ਭੀਖੀ/ਮਾਨਸਾ, 14 ਫਰਵਰੀ (ਪੰਜਾਬ ਪੋਸਟ- ਕਮਲ ਜ਼ਿੰਦਲ) – ਸਰਕਾਰੀ ਪ੍ਰਾਇਮਰੀ ਸਕੂਲ ਰਮਦਿੱਤੇਵਾਲਾ ਵਿਖੇ ਉਘੇ ਵਿਗਿਆਨੀ ਅਤੇ ਜੀਵ ਵਿਕਾਸ
ਸਿਧਾਂਤ ਦੇ ਜਨਮ ਦਾਤਾ ਚਾਰਲਸ ਡਾਰਵਿਨ ਦਾ ਜਨਮ ਦਿਵਸ ਮਨਾਇਆ ਗਿਆ।ਅਧਿਆਪਕ ਇਕਬਾਲ ਸੰਧੂ ਉਭਾ ਨੇ ਚਾਰਲਸ ਦੇ ਜੀਵਨ ਬਾਰੇ ਦੱਸਦਿਆਂ ਕਿਹਾ ਕਿ ਉਨਾਂ ਦਾ ਜਨਮ 12 ਫਰਵਰੀ 1809 ਈਸਵੀਂ ਨੂੰ ਹੋਇਆ।ਉਨਾਂ ਨੇ ਸੰਸਾਰ ਨੂੰ ਜੀਵ ਵਿਕਾਸ ਦਾ ਸਿਧਾਂਤ ਦਿੱਤਾ ਹੈ।ਉਹਨਾਂ ਦੀ ਰੁਚੀ ਪੌਦਿਆਂ, ਜੀਵ ਜੰਤੂਆਂ, ਪਸ਼ੂਆਂ ਆਦਿ ਵਿੱਚ ਵੱਧ ਸੀ, ਜਿੰਨਾਂ ਨੇ ਪੰਜ ਸਾਲ ਸਮੁੰਦਰੀ ਯਾਤਰਾ ਕੀਤੀ। ਜਿਸ ਦੌਰਾਨ ਉਨ੍ਹਾਂ ਨੇ ਜੀਵ ਵਿਕਾਸ ਸੰਬੰਧੀ ਬਹੁਤ ਸਾਰੀਆਂ ਖੋਜਾਂ ਕੀਤੀਆਂ।ਉਨਾਂ ਵਲੋਂ ਦਿੱਤਾ ਗਿਆ ਜੀਵ ਵਿਕਾਸ ਦਾ ਸਿਧਾਂਤ ਹਰ ਜਮਾਤ ਵਿੱਚ ਪੜ੍ਹਾਇਆ ਜਾਂਦਾ ਹੈ।ਵਿਦਿਆਰਥੀਆਂ ਨੂੰ ਇਹੋ ਜਿਹੇ ਵਿਗਿਆਨੀਆਂ ਦੇ ਜੀਵਨ ਤੋਂ ਸੇਧ ਲੈਣ ਲਈ ਪ੍ਰੇਰਿਆ।
ਇਸ ਮੌਕੇ ਮੁੱਖ ਅਧਿਆਪਕ ਗੁਰਚਰਨ ਸਿੰਘ, ਇਕਬਾਲ ਸਿੰਘ ਉਭਾ, ਅਮਨਦੀਪ ਸਿੰਘ, ਜੋਨੀ ਕੁਮਾਰ, ਮੈਡਮ ਸਿਮਰਜੀਤ ਕੌਰ, ਸਿਖਿਆਰਥੀ ਅਧਿਆਪਕ ਗੁਰਬਾਜ਼ ਸਿੰਘ, ਚੰਦਨ ਗੋਇਲ, ਨੈਨਸੀ, ਗਗਨਦੀਪ ਕੌਰ ਆਦਿ ਹਾਜ਼ਰ ਸਨ।
Check Also
ਸੰਸਦ ਵਿੱਚ ਉਠਿਆ ਕੈਂਸਰ ਦਾ ਗੰਭੀਰ ਮੁੱਦਾ: ਐਮ.ਪੀ ਔਜਲਾ ਨੇ ਤੁੰਗ ਢਾਬ ਡਰੇਨ ਨੂੰ ਦੱਸਿਆ ਵੱਡਾ ਕਾਰਨ
ਅੰਮ੍ਰਿਤਸਰ, 3 ਅਪ੍ਰੈਲ (ਜਗਦੀਪ ਸਿੰਘ) – ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸੰਸਦ ਵਿੱਚ ਪੰਜਾਬ …
Punjab Post Daily Online Newspaper & Print Media