Friday, July 24, 2026

ਖਾਲਸਾ ਸਕੂਲ ਵਿਖੇ ਬੱਚਿਆਂ ਵੱਲੋਂ ਅਧਿਆਪਕ ਦਿਵਸ ਉਤਸ਼ਾਹ ਨਾਲ ਮਨਾਇਆ

PPN06091409
ਬਠਿੰਡਾ, 6 ਸਤੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ) -ਸਥਾਨਕ ਸ਼ਹਿਰ ਦੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਬੱਚਿਆਂ ਵੱਲੋਂ ਅਧਿਆਪਕ ਦਿਵਸ ਬੜੇ ਉਤਸ਼ਾਹ ਅਤੇ ਮਨੋਰੰਜਨ ਨਾਲ ਮਨਾਇਆ ਗਿਆ।ਵੱਖ-ਵੱਖ ਕਲਾਸਾਂ ਦੇ ਬੱਚਿਆਂ ਨੇ ਆਪਣੇ-ਆਪਣੇ ਕਮਰੇ ਵਿੱਚ ਬੜੇ ਨਵੇਕਲੇ ਢੰਗ ਨਾਲ ਅਧਿਆਪਕ ਦਿਵਸ ਮਨਾਇਆ। ਬੱਚਿਆਂ ਵੱਲੋਂ ਸਕੂਲ ਦੇ ਪ੍ਰਿੰਸੀਪਲ ਨਾਜਰ ਸਿੰਘ ਢਿੱਲੋਂ ਅਤੇ ਅਕੈਡਮਿਕ ਡਇਰੈਕਟਰ ਦਿਲਬਾਗ ਸਿੰਘ ਤਲਵਾੜ ਨੂੰ ਵਿਸ਼ੇਸ਼ ਤੌਰ ਆਪਣੀ-ਆਪਣੀ ਕਲਾਸਾਂ ਦਾ ਉਦਘਾਟਨ ਕਰਵਾਉਣ ਲਈ ਬੁਲਾਇਆ ਗਿਆ ਅਤੇ ਕੇਕ,ਮਠਿਆਈਆਂ ਆਦਿ ਖਵਾ ਕੇ ਖੂਬ ਮਨੋਰੰਜਨ ਕੀਤਾ। ਇਸ ਸਮੇਂ ਮੈਡਮ ਨਿਰਮਲਾ ਗਰਗ, ਮੈਡਮ ਪਰਮਜੀਤ ਕੌਰ, ਮੈਡਮ ਗੁਰਿੰਦਰ ਕੌਰ, ਮੈਡਮ ਸੁਖਦੇਵ ਕੌਰ, ਮੈਡਮ ਬਲਜੀਤ ਕੌਰ (ਜੇ.ਬੀ.ਟੀ), ਮੈਡਮ ਸ਼ਿੰਦਰਪਾਲ ਕੌਰ (ਜੇ.ਬੀ.ਟੀ), ਮੈਡਮ ਸ਼ਿੰਦਰ ਕੌਰ ਬਰਾੜ, ਮੈਡਮ ਲਖਵਿੰਦਰ ਕੌਰ, ਮੈਡਮ ਕੁਲਦੀਪ ਕੌਰ, ਮੈਡਮ ਹਰਜੀਤ ਕੌਰ, ਮੈਡਮ ਸਵਿਤਾ ਕੁਮਾਰੀ, ਮੈਡਮ ਰੇਨੂੰ ਗੋਇਲ ਨੇ ਆਪਣੀਆਂ-ਆਪਣੀਆਂ ਕਲਾਸਾਂ ਵਿੱਚ ਅਨੁਸ਼ਾਸਨ ਦਾ ਖਿਆਲ ਰੱਖਦੇ ਹੋਏ ਅਧਿਆਪਕ ਦਿਵਸ ਮਨਾਇਆ ਗਿਆ। ਇਸ ਸਮੇਂ ਇਸ ਪ੍ਰੋਗਰਾਮ ਲਈ ਮੈਡਮ ਗੁਣਜੀਤ ਕੌਰ, ਮੈਡਮ ਵੀਰਪ੍ਰੀਤ ਕੌਰ, ਜਸਵੰਤ ਸਿੰਘ ਵਲੋਂ  ਵਿਸ਼ੇਸ਼ ਉਪਰਾਲੇ ਕੀਤੇ ।

Check Also

ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ

ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …

Leave a Reply