Friday, November 22, 2024

ਚਾਰਲਸ ਡਾਰਵਿਨ ਦਾ ਜਨਮ ਦਿਵਸ ਮਨਾਇਆ

ਭੀਖੀ/ਮਾਨਸਾ, 14 ਫਰਵਰੀ (ਪੰਜਾਬ ਪੋਸਟ- ਕਮਲ ਜ਼ਿੰਦਲ) – ਸਰਕਾਰੀ ਪ੍ਰਾਇਮਰੀ ਸਕੂਲ ਰਮਦਿੱਤੇਵਾਲਾ ਵਿਖੇ ਉਘੇ ਵਿਗਿਆਨੀ ਅਤੇ ਜੀਵ ਵਿਕਾਸ PUNJ1402201919ਸਿਧਾਂਤ ਦੇ ਜਨਮ ਦਾਤਾ ਚਾਰਲਸ ਡਾਰਵਿਨ ਦਾ ਜਨਮ ਦਿਵਸ ਮਨਾਇਆ ਗਿਆ।ਅਧਿਆਪਕ ਇਕਬਾਲ ਸੰਧੂ ਉਭਾ ਨੇ ਚਾਰਲਸ ਦੇ ਜੀਵਨ ਬਾਰੇ ਦੱਸਦਿਆਂ ਕਿਹਾ ਕਿ ਉਨਾਂ ਦਾ ਜਨਮ 12 ਫਰਵਰੀ 1809 ਈਸਵੀਂ ਨੂੰ ਹੋਇਆ।ਉਨਾਂ ਨੇ ਸੰਸਾਰ ਨੂੰ ਜੀਵ ਵਿਕਾਸ ਦਾ ਸਿਧਾਂਤ ਦਿੱਤਾ ਹੈ।ਉਹਨਾਂ ਦੀ ਰੁਚੀ ਪੌਦਿਆਂ, ਜੀਵ ਜੰਤੂਆਂ, ਪਸ਼ੂਆਂ ਆਦਿ ਵਿੱਚ ਵੱਧ ਸੀ, ਜਿੰਨਾਂ ਨੇ ਪੰਜ ਸਾਲ ਸਮੁੰਦਰੀ ਯਾਤਰਾ ਕੀਤੀ। ਜਿਸ ਦੌਰਾਨ ਉਨ੍ਹਾਂ ਨੇ ਜੀਵ ਵਿਕਾਸ ਸੰਬੰਧੀ ਬਹੁਤ ਸਾਰੀਆਂ ਖੋਜਾਂ ਕੀਤੀਆਂ।ਉਨਾਂ ਵਲੋਂ ਦਿੱਤਾ ਗਿਆ ਜੀਵ ਵਿਕਾਸ ਦਾ ਸਿਧਾਂਤ ਹਰ ਜਮਾਤ ਵਿੱਚ ਪੜ੍ਹਾਇਆ ਜਾਂਦਾ ਹੈ।ਵਿਦਿਆਰਥੀਆਂ ਨੂੰ ਇਹੋ ਜਿਹੇ ਵਿਗਿਆਨੀਆਂ ਦੇ ਜੀਵਨ ਤੋਂ ਸੇਧ ਲੈਣ ਲਈ ਪ੍ਰੇਰਿਆ।
            ਇਸ ਮੌਕੇ ਮੁੱਖ ਅਧਿਆਪਕ ਗੁਰਚਰਨ ਸਿੰਘ, ਇਕਬਾਲ ਸਿੰਘ ਉਭਾ, ਅਮਨਦੀਪ ਸਿੰਘ, ਜੋਨੀ ਕੁਮਾਰ, ਮੈਡਮ ਸਿਮਰਜੀਤ ਕੌਰ, ਸਿਖਿਆਰਥੀ ਅਧਿਆਪਕ ਗੁਰਬਾਜ਼ ਸਿੰਘ, ਚੰਦਨ ਗੋਇਲ, ਨੈਨਸੀ, ਗਗਨਦੀਪ ਕੌਰ ਆਦਿ ਹਾਜ਼ਰ ਸਨ।
 

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply