾਜ ਭੰਡਾਰੀ …

Leave a Reply