Tuesday, November 24, 2026

ਧਾਰਮਿਕ ਸਾਹਿਤ ਰੱਖਣ ਦੇ ਦੋਸ਼ ’ਚ ਸਿੱਖ ਨੌਜਵਾਨਾਂ ਨੂੰ ਸਜ਼ਾ ’ਤੇ ਮੁੜ ਵਿਚਾਰ ਹੋਵੇ – ਬਾਬਾ ਹਰਨਾਮ ਸਿੰਘ ਖਾਲਸਾ

ਅੰਮ੍ਰਿਤਸਰ, 18 ਫਰਵਰੀ (ਪੰਜਾਬ ਪੋਸਟ ਬਿਊਰੋ) – ਦਮਦਮੀ ਟਕਸਾਲ ਦੇ ਮੁਖੀ ਨੇ ਨਵਾਂ ਸ਼ਹਿਰ ਦੀ ਇਕ ਅਦਾਲਤ ਵਲੋਂ ਤਿੰਨ ਸਿੱਖ ਨੌਜਵਾਨਾਂ ਨੂੰ ਧਾਰਮਿਕ  Harnam Singh Dhumaਸਾਹਿਤ ਰੱਖਣ ਦੇ ਦੋਸ਼ ‘ਚ ਸੁਣਾਈ ਗਈ ਉਮਰ ਕੈਦ ਦੀ ਸਜ਼ਾ ਦਾ ਸਖਤ ਨੋਟਿਸ ਲੈਦਿਆਂ ਅਦਾਲਤ ਨੂੰ ਆਪਣੇ ਫੈਸਲੇ ’ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ।ਜਾਰੀ ਪ੍ਰੈਸ ਬਿਆਨ ਰਾਹੀਂ ਉਹਨਾਂ ਕਿਹਾ ਕਿ ਉਕਤ ਸਖਤ ਫੈਸਲੇ ਨਾਲ ਸਿਖ ਪੰਥ ’ਚ ਕਾਫੀ ਰੋਸ ਪੈਦਾ ਹੋਗਿਆ ਹੈ।ਉਹਨਾਂ ਕਿਹਾ ਕਿ ਇਕ ਪਾਸੇ ਦਿਲੀ ਦੀਆਂ ਅਦਾਲਤਾਂ ਵਲੋਂ ਸੱਜਨ ਕੁਮਾਰ ਸਮੇਤ ਸਿਖ ਕਤਲੇਆਮ ਦੇ ਹੋਰਨਾਂ ਦੋਸ਼ੀਆਂ ਨੂੰ ਸੁਣਾਈਆਂ ਗਈਆਂ ਸਜ਼ਾਵਾਂ ਨਾਲ ਇਨਸਾਫ ਮਿਲਣ ਦੀ ਕੁੱਝ ਆਸ ਬੱਝੀ ਸੀ।ਪਰ ਨਵਾਂ ਸ਼ਹਿਰ ਅਦਾਲ ਦੇ ਫੈਸਲੇ ਨੇ ਸਿਖ ਕੌਮ ਨੂੰ ਮੁੜ ਨਿਰਾਸ਼ ਕਰ ਦਿੱਤਾ ਹੈ।ਉਹਨਾਂ ਸਿੱਖ ਨੌਜਵਾਨਾਂ ਨੂੰ ਦਿੱਤੀ ਗਈ ਸਖਤ ਸਜ਼ਾ `ਤੇ ਚਿੰਤਾ ਜ਼ਾਹਿਰ ਕਰਦਿਆਂ ਹੋਇਆਂ ਕਿਹਾ ਹੈ ਕਿ ਸਾਹਿਤ ਰੱਖਣ ਦੇ ਦੋਸ਼ ‘ਚ ਕਿਸੇ ਨੂੰ ਉਮਰ ਕੈਦ ਦੀ ਸਜ਼ਾ ਦੇਣੀ ਬਿਲਕੁੱਲ ਬੇਇਨਸਾਫੀ ਹੈ।ਜਿਸ ਨਾਲ ਸਿਖ ਨੌਜਵਾਨਾਂ ’ਚ ਬੇਗਾਨਗੀ ਦਾ ਅਹਿਸਾਸ ਵਧੇਗਾ । ਉਹਨਾਂ ਰਾਜ ਸਰਕਾਰ ਨੂੰ ਉਕਤ ਮੁਦੇ ’ਤੇ ਦਖਲ ਦੇਣ ਅਤੇ ਸਿੱਖ ਨੌਜਵਾਨਾਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਹੈ ਤੇ ਕਿਹਾ ਕਿ ਕੇਦਰੀ ਅਤੇ ਰਾਜ ਸਰਕਾਰਾਂ ਦਾ ਅਜਿਹਾ ਸਿੱਖ ਵਿਰੋਧੀ ਵਰਤਾਰਾ ਦੇਸ਼ ਦੇ ਹਿੱਤ ਵਿੱਚ ਨਹੀਂ ਹੋਵੇਗਾ। ਉਹਨਾਂ ਕਿਹਾ ਕਿ ਦਮਦਮੀ ਟਕਸਾਲ ਉਕਤ ਸਿੱਖ ਨੌਜਵਾਨਾਂ ਦੀ ਹਰ ਸੰਭਵ ਸਹਾਇਤਾ ਕਰੇਗੀ।

Check Also

ਮਨੁੱਖਤਾ ਦੇ ਰਹਿਬਰ-ਸ੍ਰੀ ਗੁਰੂ ਨਾਨਕ ਦੇਵ ਜੀ

              ਸਮੁੱਚੇ ਸੰਸਾਰ ਦੇ ਸਰਬ ਸਾਂਝੇ ਰਹਿਬਰ ਸ੍ਰੀ ਗੁਰੂ …

Leave a Reply