ਬਠਿੰਡਾ, 6 ਸਤੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ) -ਸਥਾਨਕ ਸ਼ਹਿਰ ਦੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਬੱਚਿਆਂ ਵੱਲੋਂ ਅਧਿਆਪਕ ਦਿਵਸ ਬੜੇ ਉਤਸ਼ਾਹ ਅਤੇ ਮਨੋਰੰਜਨ ਨਾਲ ਮਨਾਇਆ ਗਿਆ।ਵੱਖ-ਵੱਖ ਕਲਾਸਾਂ ਦੇ ਬੱਚਿਆਂ ਨੇ ਆਪਣੇ-ਆਪਣੇ ਕਮਰੇ ਵਿੱਚ ਬੜੇ ਨਵੇਕਲੇ ਢੰਗ ਨਾਲ ਅਧਿਆਪਕ ਦਿਵਸ ਮਨਾਇਆ। ਬੱਚਿਆਂ ਵੱਲੋਂ ਸਕੂਲ ਦੇ ਪ੍ਰਿੰਸੀਪਲ ਨਾਜਰ ਸਿੰਘ ਢਿੱਲੋਂ ਅਤੇ ਅਕੈਡਮਿਕ ਡਇਰੈਕਟਰ ਦਿਲਬਾਗ ਸਿੰਘ ਤਲਵਾੜ ਨੂੰ ਵਿਸ਼ੇਸ਼ ਤੌਰ ਆਪਣੀ-ਆਪਣੀ ਕਲਾਸਾਂ ਦਾ ਉਦਘਾਟਨ ਕਰਵਾਉਣ ਲਈ ਬੁਲਾਇਆ ਗਿਆ ਅਤੇ ਕੇਕ,ਮਠਿਆਈਆਂ ਆਦਿ ਖਵਾ ਕੇ ਖੂਬ ਮਨੋਰੰਜਨ ਕੀਤਾ। ਇਸ ਸਮੇਂ ਮੈਡਮ ਨਿਰਮਲਾ ਗਰਗ, ਮੈਡਮ ਪਰਮਜੀਤ ਕੌਰ, ਮੈਡਮ ਗੁਰਿੰਦਰ ਕੌਰ, ਮੈਡਮ ਸੁਖਦੇਵ ਕੌਰ, ਮੈਡਮ ਬਲਜੀਤ ਕੌਰ (ਜੇ.ਬੀ.ਟੀ), ਮੈਡਮ ਸ਼ਿੰਦਰਪਾਲ ਕੌਰ (ਜੇ.ਬੀ.ਟੀ), ਮੈਡਮ ਸ਼ਿੰਦਰ ਕੌਰ ਬਰਾੜ, ਮੈਡਮ ਲਖਵਿੰਦਰ ਕੌਰ, ਮੈਡਮ ਕੁਲਦੀਪ ਕੌਰ, ਮੈਡਮ ਹਰਜੀਤ ਕੌਰ, ਮੈਡਮ ਸਵਿਤਾ ਕੁਮਾਰੀ, ਮੈਡਮ ਰੇਨੂੰ ਗੋਇਲ ਨੇ ਆਪਣੀਆਂ-ਆਪਣੀਆਂ ਕਲਾਸਾਂ ਵਿੱਚ ਅਨੁਸ਼ਾਸਨ ਦਾ ਖਿਆਲ ਰੱਖਦੇ ਹੋਏ ਅਧਿਆਪਕ ਦਿਵਸ ਮਨਾਇਆ ਗਿਆ। ਇਸ ਸਮੇਂ ਇਸ ਪ੍ਰੋਗਰਾਮ ਲਈ ਮੈਡਮ ਗੁਣਜੀਤ ਕੌਰ, ਮੈਡਮ ਵੀਰਪ੍ਰੀਤ ਕੌਰ, ਜਸਵੰਤ ਸਿੰਘ ਵਲੋਂ ਵਿਸ਼ੇਸ਼ ਉਪਰਾਲੇ ਕੀਤੇ ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …