ਅੰਮ੍ਰਿਤਸਰ, 18 ਫਰਵਰੀ (ਪੰਜਾਬ ਪੋਸਟ ਬਿਊਰੋ) – ਦਮਦਮੀ ਟਕਸਾਲ ਦੇ ਮੁਖੀ ਨੇ ਨਵਾਂ ਸ਼ਹਿਰ ਦੀ ਇਕ ਅਦਾਲਤ ਵਲੋਂ ਤਿੰਨ ਸਿੱਖ ਨੌਜਵਾਨਾਂ ਨੂੰ ਧਾਰਮਿਕ
ਸਾਹਿਤ ਰੱਖਣ ਦੇ ਦੋਸ਼ ‘ਚ ਸੁਣਾਈ ਗਈ ਉਮਰ ਕੈਦ ਦੀ ਸਜ਼ਾ ਦਾ ਸਖਤ ਨੋਟਿਸ ਲੈਦਿਆਂ ਅਦਾਲਤ ਨੂੰ ਆਪਣੇ ਫੈਸਲੇ ’ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ।ਜਾਰੀ ਪ੍ਰੈਸ ਬਿਆਨ ਰਾਹੀਂ ਉਹਨਾਂ ਕਿਹਾ ਕਿ ਉਕਤ ਸਖਤ ਫੈਸਲੇ ਨਾਲ ਸਿਖ ਪੰਥ ’ਚ ਕਾਫੀ ਰੋਸ ਪੈਦਾ ਹੋਗਿਆ ਹੈ।ਉਹਨਾਂ ਕਿਹਾ ਕਿ ਇਕ ਪਾਸੇ ਦਿਲੀ ਦੀਆਂ ਅਦਾਲਤਾਂ ਵਲੋਂ ਸੱਜਨ ਕੁਮਾਰ ਸਮੇਤ ਸਿਖ ਕਤਲੇਆਮ ਦੇ ਹੋਰਨਾਂ ਦੋਸ਼ੀਆਂ ਨੂੰ ਸੁਣਾਈਆਂ ਗਈਆਂ ਸਜ਼ਾਵਾਂ ਨਾਲ ਇਨਸਾਫ ਮਿਲਣ ਦੀ ਕੁੱਝ ਆਸ ਬੱਝੀ ਸੀ।ਪਰ ਨਵਾਂ ਸ਼ਹਿਰ ਅਦਾਲ ਦੇ ਫੈਸਲੇ ਨੇ ਸਿਖ ਕੌਮ ਨੂੰ ਮੁੜ ਨਿਰਾਸ਼ ਕਰ ਦਿੱਤਾ ਹੈ।ਉਹਨਾਂ ਸਿੱਖ ਨੌਜਵਾਨਾਂ ਨੂੰ ਦਿੱਤੀ ਗਈ ਸਖਤ ਸਜ਼ਾ `ਤੇ ਚਿੰਤਾ ਜ਼ਾਹਿਰ ਕਰਦਿਆਂ ਹੋਇਆਂ ਕਿਹਾ ਹੈ ਕਿ ਸਾਹਿਤ ਰੱਖਣ ਦੇ ਦੋਸ਼ ‘ਚ ਕਿਸੇ ਨੂੰ ਉਮਰ ਕੈਦ ਦੀ ਸਜ਼ਾ ਦੇਣੀ ਬਿਲਕੁੱਲ ਬੇਇਨਸਾਫੀ ਹੈ।ਜਿਸ ਨਾਲ ਸਿਖ ਨੌਜਵਾਨਾਂ ’ਚ ਬੇਗਾਨਗੀ ਦਾ ਅਹਿਸਾਸ ਵਧੇਗਾ । ਉਹਨਾਂ ਰਾਜ ਸਰਕਾਰ ਨੂੰ ਉਕਤ ਮੁਦੇ ’ਤੇ ਦਖਲ ਦੇਣ ਅਤੇ ਸਿੱਖ ਨੌਜਵਾਨਾਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਹੈ ਤੇ ਕਿਹਾ ਕਿ ਕੇਦਰੀ ਅਤੇ ਰਾਜ ਸਰਕਾਰਾਂ ਦਾ ਅਜਿਹਾ ਸਿੱਖ ਵਿਰੋਧੀ ਵਰਤਾਰਾ ਦੇਸ਼ ਦੇ ਹਿੱਤ ਵਿੱਚ ਨਹੀਂ ਹੋਵੇਗਾ। ਉਹਨਾਂ ਕਿਹਾ ਕਿ ਦਮਦਮੀ ਟਕਸਾਲ ਉਕਤ ਸਿੱਖ ਨੌਜਵਾਨਾਂ ਦੀ ਹਰ ਸੰਭਵ ਸਹਾਇਤਾ ਕਰੇਗੀ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media