Wednesday, June 24, 2026

ਮੁੱਖ ਮੰਤਰੀ ਵਲੋਂ ਬਜਟ ਕਾਰਵਾਈ `ਚ ਵਿਘਣ ਲਈ ਮੰਤਰੀ ਨੂੰ ਨਿਸ਼ਾਨਾ ਬਣਾਉਣ `ਤੇ ਅਕਾਲੀ ਦਲ ਦੀ ਆਲੋਚਨਾ

ਚੰਡੀਗੜ੍ਹ, 18 ਫਰਵਰੀ (ਪੰਜਾਬ ਪੋਸਟ ਬਿਊਰੋ) – ਅਕਾਲੀਆਂ ਵੱਲੋਂ ਕੀਤੀ ਗਈ ਨਾਅਰੇਬਾਜ਼ੀ ਅਤੇ ਵਾਕਆੳੂਟ ’ਤੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕਰਦਿਆਂ Capt Amrinderਕੈਪਟਨ ਅਮਰਿੰਦਰ ਸਿੰਘ ਨੇ ਇਕ ਬਿਆਨ ਵਿੱਚ ਕਿਹਾ ਕਿ ਪਾਰਟੀ ਨੈਤਿਕਤਾ ਦੀ ਸਮਝ ਨੂੰ ਪੂਰੀ ਤਰ੍ਹਾਂ ਗਵਾ ਚੁੱਕੀ ਹੈ। ਇਸ ਤੋਂ ਸਪਸ਼ਟ ਹੈ ਕਿ ਉਹ ਰੋਜ਼ਾਨਾ ਹੀ ਸਦਨ ਦੀ ਕਾਰਵਾਈ ਨੂੰ ਮਖੌਲ ਬਣਾਉਣ ਦੀਆਂ ਨਿਰਾਸ਼ਾਜਨਕ ਕੋਸ਼ਿਸ਼ਾਂ ਕਰ ਰਹੇ ਹਨ। ਉਸਾਰੂ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਦੀ ਬਜਾਏ ਉਹ ਲਗਾਤਾਰ ਮੀਡੀਆ ਤੇ ਲੋਕਾਂ ਵਿੱਚ ਬਣੇ ਰਹਿਣ ਲਈ ਸੌੜੇ ਸਿਆਸੀ ਦਾਅਪੇਚ ਵਰਤ ਰਹੇ ਹਨ।
    ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਇਕ ਵਾਰ ਫੇਰ ਸਦਨ ਵਿੱਚ ਤਕਰਾਰ ਪੈਦਾ ਕਰਕੇ ਸਾਰੇ ਜ਼ਮਹੂਰੀ ਵਿਚਾਰਾਂ ਨੂੰ ਖੇਹ-ਕੋਡੀਆਂ ਕੀਤਾ ਹੈ।ਉਨ੍ਹਾਂ ਕਿਹਾ ਕਿ ਅਜਿਹਾ ਗੈਰ ਸੰਵਿਧਾਨਕ ਵਤੀਰਾ ਰਾਸ਼ਟਰੀ ਰੁਤਬੇ ਵਾਲੀ ਪਾਰਟੀ ਦੇ ਲਈ ਅਨਉਚਿਤ ਹੈ ਪਰ ਇਸ ਦੇ ਨਾਲ ਉਸ ਦੀ ਅਸਲ ਵਿੱਚ ਲੋਕ ਵਿਰੋਧੀ ਮਾਨਸਿਕਤਾ ਸਾਹਮਣੇ ਆਈ ਹੈ। ਉਨ੍ਹਾਂ ਨੂੰ ਨਾ ਹੀ ਸਦਨ ਦੀਆਂ ਰਿਵਾਇਤਾਂ ਦਾ ਖਿਆਲ ਹੈ ਅਤੇ ਨਾ ਹੀ ਲੋਕਾਂ ਦੀ ਭਲਾਈ ਬਾਰੇ ਕੋਈ ਚਿੰਤਾ ਹੈ। ਉਹ ਸਿਰਫ ਸੂਬਾ ਵਿਧਾਨ ਸਭਾ ਵਿੱਚ ਬੇਲਗਾਮ ਹੋਏ ਪਏ ਹਨ।
    ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਆਗੂਆਂ ਅਤੇ ਮੈਂਬਰਾਂ ਵੱਲੋਂ ਵਿਧਾਨ ਸਭਾ ਵਿੱਚ ਹੋ-ਹੱਲਾ ਕਰਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿਚਣਾ ਰੋਜ਼ਮਰ੍ਹਾਂ ਦਾ ਕਾਰਜ ਬਣ ਗਿਆ ਹੈ।ਉਨ੍ਹਾਂ ਕਿਹਾ ਕਿ ਇਹ ਜਨਤਕ ਸਮਰਥਨ ਅਤੇ ਵੋਟਾਂ ਪ੍ਰਾਪਤ ਕਰਨ ਦੇ ਡਰਾਮੇ ਤੋਂ ਇਲਾਵਾ ਹੋਰ ਕੁੱਝ ਵੀ ਨਹੀ ਹੈ।ਭਾਵੇਂ ਕਿਸੇ ਵੀ ਹਾਲਤ ਹੇਠ ਸਦਨ ਦੀ ਕਾਰਵਾਈ ਵਿੱਚ ਵਿਘਣ ਪ੍ਰਵਾਨ ਕਰਨਯੋਗ ਨਹੀ ਹੈ, ਪਰ ਅਕਾਲੀ ਸਿਆਸੀ ਲਾਹਾ ਲੈਣ ਲਈ ਇਸ ਵਿੱਚ ਗਲਤਾਣ ਹੋਏ ਪਏ ਹਨ ਜੋ ਕਿ ਪੂਰੀ ਤਰ੍ਹਾਂ ਨਿੰਦਣਯੋਗ ਹੈ।
    ਮੁੱਖ ਮੰਤਰੀ ਨੇ ਵਿਰੋਧੀ ਪਾਰਟੀਆਂ ਨੂੰ ਸੱਦਾ ਦਿੱਤਾ ਕਿ ਉਹ ਅਜਿਹੇ ਗੈਰ ਜ਼ਮਹੂਰੀ ਵਤੀਰੇ ਦੇ ਨਾਲ ਸਦਨ ਦੀ ਮਰਿਆਦਾ ਨੂੰ ਨਾ ਘਟਾਉਣ। ਉਨ੍ਹਾਂ ਕਿਹਾ ਕਿ ਦੇਸ਼ ਦੀ ਜ਼ਮਹੂਰੀ ਸਿਆਸਤ ਵਿੱਚ ਸਦਨ ਦੀ ਮਰਿਆਦਾ ਦੇ ਉੱਚ ਵਿਚਾਰਾਂ ਨੂੰ ਬਣਾਈ ਰੱਖਣਾ ਹਰੇਕ ਚੁਣੇ ਹੋਏ ਮੈਂਬਰ ਦੀ ਡਿੳੂੁਟੀ ਤੇ ਜ਼ਿੰਮੇਵਾਰੀ ਹੈ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …

Leave a Reply