Wednesday, April 1, 2026

ਸਰਕਾਰੀ ਆਈ.ਟੀ.ਆਈ (ਲੜਕੇ) `ਚ ਲੱਗਾ ਜਿਲਾ੍ ਪੱਧਰੀ ਰੋਜ਼ਗਾਰ ਮੇਲਾ

PUNJ1402201909ਪਠਾਨਕੋਟ, 14 ਫਰਵਰੀ (ਪੰਜਾਬ ਪੋਸਟ ਬਿਊਰੋ) – ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਚਨਬੱਧ ਹੈ ਕਿ ਘਰ-ਘਰ ਰੋਜ਼ਗਾਰ ਯੋਜਨਾ ਦੇ ਤਹਿਤ ਵੱਧ ਤੋਂ ਵੱਧ ਬੇਰੋਜਗਾਰ ਨੋਜਵਾਨਾਂ ਨੂੰ ਰੋਜ਼ਗਾਰ ਦਿੱਤਾ ਜਾ ਸਕੇ।ਇਸ ਅਧੀਨ ਅੱਜ ਜਿਲ੍ਹਾ ਪੱਧਰੀ ਰੋਜਗਾਰ ਮੇਲੇ ਦੇ ਪਹਿਲੇ ਦਿਨ 562 ਨੋਜਵਾਨਾਂ ਦੀ ਰਜਿਸਟਰੇਸ਼ਨ ਕੀਤੀ ਗਈ।ਜਿਸ ਵਿੱਚੋਨ 247 ਨੋਜਵਾਨਾਂ ਦੀ ਵੱਖ-ਵੱਖ ਕੰਪਨੀਆਂ ਵਿੱਚ ਨਿਯੁੱਕਤੀ ਕੀਤੀ ਗਈ ਅਤੇ 45 ਨੋਜਵਾਨਾਂ ਨੂੰ ਸਾਰਟ ਲਿਸਟ ਕੀਤਾ ਗਿਆ।ਡਿਪਟੀ ਕਮਿਸ਼ਨਰ ਪਠਾਨਕੋਟ ਰਾਮਵੀਰ ਨੇ ਰੋਜਗਾਰ ਮੇਲੇ ਦੋਰਾਨ ਵੱਖ-ਵੱਖ ਕੰਪਨੀਆਂ ਵੱਲੋਂ ਲਗਾਏ ਕਾਉਂਟਰਾਂ ਦੀ ਜਾਂਚ ਕਰਨ ਮਗਰੋਂ ਕੀਤਾ।
ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦੱਸਿਆ ਕਿ ਘਰ-ਘਰ ਰੋਜਗਾਰ ਯੋਜਨਾ ਅਧੀਨ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਦੋ ਦਿਨਾਂ ਰੋਜਗਾਰ ਮੇਲੇ ਦਾ ਅਰੰਭ ਆਈ.ਟੀ.ਆਈ (ਲੜਕੇ) ਪਠਾਨਕੋਟ ਵਿੱਚ ਕੀਤਾ ਗਿਆ ਹੈ ਜਿਸ ਵਿੱਚ ਅੱਜ ਪਹਿਲੇ ਦਿਨ ਕਰੀਬ 25 ਕੰਪਨੀਆਂ ਨੇ ਹਿੱਸਾ ਲਿਆ ਹੈ।ਉਨ੍ਹਾਂ ਦੱਸਿਆ ਕਿ ਜਿਲ੍ਹਾ ਰੋਜਗਾਰ ਮੇਲੇ ਦੋਰਾਨ ਕਰੀਬ 1500 ਬੇਰੋਜਗਾਰ ਨੋਜਵਾਨਾਂ ਦੀ ਨਿਯੁੱਕਤੀ ਕਰਨ ਦਾ ਟੀਚਾ ਰੱਖਿਆ ਗਿਆ ਹੈ।ਮੇਲੇ ਵਿੱਚ ਵਰਧਮਾਨ ਸਪਿੰਗ ਮਿਲ ਬੱਦੀ, ਚਨਾਬ ਟੈਕਸਟਾਇਲ ਮਿਲ, ਕੋਟਕ ਮਹਿੰਦਰਾ ਬੈਂਕ, ਭਾਰਤੀ ਐਕਸਾ ਲਾਈਫ ਇੰਨਸੋਰੇਂਨਸ, ਡੀ. ਵੀ. ਇਲੈਕਟਰਾਨਿਕਸ, ਜਾਮੈਟੋ, ਇੰਡਸਟ੍ਰੀਅਲ ਬੈਂਕ, ਪਾਈਨਰ ਆਦਿ ਨਾਮੀ ਕੰਪਨੀਆਂ ਪਹੁੰਚੀਆਂ ਹਨ।ਉਨ੍ਹਾਂ ਜਿਲ੍ਹਾ ਪਠਾਨਕੋਟ ਦੇ ਪੜੇ੍ਹ ਲਿਖੇ ਬੇਰੋਜਗਾਰ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਨਾਂ੍ਹ ਰੋਜ਼ਗਾਰ ਮੇਲਿਆਂ ਵਿੱਚ ਹਿੱਸਾ ਲੈ ਕੇ ਸਰਕਾਰ ਦੀ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ।
 ਇਸ ਮੋਕੇ ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ(ਵਿਕਾਸ), ਡਾ. ਅਮਿਤ ਮਹਾਜਨ ਐਸ.ਡੀ.ਐਮ ਪਠਾਨਕੋਟ, ਹਰੀਸ਼ ਮੋਹਣ ਪਿ੍ਰੰਸੀਪਲ ਆਈ.ਟੀ.ਆਈ ਲੜਕੇ ਪਠਾਨਕੋਟ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸ਼ਰ, ਪ੍ਰਦੀਪ ਬੈਂਸ ਮਿਸ਼ਨ ਮੈਨੇਜ਼ਰ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਆਦਿ ਹਾਜ਼ਰ ਸਨ।
 

Check Also

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਵਰਗੀ ਐਡਵੋਕੇਟ ਰਮੇਸ਼ ਰਾਜ ਭੰਡਾਰੀ ਨੂੰ ਦਿੱਤੀ ਨਿੱਘੀ ਸਰਧਾਂਜਲੀ

ਅੰਮ੍ਰਿਤਸਰ, 31 ਮਾਰਚ (ਸੁਖਬੀਰ ਸਿੰਘ) – ਅੰਮ੍ਰਿਤਸਰ ਸ਼ਹਿਰ ਦੇ ਨਿਵਾਸੀ ਰਹੇ ਐਡਵੋਕੇਟ ਰਮੇਸ਼ ਰਾਜ ਭੰਡਾਰੀ …

Leave a Reply