ਪਠਾਨਕੋਟ, 16 ਫਰਵਰੀ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਪਠਾਨਕੋਟ ਡਾ. ਨੈਨਾ ਸਲਾਥੀਆ ਦੇ ਹੁਕਮਾਂ `ਤੇ ਸਿਹਤ ਵਿਭਾਗ ਪਠਾਨਕੋਟ ਵੱਲੋਂ ਦੰਦਾਂ ਦੀ ਸਿਹਤ ਸੰਭਾਲ ਅਤੇ ਰੋਗਾਂ ਤੋਂ ਬਚਾਅ ਤੇ ਇਲਾਜ ਸੰਬਧੀ 31ਵੇਂ ਡੈਂਟਲ ਸਿਹਤ ਪੰਦ੍ਹਰਵਾੜੇ ਦੇ ਅਖੀਰੀ ਦਿਨ ਸਿਵਲ ਹਸਪਤਾਲ ਪਠਾਨਕੋਟ ਵਿਖੇ ਬਜ਼ਰੁਗਾਂ ਨੂੰ ਮੁਫਤ ਡੈਂਚਰ ਦਿੱਤੇ ਗਏ।
ਡੀ.ਡੀ.ਐਚ.ਓ ਡਾ. ਡੋਲੀ ਅਗਰਵਾਲ ਨੇ ਦੱਸਿਆ ਕਿ 1 ਤੋਂ 15 ਫਰਵਰੀ ਤੱਕ ਚਲਾਏ ਗਏ ਮਿਸ਼ਨ ਤੰਦਰੁਸਤ ਪੰਜਾਬ ਤਹਿਤ “31ਵੇਂ ਡੈਂਟਲ ਸਿਹਤ ਪੰਦ੍ਹਰਵਾੜਾ ਦੇ ਦੋਰਾਨ ਸਰਕਾਰੀ ਸਿਹਤ ਸੰਸਥਾਵਾਂ ਵਿਖੇ ਦੰਦਾਂ ਦੀਆਂ ਬੀਮਾਰੀਆਂ ਦਾ ਮੁਫਤ ਚੈਕਅਪ ਤੇ ਇਲਾਜ ਕੀਤਾ ਗਿਆ।ਉਨਾਂ ਦੱਸਿਆ ਕਿ ਪੰਦ੍ਹਰਵਾੜੇ ਦੇ ਦੌਰਾਨ ਤਕਰੀਬਨ 1120 ਮਰੀਜ਼ਾਂ ਦੇ ਦੰਦਾਂ ਦਾ ਨਿਰਖਿਣ ਕੀਤਾ ਗਿਆ ਅਤੇ 50 ਜ਼ਰੂਰਤਮੰਦ ਬਜ਼ੁਰਗਾਂ ਦੇ ਮੁਫਤ ਡੈਂਚਰ ਵੀ ਲਗਾਏ ਗਏ।
ਮੈਡੀਕਲ ਅਫਸਰ ਡਾ. ਸ਼ੈਲਾ ਕੰਵਰ ਨੇ ਕਿਹਾ ਕਿ ਦਿਨ `ਚ ਦੋ ਵਾਰ ਸਵੇਰੇ ਅਤੇ ਰਾਤ ਨੂੰ ਸੋਣ ਤੋਂ ਪਹਿਲਾ ਬੁਰਸ਼ ਕਰਨਾ ਯਕੀਨੀ ਬਣਾਉਣਾ ਚਾਹੀਦਾ ਹੈ ਅਤੇ ਹਰ ਤਿੰਨ ਮਹੀਨੇ ਬਾਅਦ ਆਪਣਾ ਦੰਦਾਂ ਵਾਲੇ ਟੂਥਬੁਰਸ਼ ਨੂੰ ਵੀ ਬਦਲ ਦੇਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਜੇਕਰ ਸਾਡੇ ਦੰਦ ਖ਼ਰਾਬ ਜਾਂ ਕਮਜ਼ੋਰ ਹੋ ਗਏ ਹਨ ਤਾਂ ਇਨਾਂ ਦਾ ਇਲਾਜ ਸਿਰਫ ਦੰਦਾਂ ਦੇ ਮਾਹਿਰ ਡਾਕਟਰ ਕੋਲੋਂ ਹੀ ਕਰਵਾਉਣਾ ਚਾਹੀਦਾ ਹੈ। ਉਨਾਂ ਦੱਸਿਆ ਕਿ ਡੈਂਟਲ ਸਿਹਤ ਪੰਦ੍ਹਰਵਾੜੇ ਦੌਰਾਨ ਸਕੂਲਾਂ ਵਿੱਚ ਬੱਚਿਆਂ ਨੂੰ ਜ਼ਿਆਦਾ ਮਿੱਠੀਆਂ ਚੀਜਾਂ, ਕੋਲਡ ਡਰਿੰਕਸ, ਚਿਪਚਿਪੇ ਪਦਾਰਥ, ਚਾਕਲੇਟ ਆਦਿ ਦੇ ਖਾਣ ਨਾਲ ਹੋਣ ਵਾਲੀਆਂ ਦੰਦਾਂ ਦੀਆਂ ਬੀਮਾਰੀਆਂ ਦੰਦਾਂ ਦਾ ਪੀਲਾਪਨ, ਕਰੇੜਾ ਲੱਗਣਾ ਅਤੇ ਖੋੜਾਂ ਆਦਿ ਬਾਰੇ ਵੀ ਜਾਗਰੂਕ ਕੀਤਾ ਗਿਆ।ਟੁਥ ਬੁਰਸ਼ ਨਾਲ ਦੰਦਾਂ ਦੀ ਸਾਫ ਸਫਾਈ ਕਰਨ ਦੀ ਸਹੀ ਵਿਧੀ ਬਾਰੇ ਵੀ ਜਾਣੂ ਕਰਵਾਇਆ ਗਿਆ।ਇਸ ਮੌਕੇ ਕਮਲ ਕਿਸ਼ੋਰ, ਸੁਨੀਤਾ, ਅਮਨਦੀਪ ਸਿੰਘ ਆਦਿ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …
Punjab Post Daily Online Newspaper & Print Media