Monday, March 30, 2026

‘ਦੇਸ਼ ਦੀ ਅਜੋਕੀ ਸਿਹਤ ਸਥਿਤੀ’ ਬਾਰੇ ਸੈਮੀਨਾਰ

ਅੰਮ੍ਰਿਤਸਰ 17 ਫਰਵਰੀ (ਪੰਜਾਬ ਪੋਸਟ-  ਦੀਪ ਦਵਿੰਦਰ) – ਸੇਵਾ ਨੂੰ ਨਿੱਜੀ ਖੇਤਰ ਵੱਲ ਧੱਕਣ ਦਾ ਹੋਕਾ, ਆਮ ਲੋਕਾਂ ਨਾਲ ਵੱਡਾ ਧੋਖਾ ਹੈ, ਕਿਉਂਕਿ ਪ੍ਰਾਈਵੇਟ PUNJ1702201922ਖੇਤਰ ਦੀ ਸਿਹਤ ਸਿਸਟਮ ਦੇ ਹੱਥ ਲੋਕਾਂ ਦੇ ਖੂਨ ਨਾਲ ਰੰਗੇ ਨਜ਼ਰ ਆ ਰਹੇ ਹਨ।ਇਹ ਵਿਚਾਰ ਇਥੇ ਵਿਰਸਾ ਵਿਹਾਰ ਵਿਖੇ ਫ਼ੋਕਲੋਰ ਰਿਸਰਚ ਅਕਾਦਮੀ (ਰਜਿ.) ਵਲੋਂ ਇੰਡੀਅਨ ਡਾਕਟਰ ਫ਼ਾਰ ਪੀਸ ਐਂਡ ਡਵੈਲਪਮੈਂਟ, ਅਲਾਇੰਸ ਆਫ਼ ਡਾਕਟਰਜ਼ ਫ਼ਾਰ ਐਥੀਕਲ ਹੈਲਥ ਕੇਅਰ, ਵਿਰਸਾ ਵਿਹਾਰ, ਪ੍ਰਗਤੀਸ਼ੀਲ ਲੇਖਕ ਸੰਘ ਅਤੇ ਸੋਸ਼ਲ ਮੈਡੀਸਨ ਐਸੋਸੀਏਸ਼ਨ ਦੇ ਸਹਿਯੋਗ ਨਾਲ ਵਿਰਸਾ ਵਿਹਾਰ ਵਿਖੇ ‘ਦੇਸ਼ ਦੀ ਅਜੋਕੀ ਸਿਹਤ ਸਥਿਤੀ’ ਬਾਰੇ ਸੈਮੀਨਾਰ ਦਾ ਆਯਜੋਨ ਕੀਤਾ ਗਿਆ।
    ਡਾ. ਅਰੁਣ ਮਿਤਰਾ ਨੇ ਕਿਹਾ ਕਿ ਦਵਾਈਆ ਦੀਆਂ ਕੀਮਤਾਂ ਵਿੱਚ 900 ਪ੍ਰਤੀਸ਼ਤ ਵਾਧਾ ਲੋਕਾਂ ਦੀ ਲੁੱਟ ਹੈ। ਉਹਨਾਂ ਕਿਹਾ ਕਿ ਹਸਪਤਾਲਾਂ ਵਿੱਚ 67 ਫੀਸਦ ਖਰਚਾ ਦਵਾਈਆ `ਤੇ ਹੋ ਰਿਹਾ ਹੈ ਤੇ ਦੇਸ਼ ਦੇ 52 ਫੀਸਦ ਲੋਕ ਕਰਜਾ ਲੈ ਕੇ ਸਿਹਤ ਸਹੂਲਤਾਂ ਦਾ ਇਲਾਜ ਕਰਵਾ ਰਹੇ ਹਨ।ਉਹਨਾਂ ਕਿਹਾ ਕਿ ਸਰਕਾਰੀ ਖੇਤਰ ਵਿੱਚੋਂ ਦਵਾਈਆਂ ਦੀ ਕੰਪਨੀਆਂ/ਫੈਕਟਰੀਆਂ ਨੂੰ ਖ਼ਤਮ ਕਰਕੇ ਨਿੱਜੀ ਇਜ਼ਾਰੇਦਾਰੀ ਵੱਲ ਧੱਕਿਆ ਜਾ ਰਿਹਾ ਹੈ ਤੇ ਹਰ ਸਰਕਾਰ ਇਕ ਦੂਜੇ ਤੋਂ ਅੱਗੇ ਹੋ ਕੇ ਨਿੱਜੀ ਖੇਤਰ ਦੀ ਦੀਵਾਨੀ ਹੋਈ ਪਈ ਹੈ।ਉਹਨਾਂ ਮੰਗ ਕੀਤੀ ਕਿ ਦਵਾਈਆਂ ਨੂੰ ਮੰਡੀ ਦੇ ਅਧਾਰਤ ਨਾ ਕਰੋ ਕਿਉਂਕਿ ਇਹ ਲਗਜ਼ਰੀ ਆਈਟਮਾਂ ਨਹੀਂ ਹਨ।
 PUNJ1702201921   ਡਾ. ਤੇਜ਼ਬੀਰ ਸਿੰਘ ਸਾਬਕਾ ਪ੍ਰਿੰਸੀਪਲ ਮੈਡੀਕਲ ਕਾਲਜ ਅੰਮ੍ਰਿਤਸਰ ਨੇ ਕਿਹਾ ਕਿ ਸਿਹਤ ਸੇਵਾਵਾਂ ਨੂੰ ਸੰਵਿਧਾਨ ਦਾ ਅੰਗ ਬਣਾਇਆ ਜਾਵੇ ਤਾਂ ਹੀ ਇਹ ਲੋਕਾਂ ਦੀ ਖਰੀਦ ਸ਼ਕਤੀ ਵਿੱਚ ਆ ਸਕਦੀਆਂ ਹਨ।ਉਹਨਾਂ ਕਿਹਾ ਕਿ ਬਿਮਾਰ ਨਾ ਹੋਣਾ ਸਿਹਤ ਹੈ ਨਾ ਕਿ ਬਿਮਾਰ ਲੋਕਾਂ ਦੀ ਸਿਹਤ ਬਾਰੇ ਕੰਮ ਕਰਨਾ ਸਿਹਤ ਨਹੀਂ ਹੈ।
    ਡਾ. ਕਮਰਜੀਤ ਸਿੰਘ ਨੇ ਲੋਕਾਂ ਨੂੰ ਦਵਾਈਆਂ ਨੂੰ ਡਾਕਟਰਾਂ ਦੀ ਸਲਾਹ ਤੋਂ ਬਿਨ੍ਹਾਂ ਨਾ ਖਾਣ ਦਾ ਸੱਦਾ ਦਿੱਤਾ ਤੇ ਕਿਹਾ ਕਿ ਸਿਹਤ ਸਾਵਧਾਨੀਆਂ ਦੇ ਨਾਲ ਨਾਲ ਕੰਮਕਾਰ ਹੱਥੀਂ ਕਰਨ ਦੀ ਸਲਾਹ ਦਿੱਤੀ।
ਅੰਮ੍ਰਿਤਸਰ ਮੈਡੀਕਲ ਕਾਲਜ ਦੇ ਪਫੈਸਰ ਡਾ. ਸ਼ਿਆਮ ਸੁੰਦਰ ਦੀਪਤੀ ਨੇ ਕਿਹਾ ਕਿ ਸਿਹਤ ਦੀ ਗੱਲ ਨਿੱਜੀ ਨਹੀਂ ਸਗੋਂ ਸਮੂਹਕ ਅਤੇ ਸਰਕਾਰੀ ਤੰਤਰ ਇਸ ਦਾ ਜ਼ਿੰਮੇਵਾਰ ਹੈ।ਉਹਨਾਂ ਕਿਹਾ ਕਿ ਸਾਡੇ ਦੇਸ਼ ਵਿੱਚ ਸਿਹਤ ਸਬੰਧੀ ਕੋਈ ਵੀ ਪੱਕੀ ਪਾਲਿਸੀ ਨਹੀਂ ਹੈ।ਇਸ ਕਰਕੇ ਦੇਸ਼ ਦੇ 70 ਫੀਸਦ ਅਤੇ ਪੰਜਾਬ ਦੇ 85 ਪ੍ਰਤੀਸ਼ਤ ਲੋਕ ਪ੍ਰਾਈਵੇਟ ਹਸਪਤਾਲਾਂ ਵਿੱਚ ਜਾਂਚ/ ਇਲਾਜ ਕਰਵਾਉਣ ਜਾਂਦੇ ਹਨ।ਉਹਨਾਂ ਕਿਹਾ ਕਿ ਸਰਕਾਰ ਨੇ 1983 ਵਿੱਚ ਇਕ ਟੀਚਾ ਮਿਥਿਆ ਸੀ ਕਿ 2000 ਤੱਕ ਦੇਸ਼ ਦੇ ਸਾਰੇ ਲੋਕਾਂ ਦੀਆਂ ਸਿਹਤ ਸੇਵਾਵਾਂ ਸਰਕਾਰ ਪ੍ਰਦਾਨ ਕਰੇਗੀ।ਪਰ 2002 ਵਿੱਚ ਸਰਕਾਰ ਨੇ ਹੱਥ ਖੜ੍ਹੇ ਕਰ ਦਿੱਤੇ। ਇਸੇ ਤਰ੍ਹਾਂ 2017 ਵਿੱਚ ਹੈਲਥ ਇੰਡਸਟਰੀ (ਕਾਰਪੋਰੇਟ ਹਸਪਤਾਲ) ਸ਼ੁਰੂ ਹੋ ਗਈ, ਜਿਸ ਵਿੱਚ ਸਿਰਫ਼ 15 ਪ੍ਰਤੀਸ਼ਤ ਲੋਕਾਂ ਦੀ ਪਹੁੰਚ ਵਿੱਚ ਜਾਂਦੇ ਹਨ, ਜਦਕਿ ਦੇਸ਼ ਦੇ 85 ਪ੍ਰਤੀਸ਼ਤ ਲੋਕ ਸਿਹਤ ਸੇਵਾਵਾਂ ਤੋਂ ਦੁਖੀ ਹਨ।
ਸਮਾਗਮ ਉਪਰੰਤ ਭੂਪਿੰਦਰ ਸਿੰਘ ਸੰਧੂ ਪ੍ਰਗਤੀਸ਼ੀਲ ਲੇਖਕ ਸੰਘ ਦੇ ਪ੍ਰਧਾਨ ਅਤੇ ਪੰਜਾਬ ਸਾਹਿਤ ਅਕਾਦਮੀ ਲੁਧਿਆਣਾ ਦੇ ਮੀਤ ਪ੍ਰਧਾਨ ਨੇ ਆਏ ਹੋਏ ਬੁਲਾਰਿਆਂ ਅਤੇ ਮਹਿਮਾਨਾਂ ਨੂੰ ਜੀ ਆਇਆ ਨੂੰ ਕਹਿੰਦੇ ਹੋਏ ਸੈਮੀਨਾਰ ਦੇ ਉਦੇਸ਼ ਬਾਰੇ ਚਾਨਣਾ ਪਾਇਆ।ਸਭ ਦਾ ਧੰਨਵਾਦ ਸੈਮੀਨਾਰ ਦੇ ਕੋਆਰਡੀਨੇਟਰ ਰਮੇਸ਼ ਯਾਦਵ ਨੇ ਕੀਤਾ।ਸਟੇਜ ਸਕੱਤਰ ਦੀ ਭੂਮਿਕਾ ਡਾ. ਇੰਦਰਜੀਤ ਗਿੱਲ ਸਾਬਕਾ ਪ੍ਰਿੰਸੀਪਲ ਸਰੂਪ ਰਾਣੀ ਗੌਰਮਿੰਟ ਕਾਲਜ (ਲੜਕੀਆਂ) ਨੇ ਬਾਖੂਬੀ ਨਿਭਾਈ।
ਇਸ ਮੌਕੇ ਤੇ ਸ਼ਾਇਰਾ ਕਮਲ ਗਿੱਲ, ਕਮਰਜੀਤ ਕੌਰ ਜੱਸਲ, ਦਸਵਿੰਦਰ ਕੌਰ, ਹਰਜੀਤ ਸਿੰਘ ਸਰਕਾਰੀਆ, ਕਾਮਰੇਡ ਅਮਰਜੀਤ ਆਸਲ, ਕਾਮਰੇਡ ਲਖਬੀਰ ਸਿੰਘ ਨਿਜਾਮਪੁਰਾ, ਪ੍ਰੋ. ਬਲਦੇਵ ਸਿੰਘ ਵੇਰਕਾ, ਦਸਵਿੰਦਰ ਕੌਰ, ਸੈਕਟਰੀ ਵਿਜੇ ਕੁਮਾਰ, ਗੁਰਜਿੰਦਰ ਸਿੰਘ ਬਘਿਆੜੀ, ਬਲਵਿੰਦਰ ਦੁਧਾਲਾ, ਡਾ. ਰਸ਼ਮੀ ਨੰਦਾ, ਹਰੀਸ਼ ਕੈਲਾ, ਬਲਬੀਰ ਮੂਧਲ, ਪ੍ਰੋ. ਮਧੂ ਸ਼ਰਮਾ, ਸੁਖਬੀਰ ਸਿੰਘ ਅੰਮ੍ਰਿਤਸਰੀ, ਗੁਰਪ੍ਰੀਤ ਸਿੰਘ ਕਦਗਿੱਲ, ਡਾ. ਪ੍ਰਭਜੋਤ ਕੌਰ, ਡਾ. ਹੀਰਾ ਸਿੰਘ, ਦਿਲਬਾਗ ਸਿੰਘ ਸਰਕਾਰੀਆ, ਪ੍ਰੋ. ਬਰਿੰਦਰ ਸਿੰਘ, ਮਾ. ਦਾਤਾਰ ਸਿੰਘ, ਪੱਤਰਕਾਰ ਕੰਵਲਜੀਤ ਸਿੰਘ ਕੈਨੇਡਾ, ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਦਲਜੀਤ ਸਿੰਘ ਬੇਦੀ ਸਿਹਤ ਮੁਲਾਜ਼ਮ ਆਗੂ ਸ਼ਮਸ਼ੇਰ ਸਿੰਘ ਕੋਹਰੀ, ਮਾ. ਗੁਰਦੇਵ ਸਿੰਘ ਭਰੋਵਾਲ ਆਦਿ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …

Leave a Reply