ਅੰਮ੍ਰਿਤਸਰ, 14 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਯੂ.ਕੇ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਵਿਚੋਂ ਇਕ ਵੁਲਵਰਹੈਂਪਟਨ ਯੂਨੀਵਰਸਿਟੀ ਦੇ
ਵਾਈਸ-ਚਾਂਸਲਰ ਪ੍ਰੋਫੈਸਰ ਜਿੳਫ ਲੇਅਰ, ਪੰਜਾਬੀ ਸਿੱਖ ਸਟੱਡੀ ਦੇ ਡਾਇਰੈਕਟਰ ਡਾ. ਓੁਪਿੰਦਰਜੀਤ ਤੱਖਰ ਅਤੇੇ ਉੱਚ ਪੱਧਰੀ ਵਫਦ ਵੱਲੋ ਗੁਰੂ ਨਾਨਕ ਦੇਵ ਯੁਨੀਵਰਸਿਟੀ ਨਾਲ ਅਕਾਦਮਿਕ ਰਿਸ਼ਤੇ ਮਜ਼ਬੁਤ ਬਣਾਉਣ ਦੇ ਲਈ ਦੋਰਾ ਕੀਤਾ।ਜਿਨ੍ਹਾਂ ਦਾ ਯੂਨੀਵਰਸਿਟੀ ਕੈਂਪਸ ਪਹੁੰਚਣ `ਤੇ ਗੁਰੂ ਯੂਨੀਵਰਸਿਟੀ ਦੇ ਕੁਲਪਤੀ ਪ੍ਰੋ. ਡਾ. ਜਸਪਾਲ ਸਿੰਘ ਸਿੰਧੂ ਵਲੋਂ ਨਿੱਘਾ ਸਵਾਗਤ ਕੀਤਾ ਗਿਆ।ਯੂਨੀਵਰਸਿਟੀ ਦੇ ਪ੍ਰੋ. ਹਰਦੀਪ ਸਿੰਘ, ਪ੍ਰੋ. ਕੇ.ਐਸ ਕਾਹਲੋਂ ਤੋ ਇਲਾਵਾ ਹੋਰ ਵੀ ਉੱਚ ਅਧਿਕਾਰੀ ਵੀ ਮੌਜੂਦ ਸਨ।ਪ੍ਰੋਫੈਸਰ ਡਾ. ਜਸਪਾਲ ਸਿੰਘ ਸੰਧੂ ਨੇ ਕਿਹਾ ਕਿ “ਵੁਲਵਰਹੈਂਪਟਨ ਯੂਨੀਵਰਸਿਟੀ ਨਾਲ ਜੁੜਨਾ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ।ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇਸ਼ ਦੀਆਂ ਮੋਢੀ ਯੂਨੀਵਰਸਿਟੀਆਂ ਵਿਚੋਂ ਹੈ ਅਤੇ ਵੁਲਵਰਹੈਂਪਟਨ ਯੂਨੀਵਰਸਿਟੀ ਨਾਲ ਜੁੜ ਕੇ ਇਸ ਦਾ ਕੱਦ ਹੋਰ ਵੀ ਵੱਧ ਜਾਵੇਗਾ।ਪ੍ਰੋ. ਸੰਧੂ ਨੇ ਕਿਹਾ ਕਿ ਯੂਨੀਵਰਸਿਟੀ ਵੱਲੋ ਦੇਸ਼ ਦੇ ਨੌਜਵਾਨਾਂ ਨੂੰ ਲਗਾਤਾਰ ਅਪਗ੍ਰੇਡ ਕਰਨ ਅਤੇ ਬਿਹਤਰ ਸਿੱਖਿਆ ਦੇਣ ਦੇੇ ਨਾਲ-ਨਾਲ ਆਹਲਾ ਦਰਜੇ ਦਾ ਬੁਨਿਆਦੀ ਢਾਚਾਂ ਵੀ ਪ੍ਰਦਾਨ ਕੀਤਾ ਜਾਦਾ ਹੈ ਜੋ ਕਿ ਖਿੱਤੇ ਅਤੇ ਸਨੱਅਤ ਦੀਆਂ ਆਧੁਨਿਕ ਲੋੜਾਂ ਅਨੁਸਾਰ ਹੈ।ਇਹ ਭਾਰਤ ਦੇ ਸਕਿੱਲ ਇੰਡੀਆ ਮਿਸ਼ਨ ਨੂੰ ਹੋਰ ਵੀ ਉਤਸ਼ਾਹਿਤ ਕਰੇਗਾ।
ਵੁੂਲਵਰਹੈਂਪਟਨ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਜੌਫ ਲੇਅਰ ਨੇ ਕਿਹਾ ਕਿ ਭਾਰਤ ਸਾਡੇ ਖੇਤਰ ਦੇ ਸਭ ਤੋਂ ਵੱਡੇ ਵਿਸ਼ਵ ਭਾਈਵਾਲਾਂ ਵਿਚੋਂ ਇਕ ਹੈ ਅਤੇ ਇਸ ਸਮਝੌਤੇ ਨਾਲ ਸਾਡੇ ਸੰਬੰਧ ਹੋਰ ਵੀ ਮਜ਼ਬੂਤ ਹੋਣਗੇ।ਉਹਨਾਂ ਕਿਹਾ ਵੂਲਵਰਹੈਂਪਟਨ ਯੁਨੀਵਰਸਿਟੀ ਵਿਚ ਭਾਰਤੀ ਵਿਦਿਆਰਥੀਆ ਦੀ ਗਿਣਤੀ ਕਾਫੀ ਮਾਤਰਾ ਵਿਚ ਹੈ ਅਤੇ ਯੂਨੀਵਰਸਿਟੀ ਵਲੋ ਉਹਨਾਂ ਦੀਆਂ ਲੋੜਾਂ ਨੂੰ ਧਿਆਂਨ ਵਿਚ ਰੱਖਦੇ ਹੋਏ ਹਰ ਸਹੂਲਤ ਮਹੁੱਈਆਂ ਕੀਤੀਆਂ ਗਈਆਂ ਹਨ।ਉਨ੍ਹਾਂ ਆਸ ਪ੍ਰਗਟਾਈ ਕਿ ਇਸ ਸਮਝੋਤੇ ਨਾਲ ਉਚੇਰੀ ਸਿੱਖਿਆ,ਖੋਜ ਅਤੇ ਵਪਾਰ ਵਿਚ ਨਵੀਆ ਪੈੜਾਂ ਪੈਣ ਗਈਆ।ਉਨ੍ਹਾਂ ਨੇ ਕਿਹਾ ਕਿ ਅਸੀਂ ਗੁਰੂ ਨਾਨਕ ਦੇਵ ਯੁਨੀਵਰਸਿਟੀ ਨਾਲ ਐਮ.ਓ.ਯੂ ਕਰਕੇ ਵੱਖ-ਵੱਖ ਵਿਭਾਗਾਂ ਤੋਂੇ ਸਹਿਯੋਗ ਦੀ ਆਸ ਰੱਖਦੇ ਹਾਂ, ਜੋ ਕਿ ਭਾਰਤ ਦੇ ਸਭ ਤੋਂ ਵਧੀਆ ਯੂਨੀਵਰਸਿਟੀਆਂ ਵਿੱਚ ਇੱਕ ਹੈ।
ਡਾ. ਓਪਿੰਦਰਜੀਤ ਨੇ ਕਿਹਾ ਕਿ ਵੁਲਵਰਹਂੈਮਪਟਨ ਯੂਨੀਵਰਸਿਟੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਜਨਮ ਦਿਨ ਦੇ ਜਸ਼ਨ ਮਨਾਉਣ ਲਈ ਸਾਲ ਭਰ ਦੇ ਪ੍ਰੋਗਰਾਮ ਉਲੀਕੇ ਹਨ ਅਤੇ ਉਹਨਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਇਸ ਦਾ ਹਿੱਸਾ ਬਣਨ ਲਈ ਸੱਦਾ ਵੀ ਦਿੱਤਾ।ਉਹਨਾਂ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਜਨਮ ਦਿਨ ਮਨਾਉਣ ਲਈ “ਇੰਟਰਫੇਥ ਸੈਂਟਰ” ਵਿਖੇ ਗੁਰੂ ਨਾਨਕ ਦੇਵ ਜੀ ਚੇਅਰ ਸਥਾਪਿਤ ਕੀਤੀ ਜਾਵੇਗੀ।ਉਹਨਾਂ ਕਿਹਾ ਕਿ ਇਸ ਤੋਂ ਇਲਾਵਾ, ਵਿਦੇਸ਼ੀ ਯੂਨੀਵਰਸਿਟੀਆਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚੇਅਰ ਸਥਾਪਿਤ ਕੀਤੀ ਜਾਵੇਗੀ।ਇਸ ਕੇਂਦਰ ਵਿਚ ਗੁਰੂ ਗ੍ਰੰਥ ਸਾਹਿਬ ਵਿਚ ਭਾਸ਼ਾਵਾਂ, ਗੁਰਬਾਣੀ ਸੰਗੀਤ, ਤੁਲਨਾਤਮਕ ਧਰਮ ਅਧਿਐਨ, ਧਰਮ ਸ਼ਾਸਤਰ ਅਤੇ ਧਾਰਮਿਕ ਸੰਗੀਤ ਅਤੇ ਸੰਮੇਲਨ ਕੇਂਦਰ ਇਸ ਇੰਟਰਫੇਥ ਸੈਂਟਰ ਦਾ ਹਿੱਸਾ ਹੋਵੇਗਾ। ਇਸ ਮੌਕੇ ਬੋਲਦਿਆਂ ਡਾ. ਤੱਖਰ ਨੇ ਕਿਹਾ, ਇਹ ਸੈਂਟਰ ਦਾ ਘੇਰਾ ਪਹਿਲਾ ਹੀ ਵਿਸ਼ਾਲ ਹੈ ਅਤੇ ਇਹ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਸੰਬਧੀ ਖੋਜ ਕਾਰਜ ਕਰ ਰਿਹਾ ਹੈ ਅਤੇ ਧਾਰਮਿਕ ਅਧਿਐਨ ਨੂੰ ਉਤਸ਼ਾਹਿਤ ਕਰ ਰਿਹਾ ਹੈ।
ਡਾ. ਬੇਦੀ ਨੇ ਕਿਹਾ ਕਿ ਵੁਲਵਰਹੈਂਪਟਨ ਯੁਨੀਵਰਸਿਟੀ, ਜੋ ਕਿ ਬ੍ਰਿਟਿਸ਼ ਯੂਨੀਵਰਸਿਟੀਆਂ ਵਿੱਚੋਂ ਇੱਕ ਪ੍ਰਮੁੱਖ ਹੈ, ਸਾਡੇ ਨਾਲ ਸਿੱਖਿਆ ਦੇ ਮਾਪਦੰਡਾਂ ਨੂੰ ਅਪਗ੍ਰੇਡ ਕਰਨ, ਮੌਕੇ ਪੈਦਾ ਕਰਨ, ਕਾਰੋਬਾਰ ਦੇ ਨਵੀਨਤਾ ਨੂੰ ਮਜ਼ਬੂਤ ਕਰਨ ਲਈ ਉਤਸੁਕ ਹੈ।ਯੂਨੀਵਰਸਿਟੀ ਪਹਿਲਾਂ ਹੀ ਪ੍ਰਮੁੱਖ ਅੰਤਰਰਾਸ਼ਟਰੀ ਸੰਸਥਾਂਵਾਂ ਨਾਲ ਸਾਝੇਂ ਤੋਰ ਤੇ ਉਚੇਰੀ ਸਿੱਖਿਆ ਦੇ ਖੇਤਰ ਨਵੀਆ ਸੰਭਾਵਨਾਵਾਂ ਪੈਦਾ ਕਰਨ ਲਈ ਭਾਈਵਾਲੀ ਨਾਲ ਕੰਮ ਕਰ ਰਹੀ ਹੈ ਅਤੇ ਵੁਲਵਰਹੈਂਪਟਨ ਯੂਨੀਵਰਸਿਟੀ ਇਸ ਏਜੰਡੇ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾਉਣ ਲਈ ਤਿਆਰ ਹੈ।
ਉਨ੍ਹਾਂ ਕਿਹਾ ਕਿ ਇਸ ਸੰਬਧ ਵਿਚ ਇਕ ਸਮਝੌਤਾ ਕੀਤਾ ਜਾਵੇਗਾ ਜਿਸ ਅਧੀਨ ਦੋੇਵੇ ਵਿਦੱਅਕ ਅਦਾਰਿਆ ਵੱਲੋਂ ਰਲ ਕੇ ਸਾਝੇਂ ਖੋਜ ਪ੍ਰੋਜੈਕਟਾਂ ਨਾਲ ਸਬੰਧਤ ਫੈਕਲਟੀ ਦੇ ਮੈਂਬਰਾਂ, ਬਾਹਰੀ ਫੰਡਿੰਗ ਏਜੰਸੀਆਂ ਤੋਂ ਖੋਜ ਫੰਡਾਂ ਲਈ ਸਾਂਝੇ ਅਰਜ਼ੀਆਂ ਨੂੰ ਸ਼ਾਮਲ ਕਰੇਗਾ. ਦੋਵਾਂ ਸੰਸਥਾਵਾਂ ਦੌਹਰੀ ਮਾਸਟਰ ਡਿਗਰੀ ਦੇ ਪ੍ਰੋਗਰਾਮਾਂ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣਗੀਆਂ।ਦੋਵੇਂ ਪਾਸੇ ਦੇ ਅਧਿਕਾਰੀ ਵੱਲੋ ਇੰਡੋ-ਯੂ ਕੇ ਦੇ ਸਿੱਖਿਆ ਸਾਂਝੇਦਾਰੀ ਦੇ ਸ਼ੁਰੂਆਤੀ ਡਰਾਫਟ ਨੂੰ ਵਿਕਸਤ ਕਰਨ ਲਈ ਚਰਚਾ ਕਰਨਗੇਰ ਵੂਲਵਨਹੈਂਪਟਨ ਯੂਨੀਵਰਸਿਟੀ ਪਿਛਲੇ 180 ਸਾਲਾਂ ਤੋਂ ਗੁਣਵੱਤਾ ਭਰਪੂਰ ਸਿੱਖਿਆ ਪ੍ਰਦਾਨ ਕਰ ਰਹੀ ਹੈ ਅਤੇ ਇਸ ਭਾਈਵਾਲੀ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਉਚੇਰੀ ਸਿੱਖਿਆ ਦੇ ਖੇਤਰ ਵਿਚ ਕੌਮਾਂਤਰੀ ਪੱਧਰ ਤੇ ਮੰਨੇ ਪ੍ਰਮੰਨੇ ਅਤੇ ਪ੍ਰਵਾਨਤ ਪ੍ਰੋਗਰਾਮ ਲਿਆਉਣ ਦੀ ਸ਼ਰੂਆਤ ਕਰੇਗੀ।ਇਸ ਸਹਿਯੋਗ ਨਾਲ ਵਿਦਿਆਰਥੀਆਂ ਨੂੰ ਵਿਸ਼ਵ ਪੱਧਰ ਦੀ ਵਿਦਿਆ ਪ੍ਰਾਪਤ ਕਰਨ ਦਾ ਮੌਕਾ ਵੀ ਮਿਲੇਗਾ।
Check Also
ਖਾਲਸਾ ਯੂਨੀਵਰਸਿਟੀ ਵਲੋਂ ਦੇਬੀ ਮਖਸੂਸਪੁਰੀ ਦਾ ਸ਼ੋਅ ਕਰਵਾਇਆ ਗਿਆ
ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਲੋਂ ਆਪਣੀਆਂ ਪ੍ਰਭਾਵਸ਼ਾਲੀ ਕਵਿਤਾਵਾਂ ਅਤੇ ਗੀਤਾਂ …
Punjab Post Daily Online Newspaper & Print Media