ਪ੍ਰਧਾਨ ਨਿਰਮਲ ਸਿੰਘ ਸਮੇਤ 5 ਉਮੀਦਵਾਰ ਜੇਤੂ, ਚੱਢਾ ਧੜੇ ਦਾ ਸਥਾਨਕ ਪਧਾਨ ਜਿੱਤਿਆ
ਅੰਮ੍ਰਿਤਸਰ, 17 ਫਰਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸਿੱਖ ਪੰਥ ਦੀ ਪੁਰਾਤਨ ਵਿਦਿਅਕ ਸੰਸਥਾ ਚੀਫ ਖਾਲਸਾ ਦੀਵਾਨ ਦੀ ਅੱਜ ਜਨਰਲ ਚੋਣ ਦੌਰਾਨ ਨਿਰਮਲ ਸਿੰਘ ਠੇਕੇਦਾਰ ਨੇ 33 ਵੋਟਾਂ ਦੇ ਫਰਕ ਨਾਲ ਆਪਣੇ ਵਿਰੋਧੀ ਸਰਬਜੀਤ ਸਿੰਘ ਨੂੰ ਹਰਾ ਕੇ ਕਾਮਯਾਬ ਰਹੇ।ਇਸ ਤੋਂ ਇਲਾਵਾ ਉਨਾਂ ਦੇ 4 ਹੋਰ ਸਾਥੀਆਂ ਦੀ ਜਿੱਤ ਨਾਲ ਮਜੀਠੀਆ-ਅਣਖੀ ਨੇ ਦੀਵਾਨ ’ਤੇ ਆਪਣਾ ਕਬਜ਼ਾ ਜਮਾ ਲਿਆ।ਉਧਰ ਚੱਢਾ ਧੜੇ ਦਾ ਇੱਕ ਉਮੀਦਵਾਰ ਸਥਾਨਕ ਪ੍ਰਧਾਨ ਵਜੋਂ ਕਾਮਯਾਬ ਹੋਇਆ।
ਮਿਲੀ ਜਾਣਕਾਰੀ ਅਨੁਸਾਰ ਪੁਲਿਸ ਪ੍ਰਸਾਸ਼ਨ ਦੇ ਸਖਤ ਪਹਿਰੇ ਹੇਠ ਅਮਨ ਅਮਾਨ ਨਾਲ ਸਿਰੇ ਨਾਲ ਹੋਈ ਚੀਫ ਖਾਲਸਾ ਦੀਵਾਨ ਦੀ ਚੋਣ ਦੌਰਾਨ ਕੁੱਲ 325 ਵੋਟਾਂ ਪੋਲ ਹੋਈਆਂ ਜਿੰਨਾਂ ਵਿਚੋਂ 6 ਪਤਿਤ ਵੋਟਾਂ ਕੱਟੀਆਂ ਗਈਆਂ।ਇਸ ਤਰਾਂ ਮਜੀਠੀਆ-ਅਣਖੀ ਧੜੇ ਵਲੋਂ ਪ੍ਰਧਾਨਗੀ ਦੇ ਉਮੀਦਵਾਰ ਨਿਰਮਲ ਸਿੰਘ ਨੇ 176 ਵੋਟਾਂ ਹਾਸਲ ਕੀਤੀਆਂ, ਜਦਕਿ ਚੱਢਾ ਧੜੇ ਦੇ ਪ੍ਰਧਾਨਗੀ ਉਮੀਦਵਾਰ ਸਰਬਜੀਤ ਸਿੰਘ ਨੂੰ 143 ਵੋਟਾਂ ਮਿਲੀਆਂ।ਮੀਤ ਪ੍ਰਧਾਨ ਲਈ ਉਮੀਦਵਾਰ ਡਾ: ਇੰਦਰਜੀਤ ਸਿੰਘ ਨਿੱਜ਼ਰ 205, ਅਮਰਜੀਤ ਸਿੰਘ ਵਿਕਰਾਂਤ 141, ਆਨਰੇਰੀ ਸਕੱਤਰ ਲਈ ਉਮੀਦਵਾਰ ਸਵਿੰਦਰ ਸਿੰਘ ਕੱਥੂਨੰਗਲ 171, ਸੁਰਿੰਦਰ ਸਿੰਘ ਰੁਮਾਲਿਆਂ ਵਾਲਾ 179 ਵੋਟਾਂ ਲੈ ਕੇ ਜੇੇਤੂ ਰਹੇ।ਉਧਰ ਚੱਢਾ ਧੜੇ ਦੇ ਹਾਰੇ ਉਮੀਦਵਾਰ ਸੰਤੋਖ ਸਿੰਘ ਸੇਠੀ ਨੂੰ 148 ਅਤੇ ਅਮਰਜੀਤ ਸਿੰਘ ਭਾਟੀਆ ਨੂੰ 119 ਵੋਟਾਂ ਮਿਲੀਆਂ।ਚੱਢਾ ਧੜੇ ਦੇ ਸਥਾਨਕ ਪ੍ਰਧਾਨ ਉਮੀਦਵਾਰ ਹਰਮਿੰਦਰ ਸਿੰਘ ਫਰੀਡਮ ਨੇ ਸੁਖਦੇਵ ਸਿੰਘ ਮੱਤੇਵਾਲ ਨੂੰ 151 ਦੇ ਮੁਕਾਬਲੇ 165 ਵੋਟਾਂ ਹਾਸਲ ਕਰ ਕੇ ਜਿੱਤ ਹਾਸਲ ਕੀਤੀ।
ਪ੍ਰਧਾਨਗੀ ਲਈ ਜੇਤੂ ਉਮੀਦਵਾਰ ਨਿਰਮਲ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਰਾਜਮਹਿੰਦਰ ਸਿੰਘ ਮਜੀਠੀਆ ਅਤੇ ਭਾਗ ਸਿੰਘ ਅਣਖੀ ਦੀ ਮੌਜੂਦਗੀ ਵਿੱਚ ਸਮੂਹ ਵੋਟਰਾਂ, ਸਮੱਰਥਕਾਂ ਅਤੇ ਗੁਰੂ ਪੰਥ ਦਾ ਧੰਨਵਾਦ ਕੀਤਾ।ਉਨਾਂ ਨੇ ਟੀਮ ਨੂੰ ਸੌਪੀ ਗਈ ਜਿਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਐਲਾਨ ਕੀਤਾ।ਉਹਨਾਂ ਕਿਹਾ ਕਿ ਵਿਰੋਧੀਆਂ ਵਲੋਂ ਚੀਫ ਖਾਲਸਾ ਦੀਵਾਨ ਦੀਆਂ ਚੋਣਾਂ ’ਚ ਵਿਘਣ ਪਾਉਣ ਲਈ ਅਨੇਕਾਂ ਯਤਨ ਕੀਤੇ ਗਏ, ਪਰ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਹੋਈਆਂ ਚੋਣਾਂ `ਚ ਸੱਚ ਝੂਠ ਸਭ ਦੇ ਸਾਹਮਣੇ ਆ ਗਿਆ ਹੈ।
Check Also
ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ
ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …