ਜੰਡਿਆਲਾ ਗੁਰੂ, 16 ਫਰਵਰੀ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਬੀਤੇ ਦਿਨ ਜੰਮੂ ਕਸ਼ਮੀਰ ਦੇ ਪੁੁਲਵਾਮਾ ਵਿਖੇ ਸੀ.ਆਰ.ਪੀ.ਐਫ ਦੇ ਕਾਫਲੇ `ਤੇ ਦਹਿਸ਼ਤੀ
ਹਮਲੇ ਦੌਰਾਨ ਸ਼ਹੀਦ ਹੋਏ ਜਵਾਨਾਂ ਦੀ ਆਤਮਿਕ ਸਾਂਤੀ ਲਈ ਸਥਾਨਕ ਸਰਸਵਤੀ ਹੈਲਥ ਕਲੱਬ ਦੇ ਪ੍ਰਧਾਨ ਵਰਿੰਦਰ ਸੂਰੀ ਦੀ ਅਗਵਾਈ `ਚ ਮੋਮਬੱਤੀਆਂ ਜਗਾ ਕੇ ਸ਼ਰਧਾਂਜਲੀ ਭੇਟ ਕੀਤੀ ਗਈ।ਨੌਜਵਾਨਾਂ ਨੇ ਜ਼ਖਮੀ ਹੋਏ ਜਵਾਨਾਂ ਦੇ ਛੇਤੀ ਤੰਦਰੁਸਤ ਹੋਣ ਦੀ ਕਾਮਨਾ ਵੀ ਕੀਤੀ ਅਤੇ ਦੋ ਮਿੰਟ ਦਾ ਮੋਨ ਵੀ ਰੱਖਿਆ ਗਿਆ।ਇਸ ਮੋਕੇ ਸਰਸਵਤੀ ਹੈਲਥ ਕਲੱਬ ਦੇ ਕੌਚ ਪ੍ਦੀਪ ਸੂਰੀ, ਸੰਨੀ ਸੂਰੀ, ਵਿੱਕੀ ਸੂਰੀ, ਰਾਜਨ ਆਨੰਦ, ਰੋਹਿਤ, ਗੋਪੀ ਵਿਰਕ, ਸੰਨੀ, ਵਿੱਕੀ, ਰਜਤ ਸੂਰੀ, ਕਾਲੂ, ਗੌਰਵ, ਅਰਸ, ਮੋਤੀ ਸੂਰੀ ਸਾਹਿਲ, ਡਾ. ਪਸਾਹਨ, ਸੰਨੀ ਗੁਰੂ, ਅਭੀ, ਨਵਦੀਪ ਸਿੰਘ ਲੱਭਾ ਆਦਿ ਕਲੱਬ ਮੈਂਬਰ ਹਾਜ਼ਰ ਸਨ।
Check Also
ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ
ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …
Punjab Post Daily Online Newspaper & Print Media