ਚੰਡੀਗੜ੍ਹ, 18 ਫਰਵਰੀ (ਪੰਜਾਬ ਪੋਸਟ ਬਿਊਰੋ) – ਅਕਾਲੀਆਂ ਵੱਲੋਂ ਕੀਤੀ ਗਈ ਨਾਅਰੇਬਾਜ਼ੀ ਅਤੇ ਵਾਕਆੳੂਟ ’ਤੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕਰਦਿਆਂ
ਕੈਪਟਨ ਅਮਰਿੰਦਰ ਸਿੰਘ ਨੇ ਇਕ ਬਿਆਨ ਵਿੱਚ ਕਿਹਾ ਕਿ ਪਾਰਟੀ ਨੈਤਿਕਤਾ ਦੀ ਸਮਝ ਨੂੰ ਪੂਰੀ ਤਰ੍ਹਾਂ ਗਵਾ ਚੁੱਕੀ ਹੈ। ਇਸ ਤੋਂ ਸਪਸ਼ਟ ਹੈ ਕਿ ਉਹ ਰੋਜ਼ਾਨਾ ਹੀ ਸਦਨ ਦੀ ਕਾਰਵਾਈ ਨੂੰ ਮਖੌਲ ਬਣਾਉਣ ਦੀਆਂ ਨਿਰਾਸ਼ਾਜਨਕ ਕੋਸ਼ਿਸ਼ਾਂ ਕਰ ਰਹੇ ਹਨ। ਉਸਾਰੂ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਦੀ ਬਜਾਏ ਉਹ ਲਗਾਤਾਰ ਮੀਡੀਆ ਤੇ ਲੋਕਾਂ ਵਿੱਚ ਬਣੇ ਰਹਿਣ ਲਈ ਸੌੜੇ ਸਿਆਸੀ ਦਾਅਪੇਚ ਵਰਤ ਰਹੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਇਕ ਵਾਰ ਫੇਰ ਸਦਨ ਵਿੱਚ ਤਕਰਾਰ ਪੈਦਾ ਕਰਕੇ ਸਾਰੇ ਜ਼ਮਹੂਰੀ ਵਿਚਾਰਾਂ ਨੂੰ ਖੇਹ-ਕੋਡੀਆਂ ਕੀਤਾ ਹੈ।ਉਨ੍ਹਾਂ ਕਿਹਾ ਕਿ ਅਜਿਹਾ ਗੈਰ ਸੰਵਿਧਾਨਕ ਵਤੀਰਾ ਰਾਸ਼ਟਰੀ ਰੁਤਬੇ ਵਾਲੀ ਪਾਰਟੀ ਦੇ ਲਈ ਅਨਉਚਿਤ ਹੈ ਪਰ ਇਸ ਦੇ ਨਾਲ ਉਸ ਦੀ ਅਸਲ ਵਿੱਚ ਲੋਕ ਵਿਰੋਧੀ ਮਾਨਸਿਕਤਾ ਸਾਹਮਣੇ ਆਈ ਹੈ। ਉਨ੍ਹਾਂ ਨੂੰ ਨਾ ਹੀ ਸਦਨ ਦੀਆਂ ਰਿਵਾਇਤਾਂ ਦਾ ਖਿਆਲ ਹੈ ਅਤੇ ਨਾ ਹੀ ਲੋਕਾਂ ਦੀ ਭਲਾਈ ਬਾਰੇ ਕੋਈ ਚਿੰਤਾ ਹੈ। ਉਹ ਸਿਰਫ ਸੂਬਾ ਵਿਧਾਨ ਸਭਾ ਵਿੱਚ ਬੇਲਗਾਮ ਹੋਏ ਪਏ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਆਗੂਆਂ ਅਤੇ ਮੈਂਬਰਾਂ ਵੱਲੋਂ ਵਿਧਾਨ ਸਭਾ ਵਿੱਚ ਹੋ-ਹੱਲਾ ਕਰਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿਚਣਾ ਰੋਜ਼ਮਰ੍ਹਾਂ ਦਾ ਕਾਰਜ ਬਣ ਗਿਆ ਹੈ।ਉਨ੍ਹਾਂ ਕਿਹਾ ਕਿ ਇਹ ਜਨਤਕ ਸਮਰਥਨ ਅਤੇ ਵੋਟਾਂ ਪ੍ਰਾਪਤ ਕਰਨ ਦੇ ਡਰਾਮੇ ਤੋਂ ਇਲਾਵਾ ਹੋਰ ਕੁੱਝ ਵੀ ਨਹੀ ਹੈ।ਭਾਵੇਂ ਕਿਸੇ ਵੀ ਹਾਲਤ ਹੇਠ ਸਦਨ ਦੀ ਕਾਰਵਾਈ ਵਿੱਚ ਵਿਘਣ ਪ੍ਰਵਾਨ ਕਰਨਯੋਗ ਨਹੀ ਹੈ, ਪਰ ਅਕਾਲੀ ਸਿਆਸੀ ਲਾਹਾ ਲੈਣ ਲਈ ਇਸ ਵਿੱਚ ਗਲਤਾਣ ਹੋਏ ਪਏ ਹਨ ਜੋ ਕਿ ਪੂਰੀ ਤਰ੍ਹਾਂ ਨਿੰਦਣਯੋਗ ਹੈ।
ਮੁੱਖ ਮੰਤਰੀ ਨੇ ਵਿਰੋਧੀ ਪਾਰਟੀਆਂ ਨੂੰ ਸੱਦਾ ਦਿੱਤਾ ਕਿ ਉਹ ਅਜਿਹੇ ਗੈਰ ਜ਼ਮਹੂਰੀ ਵਤੀਰੇ ਦੇ ਨਾਲ ਸਦਨ ਦੀ ਮਰਿਆਦਾ ਨੂੰ ਨਾ ਘਟਾਉਣ। ਉਨ੍ਹਾਂ ਕਿਹਾ ਕਿ ਦੇਸ਼ ਦੀ ਜ਼ਮਹੂਰੀ ਸਿਆਸਤ ਵਿੱਚ ਸਦਨ ਦੀ ਮਰਿਆਦਾ ਦੇ ਉੱਚ ਵਿਚਾਰਾਂ ਨੂੰ ਬਣਾਈ ਰੱਖਣਾ ਹਰੇਕ ਚੁਣੇ ਹੋਏ ਮੈਂਬਰ ਦੀ ਡਿੳੂੁਟੀ ਤੇ ਜ਼ਿੰਮੇਵਾਰੀ ਹੈ।
Check Also
ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ
ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media