ਅੰਮ੍ਰਿਤਸਰ, 20 ਫਰਵਰੀ (ਪੰਜਾਬ ਪੋਸਟ – ਦੀਪ ਦਵਿੰਦਰ) – ਜਨਵਾਦੀ ਲੇਖਕ ਸੰਘ ਦੇ ਪ੍ਰਧਾਨ ਅਤੇ ਨਾਮਵਰ ਸ਼ਾਇਰ ਦੇਵ ਦਰਦ ਹੁਰਾਂ ਨੂੰ ਇੰਦਰ ਕੁਮਾਰ
ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਲੋਂ ਬਣਾਈ ਸਲਾਹਕਾਰ ਕਮੇਟੀ ਦਾ ਮੈਂਬਰ ਨਿਯੁੱਕਤ ਕੀਤਾ ਹੈ।
ਸਥਾਨਕ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿਖੇ ਦੇਵ ਦਰਦ ਹੁਰਾਂ ਨੂੰ ਵਧਾਈ ਦੇਣ ਲਈ ਇਕੱਤਰ ਹੋਏ ਵੱਖ-ਵੱਖ ਲੇਖਕ ਸਭਾਵਾਂ ਦੇ ਅਹੁੱਦੇਦਾਰਾਂ ਦੀ ਹਾਜਰੀ `ਚ ਕੇਂਦਰੀ ਸਭਾ ਦੇ ਮੀਤ ਪ੍ਰਧਾਨ ਦੀਪ ਦੇਵਿੰਦਰ ਸਿੰਘ ਨੇ ਖੁਸ਼ੀ ਜਾਹਰ ਕਰਦਿਆਂ ਦੱਸਿਆ ਕਿ ਯੂਨੀਵਰਸਿਟੀ ਵਲੋਂ ਡਾ. ਸਰਬਜੀਤ ਸਿੰਘ ਹੁਰਾਂ ਦੇ ਦਸਖ਼ਤਾਂ ਹੇਠ ਜਾਰੀ ਪੱਤਰ ਅਨੁਸਾਰ ਦੇਵ ਦਰਦ ਦੀਆਂ ਇਹ ਸੇਵਾਵਾਂ ਵਿਦਿਆਰਥੀਆਂ ਦੇ ਖੋਜ ਕਾਰਜਾਂ ਨੂੰ ਧਿਆਨ `ਚ ਰੱਖਦਿਆਂ ਪੁਰਾਤਨ ਵਸਤਾਂ, ਹੱਥ ਖਰੜੇ, ਸਿੱਕੇ ਤੇ ਹੋਰ ਸਾਹਿਤ ਸਮੱਗਰੀ ਦੀ ਸਾਂਭ ਸੰਭਾਲ ਲਈ ਸਥਾਪਤ ਕੀਤੇ ਜਾਣ ਵਾਲੇ ਅਜਾਇਬ ਘਰ ਲਈ ਬਣਾਈ ਗਈ ਕਮੇਟੀ ਦੇ ਮੈਂਬਰ ਵਜੋਂ ਲਈਆਂ ਹਨ।
ਉਚੇਰੀ ਸਿਖਿਆ ਦੇ ਡਿਪਟੀ ਡਾਇਰੈਕਟਰ ਲਖਵਿੰਦਰ ਸਿੰਘ ਗਿੱਲ ਨੇ ਦੇਵ ਦਰਦ ਨੂੰ ਵਧਾਈ ਦੇਂਦਿਆਂ ਕਿਹਾ ਕਿ ਕਾਮਯਾਬ ਮਨੁੱਖ ਇੰਝ ਹੀ ਸਮਾਜ ਲਈ ਨਵੀਆਂ ਦਿਸ਼ਾਵਾਂ ਨਿਰਧਾਰਿਤ ਕਰਦੇ ਹਨ।ਡਾ. ਹਜਾਰਾ ਸਿੰਘ ਚੀਮਾ, ਮਨਮੋਹਨ ਢਿੱਲੋਂ, ਸ਼ਾਇਰ ਮਲਵਿੰਦਰ, ਡਾ. ਕਸ਼ਮੀਰ ਸਿੰਘ, ਹਰਜੀਤ ਸੰਧੂ, ਸੁਮੀਤ ਸਿੰਘ, ਸੰਗੀਤਕਾਰ ਮਦਨ ਪਾਲ ਗਾਇਕ ਯਾਕੂਬ, ਰਾਜ ਕੁਮਾਰ ਰਾਜ, ਰਵੀ ਠਾਕੁਰੁ, ਸੁਭਾਸ਼ ਪਰਿੰਦਾ, ਨਵਦੀਪ, ਪ੍ਰਤੀਕ ਸਹਿਦੇਵ ਅਤੇ ਮੋਹਿਤ ਆਦਿ ਦੀ ਹਾਜਰੀ `ਚ ਦੇਵ ਨੂੰ ਫੱਲਾਂ ਦਾ ਗੁਲਦਸਤਾ ਭੇਟ ਕਰਕੇ ਸ਼ੁਭ ਕਾਮਨਾਵਾਂ ਦਿੱਤੀਆਂ।ਇਸੇ ਦੌਰਾਨ ਸੀਨੀਅਰ ਪੱਤਰਕਾਰ ਜਸਬੀਰ ਸਿੰਘ ਸੱਗੂ ਨੇ ਵੀ ਦੇਵ ਦਰਦ ਨੂੰ ਸਲਾਹਕਾਰ ਕਮੇਟੀ ਮੈਂਬਰ ਬਣਾਉਣ `ਤੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ।
Punjab Post Daily Online Newspaper & Print Media