Tuesday, March 10, 2026

ਭਾਈ ਅਜੀਤ ਸਿੰਘ ਨੂੰ ਧਾਰਮਿਕ ਤੇ ਰਾਜਸੀ ਸ਼ਖਸੀਅਤਾਂ ਵਲੋਂ ਸ਼ਰਧਾਂਜਲੀ ਭੇਟ

PPN1602201913ਧੁੰਮਾ, 16 ਫਰਵਰੀ (ਪੰਜਾਬ ਪੋਸਟ ਬਿਊਰੋ) – ਦਮਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਖਾਲਸਾ ਦੇ ਵੱਡੇ ਭਰਾਤਾ ਭਾਈ ਅਜੀਤ ਸਿੰਘ ਜੀ ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਨਮਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਗੁਰਬਾਣੀ ਕਥਾ ਕੀਰਤਨ ਉਪਰੰਤ ਕੀਤੀ ਗਈ ਸਰਧਾਂਜਲੀ ਸਮਾਗਮ ਹੋਇਆ। ਜਿਸ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਮੇਤ ਕਈ ਧਾਰਮਿਕ ਅਤੇ ਰਾਜਸੀ ਸ਼ਖਸੀਅਤਾਂ ਵਲੋਂ ਅਹਿਮ ਪੰਥਕ ਵਿਚਾਰਾਂ ਕੀਤੀਆਂ ਗਈਆਂ। ਰਾਜਪੁਰਾ ਨੇੜੇ ਉਹਨਾਂ ਦੇ ਜਦੀ ਪਿੰਡ ਨਗਰ ਧੁੰਮਾ ਦੇ ਗੁਰਦੁਆਰਾ ਸਾਹਿਬ ਵਿਖੇ ਸਰਧਾਂਜਲੀ ਸਮਾਗਮ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਬਾਬਾ ਹਰਨਾਮ ਸਿੰਘ ਖ਼ਾਲਸਾ ਕਿਸੇ ਆਲੋਚਨਾ ਦੀ ਪ੍ਰਵਾਹ ਨਾ ਕਰਦਿਆਂ ਪੰਥਕ ਸੇਵਾਵਾਂ ਨੂੰ ਸਮਰਪਿਤ ਹਨ।ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸਿੰਘ ਸਾਹਿਬ ਜਗਤਾਰ ਸਿੰਘ ਹੈਡ ਗਰੰਥੀ ਸ੍ਰੀ ਦਰਬਾਰ ਸਾਹਿਬ, ਸਿੰਘ ਸਾਹਿਬ ਭਾਈ ਜਸਬੀਰ ਸਿੰਘ ਖਾਲਸਾ ਨੇ ਕਿਹਾ ਕਿ ਬੰਦਗ਼ੀ ਵਾਲਾ ਜੀਵਨ ਜਿਊਣ ਵਾਲੇ ਭਈ ਅਜੀਤ ਸਿੰਘ ਦੇ ਸਦੀਵੀ ਵਿਛੋੜੇ ਨੂੰ ਪਰਿਵਾਰ ਅਤੇ ਪੰਥ ਲਈ ਨਾ ਪੂਰਾ ਹੋਣ ਵਾਲਾ ਘਾਟਾ ਕਰਾਰ ਦਿੱਤਾ। ਅਕਾਲੀ ਦਲ ਦੇ ਪ੍ਰ੍ਰਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤਰਫੋਂ ਸਮਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਡਾ: ਦਲਜੀਤ ਸਿੰਘ ਚੀਮਾ, ਦਿੱਲੀ ਗੁਰਦੁਆਰਾ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਸ਼ੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਤਰਫੋਂ ਬੋਲਦਿਆਂ ਜਨਰਲ ਸਕੱਤਰ ਗੁਰਬਚਨ ਸਿੰਘ ਕਾਰਮੂਵਾਲ ਨੇ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਖਾਲਸਾ ਦੀਆਂ ਪੰਥ ਪ੍ਰਤੀ ਘਾਲਣਾਵਾਂ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਲੋਂ ਵਰੋਸਾਈ ਦਮਦਮੀ ਟਕਸਾਲ ਨੇ ਸ਼ਬਦ ਗੁਰੂ ਦੀ ਵਿਖਿਆਨ ਤੇ ਪ੍ਰਚਾਰ ਹੀ ਨਹੀਂ ਕੀਤਾ ਸਗੋਂ ਅਮਲੀ ਰੂਪ ’ਚ ਅਪਨਾਉਦਿਆਂ ਹਰ ਚੁਨੌਤੀ ਦਾ ਪੂਰੇ ਸਾਹਸ ਨਾਲ ਸਾਹਮਣਾ ਕਰਨ ਦੇ ਪੂਰਨੇ ’ਤੇ ਚੱਲਦਿਆਂ ਬਾਬਾ ਹਰਨਾਮ ਸਿੰਘ ਖਾਲਸਾ ਪੰਥਕ ਸੇਵਾਵਾਂ ਲਈ ਹਿੱਕ ਤਾਣ ਕੇ ਖੜ੍ਹੇ ਹਨ।  
    ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ, ਭਾਈ ਅਮਰਜੀਤ ਸਿੰਘ ਚਾਵਲਾ, ਭਾਈ ਕਰਨੈਲ ਸਿੰਘ ਪੀਰ ਮੁਹੰਮਦ ਮੁੱਖ ਬੁਲਾਰੇ ਅਕਾਲੀ ਦਲ ਟਕਸਾਲੀ, ਕਰਨੈਲ ਸਿੰਘ ਪੰਚੋਲੀ, ਬਾਬਾ ਜੀਵਾ ਸਿੰਘ ਅਤੇ ਬਾਬਾ ਪ੍ਰਦੀਪ ਸਿੰਘ ਬੋਰੇਵਾਲੇ ਨੇ ਕਿਹਾ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਜਥੇ ਤੋਂ ਅਮ੍ਰਿਤਪਾਣ ਕਰਨ ਵਾਲੇ ਭਾਈ ਅਜੀਤ ਸਿੰਘ ਨੇ ਸੰਤ ਬਾਬਾ ਹਰੀ ਸਿੰਘ ਜੀ ਕਾਰਸੇਵਾ ਤਰਨ ਤਾਰਨ ਸਾਹਿਬ, ਬਾਬਾ ਅਮਰੀਕ ਸਿੰਘ ਜੀ ਪਟਿਆਲੇ ਵਾਲੇ ਅਤੇ ਕਾਰਸੇਵਾ ਸੰਤ ਬਾਬਾ ਸ਼ੀਸਾ ਸਿੰਘ ਜੀ ਹਜੂਰ ਸਾਹਿਬ ਵਾਲੇ ਮਹਾਪੁਰਸ਼ਾਂ ਨਾਲ ਗੁਰਧਾਮਾਂ ਦੀਆਂ ਉਸਾਰੀਆਂ ‘ਚ ਅਹਿਮ ਸੇਵਾਵਾਂ ਨਿਭਾਈਆਂ।ਸਿੰਘ ਸਾਹਿਬਾਨ ਅਤੇ ਆਗੂਆਂ ਵਲੋਂ ਭਈ ਅਜੀਤ ਸਿੰਘ ਦੇ ਪੁੱਤਰ ਭਾਈ ਮਨਦੀਪ ਸਿੰਘ ਨੂੰ ਦਸਤਾਰਾਂ ਭੇਟ ਕੀਤੀਆਂ ਗਈਆਂ।
 ਇਸ ਮੌਕੇ ਸਿੰਘ ਸਾਹਿਬ ਅਮਰਜੀਤ ਸਿੰਘ, ਸੰਤ ਬਾਬਾ ਬਲਜਿੰਦਰ ਸਿੰਘ ਰਾੜਾ ਸਾਹਿਬ, ਭਾਈ ਈਸ਼ਰ ਸਿੰਘ, ਸੰਤ ਬਾਬਾ ਇੰਦਰਜੀਤ ਸਿੰਘ ਰਕਬੇਵਲੇ, ਸੰਤ ਬਾਬਾ ਗੁਰਚਰਨ ਸਿੰਘ ਬਡੋ ਨਿਰਮਲੇ, ਸੰਤ ਬਾਬਾ ਪਾਲ ਸਿੰਘ ਪਟਿਆਲੇ ਵਾਲੇ, ਬਾਬਾ ਅਮਰੀਕ ਸਿੰਘ ਕਾਰਸੇਵਾ ਵਾਲੇ, ਸੰਤ ਬਾਬਾ ਦਰਸ਼ਨ ਸਿੰਘ ਟਾਹਲਾ ਸਾਹਿਬ, ਜਥੇਦਾਰ ਗੁਰਬਚਨ ਸਿੰਘ ਕਾਰਮੂਵਾਲ, ਸ਼੍ਰੋਮਣੀ ਕਮੇਟੀ ਮੈਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਭਾਈ ਕੁਲਦੀਪ ਸਿੰਘ ਰੋਡੇ, ਡਾਕਟਰ ਦਲਬੀਰ ਸਿੰਘ ਵੇਰਕਾ ਸਾਬਕਾ ਵਿਧਾਇਕ, ਸੰਤ ਸੁਰਜੀਤ ਸਿੰਘ ਮਹਿਰੋਵਾਲੇ, ਭਾਈ ਸੁਲਤਾਨ ਸਿੰਘ ਅਰਦਾਸੀਏ,ਭਾਈ ਰਘਬੀਰ ਸਿੰਘ ਯੂ.ਕੇ, ਸੰਤ ਬਾਬਾ ਬਲਬੀਰ ਸਿੰਘ ਟਿੱਬਾ ਸਾਹਬ, ਸੰਤ ਕਰਮਜੀਤ ਸਿੰਘ ਟਿੱਬਾ ਸਾਹਿਬ, ਸੰਤ ਬਾਬਾ ਸੁਖਦੇਵ ਸਿੰਘ ਪੰਜੇਟੇ ਵਾਲੇ, ਬਾਬਾ ਹਰਪਿੰਦਰ ਸਿੰਘ ਆਲਮਗੀਰ, ਬਾਬਾ ਅਜੀਤ ਸਿੰਘ ਤਰਨਾਦਲ ਮਹਿਤਾ, ਢਾਡੀ ਭਾਈ ਤਰਲੋਚਨ ਸਿੰਘ ਭਮਤੀ,ਜਥੇਦਾਰ ਭੁਪਿੰਦਰ ਸਿੰਘ ਸ਼ੇਖੂਪੁਰ, ਭਾਈ ਜਤਿੰਦਰਪਾਲ ਸਿੰਘ ਐਕਸੀਅਨ, ਭਾਈ ਸੋਹਣ ਸਿੰਘ ਯੂ ਕੇ, ਭਾਈ ਰਘਬੀਰ ਸਿੰਘ ਮਰਾਰੀ, ਭਾਈ ਬਲਬੀਰ ਸਿੰਘ ਰੰਧਾਵਾ, ਮੋਹਨ ਸਿੰਘ ਮਥਡਾ, ਰਾਜਪਾਲ ਸਿੰਘ ਪ੍ਰਚਾਰਕ, ਭਾਈ ਸੁਖਦੇਵ ਸਿੰਘ ਅਨੰਦਪੁਰ, ਗਿਆਨੀ ਹਰਦੀਪ ਸਿੰਘ ਅਨੰਦਪੁਰ, ਬਾਬਾ ਜੱਜ ਸਿੰਘ ਜਲਾਲਾਬਾਦ, ਸੰਤ ਬਾਬਾ ਸਤਿੰਦਰ ਸਿੰਘ ਮੁਕੇਰੀਆਂ,ਗਿਆਨੀ ਪਰਵਿੰਦਰਪਾਲ ਸਿੰਘ ਬੁੱਟਰ,ਬਾਬਾ ਹਰਚਰਨ ਸਿੰਘ ਪਟਿਆਲਾ, ਮਹੰਤ ਮਹੇਸ਼ਮੁਨੀ ਜੀ ਉਦਾਸੀਨ, ਕੰਵਲਜੀਤ ਸਿੰਘ ਅਜਰਾਣਾ ਬੁਲਾਰੇ ਅਕਾਲੀ ਦਲ ਹਰਿਆਣਾ, ਬਾਬਾ ਅਮਰੀਕ ਸਿੰਘ ਕਾਰਸੇਵਾ ਪਟਿਆਲਾ, ਸੰਤ ਬਾਬਾ ਪਰਮਜੀਤ ਸਿੰਘ ਹੰਸਾਲੀ, ਭਾਈ ਸਤਵਿੰਦਰ ਸਿੰਘ ਟੌਹੜਾ, ਲਖਵਿੰਦਰ ਸਿੰਘ ਸੋਨਾ, ਸਰਪੰਚ ਕਸ਼ਮੀਰ ਸਿੰਘ ਮਹਿਤਾ, ਜੁਗਰਾਜ ਸਿੰਘ ਖੱਬੇ, ਨੰਬਰਦਾਰ ਜਗਤਾਰ ਸਿੰਘ, ਗੁਰਬਿੰਦਰ ਸਿੰਘ ਵਿਲਾ, ਗੁਰਦੀਪ ਸਿੰਘ ਦੀਪੀ, ਗੁਰਮਿੰਦਰ ਸਿੰਘ ਕਿਸ਼ਨ ਪੁਰ, ਅਵਤਾਰ ਸਿੰਘ ਬੁੱਟਰ, ਹਰਸ਼ਦੀਪ ਸਿੰਘ ਰੰਧਾਵਾ, ਅਤੇ ਪੋ. ਸਰਚਾਂਦ ਸਿੰਘ ਮੌਜੂਦ ਸਨ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …

Leave a Reply